ਨਵੀਂ ਦਿੱਲੀ : ਆਸਟਰੇਲੀਆਈ ਕ੍ਰਿਕਟਰ ਸਟੀਵ ਸਮਿਥ ਤੇ ਉਸਦੀ ਪਤਨੀ ਡਾਨੀ ਵਿਲਸ ਦੀ ਜ਼ਿੰਦਗੀ ਵਿਚ ਇਸ ਸਮੇਂ ਖੁਸ਼ੀਆਂ ਦੀ ਬਹਾਰ ਹੈ। ਡਾਨੀ ਨੇ ਹਾਲ ਹੀ ਵਿਚ ਦਿੱਤੀ ਇੰਟਰਵਿਊ ਵਿਚ ਮੰਨਿਆ ਕਿ ਵੱਡੇ ਝਟਕਿਆਂ ਨੇ ਉਸ ਨੂੰ ਜ਼ਿੰਦਗੀ ਦੇ ਸਹੀ ਮਾਈਨੇ ਸਿਖਾ ਦਿੱਤੇ ਹਨ। ਪਿਛਲੇ ਸਾਲ ਮਾਰਚ ਵਿਚ ਗੇਂਦ ਨਾਲ ਛੇੜਖਾਨੀ ਵਿਵਾਦ ਤੋਂ ਬਾਅਦ ਸਮਿਥ ਨੂੰ ਡੇਵਿਡ ਵਾਰਨਰ ਤੇ ਬੇਨਕ੍ਰਾਫਟ ਦੇ ਨਾਲ ਪਾਬੰਦੀ ਝੱਲਣੀ ਪਈ ਸੀ ਪਰ ਵਿਲਸ ਤੇ ਸਮਿਥ ਲਈ ਇਹ ਬੁਰਾ ਦੌਰ ਖਰਾਬ ਸੁਪਨੇ ਦੀ ਤਰ੍ਹਾਂ ਹੁਣ ਬੀਤ ਚੁੱਕਾ ਹੈ। ਡਾਨੀ ਨੇ ਕਿਹਾ ਕਿ ਲੰਬੀ ਯਾਤਰਾ ਤੋਂ ਬਾਅਦ ਇਹ ਘਰ ਵਾਪਸੀ ਵਰਗਾ ਸੁਖਦਾਇਕ ਹੈ।

ਡਾਨੀ ਨੇ ਮੈਲਬੋਰਨ ਕੱਪ ਦੌਰਾਨ ਧਾਕੜਾਂ ਵਿਚਾਲੇ ਚਮਕ ਬਿਖੇਰੀ। ਗੁਲਾਬੀ ਬਲੇਜ਼ਰ ਵਿਚ ਉਹ ਬਹੁਤ ਖੂਬਸੂਰਤ ਨਜ਼ਰ ਆ ਰਹੀ ਸੀ। ਫਰਾਟਾ ਕਿੰਗ ਓਸੈਨ ਬੋਲਟ ਦਾ ਵੀ ਵੱਖਰਾ ਜਲਵਾ ਰਿਹਾ। ਕ੍ਰਿਕਟ ਮੈਦਾਨ 'ਤੇ ਵਾਪਸੀ ਤੋਂ ਬਾਅਦ ਤੋਂ ਸਟੀਵ ਸਮਿਥ ਵੀ ਦਮਦਾਰ ਪ੍ਰਦਰਸਨ 'ਤੇ ਛਾਇਆ ਹੋਇਆ ਹੈ। ਇੰਗਲੈਂਡ ਵਿਰੁੱਧ ਏਸ਼ੇਜ਼ ਸੀਰੀਜ਼ ਵਿਚ ਸਮਿਥ ਸਭ ਤੋਂ ਸਫਲ ਬੱਲੇਬਾਜ਼ ਸਾਬਤ ਹੋਇਆ ਸੀ। ਸਟੀਵ ਸਮਿਥ ਨੇ ਜਿੱਤ ਦਾ ਜਸ਼ਨ ਡਾਨੀ ਨਾਲ ਰੂਮਾਨੀ ਅੰਦਾਜ਼ ਵਿਚ ਵਿਆਹ ਦੀ ਪਹਿਲੀ ਵਰ੍ਹੇਗੰਢ ਦੇ ਨਾਲ ਮਨਾਇਆ ਸੀ। ਪਾਬੰਦੀ ਦੌਰਾਨ ਸਮਿਥ ਬਹੁਤ ਪ੍ਰੇਸ਼ਾਨ ਸੀ। ਟੀਮ ਸਾਥੀਆਂ ਨੇ ਵੀ ਉਸ ਨੂੰ ਅਲੱਗ-ਥਲੱਗ ਕਰ ਦਿੱਤਾ ਸੀ। ਤਦ ਡਾਨੀ ਹਰ ਪਲ ਉਸ਼ਦੇ ਨਾਲ ਰਹੀ। ਇਸ ਦੌਰਾਨ ਦੋਵਾਂ ਨੇ ਵਿਆਹ ਦਾ ਫੈਸਲਾ ਕੀਤਾ। ਹਾਲਾਂਕਿ ਮੰਗਣੀ 2017 ਵਿਚ ਹੋ ਚੁੱਕੀ ਸੀ। 15 ਸਤੰਬਰ ਨੂੰ ਦੋਵੇਂ ਵਿਆਹ ਬੰਧਨ ਵਿਚ ਬੱਝ ਚੁੱਕੇ ਸਨ। ਡਾਨੀ ਤੇ ਸਮਿਥ ਦੀ ਪਹਿਲੀ ਮੁਲਾਕਾਤ 2011 ਵਿਚ ਕਾਲਜ ਵਿਚ ਹੋਈ ਸੀ।

IND v BAN 3rd T20I : ਬੰਗਲਾਦੇਸ਼ ਨੂੰ 30 ਦੌੜਾਂ ਨਾਲ ਹਰਾ ਭਾਰਤ ਨੇ ਜਿੱਤੀ ਸੀਰੀਜ਼
NEXT STORY