Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 04, 2026

    9:15:59 AM

  • car crushed 8 people helping injured

    ਰੂਹ ਕੰਬਾਊ ਹਾਦਸਾ: ਮਦਦ ਕਰ ਰਹੇ ਲੋਕਾਂ 'ਤੇ ਚੜ੍ਹੀ...

  • 5 states assembly election results 2026

    5 ਸੂਬਿਆਂ ਦੇ Assembly Election Results 2026:...

  • west bengal  assam  5 states  election results

    ਥੋੜ੍ਹੀ ਦੇਰ 'ਚ ਖੁੱਲ੍ਹੇਗਾ ਪੱਛਮੀ ਬੰਗਾਲ ਤੋਂ...

  • vikramshila bridge built on ganga river in bihar collapses

    ਬਿਹਾਰ 'ਚ ਗੰਗਾ ਨਦੀ 'ਤੇ ਬਣਿਆ ਵਿਕਰਮਸ਼ਿਲਾ ਪੁਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • IND v BAN 3rd T20I : ਬੰਗਲਾਦੇਸ਼ ਨੂੰ 30 ਦੌੜਾਂ ਨਾਲ ਹਰਾ ਭਾਰਤ ਨੇ ਜਿੱਤੀ ਸੀਰੀਜ਼

SPORTS News Punjabi(ਖੇਡ)

IND v BAN 3rd T20I : ਬੰਗਲਾਦੇਸ਼ ਨੂੰ 30 ਦੌੜਾਂ ਨਾਲ ਹਰਾ ਭਾਰਤ ਨੇ ਜਿੱਤੀ ਸੀਰੀਜ਼

  • Updated: 10 Nov, 2019 10:52 PM
Jalandhar
ind v ban 3rd t20 final
  • Share
    • Facebook
    • Tumblr
    • Linkedin
    • Twitter
  • Comment

ਨਾਗਪੁਰ— ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਕਹਿਰ ਵਰਾਉਂਦੇ ਹੋਏ ਹੈਟ੍ਰਿਕ ਸਮੇਤ 6 ਵਿਕਟਾਂ ਲੈ ਕੇ ਬੰਗਲਾਦੇਸ਼ ਨੂੰ ਤੀਜੇ ਤੇ ਫੈਸਲਾਕੁੰਨ ਟੀ-20 ਮੁਕਾਬਲੇ ਵਿਚ ਐਤਵਾਰ ਨੂੰ 144 ਦੌੜਾਂ 'ਤੇ ਢੇਰ ਕਰ ਦਿੱਤਾ ਤੇ ਭਾਰਤ ਨੇ ਇਹ ਮੁਕਾਬਲਾ 30 ਦੌੜਾਂ ਨਾਲ ਜਿੱਤ ਕੇ 3 ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ। ਚਾਹਰ ਨੇ ਟੀ-20 ਇਤਿਹਾਸ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦਿਆਂ 3.2 ਓਵਰਾਂ ਵਿਚ ਸਿਰਫ 7 ਦੌੜਾਂ ਦੇ ਕੇ 6 ਵਿਕਟਾਂ ਲਈਆਂ ਤੇ ਭਾਰਤ ਨੂੰ ਸੀਰੀਜ਼ ਜਿੱਤ ਦਿਵਾਉਣ ਦੇ ਨਾਲ ਹੀ 'ਪਲੇਅਰ ਆਫ ਦਿ ਮੈਚ' ਵੀ ਬਣ ਗਿਆ। ਚਾਹਰ ਦਾ ਚੰਗਾ ਸਾਥ ਦਿੱਤਾ ਸ਼ਿਵਮ ਦੂਬੇ ਨੇ, ਜਿਸ ਨੇ ਆਪਣੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦਿਆਂ 30 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਚਾਹਰ ਟੀ-20 ਵਿਚ ਹੈਟ੍ਰਿਕ ਲੈਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣ ਗਿਆ। ਉਹ ਕ੍ਰਿਕਟ ਦੇ ਸਾਰੇ ਸਵਰੂਪਾਂ ਵਿਚ ਹੈਟ੍ਰਿਕ ਲੈਣ ਵਾਲਾ ਭਾਰਤ ਦਾ 7ਵਾਂ ਗੇਂਦਬਾਜ਼ ਵੀ ਬਣ ਗਿਆ ਹੈ।

PunjabKesari
ਭਾਰਤ ਨੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਲੋਕੇਸ਼ ਰਾਹੁਲ (52) ਤੇ ਸ਼੍ਰੇਅਸ ਅਈਅਰ (62) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ 5 ਵਿਕਟਾਂ 'ਤੇ 174 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ ਤੇ ਫਿਰ ਬੰਗਲਾਦੇਸ਼ ਦੀ ਚੁਣੌਤੀ ਨੂੰ 19.2 ਓਵਰਾਂ ਵਿਚ 144 ਦੌੜਾਂ 'ਤੇ ਢੇਰ ਕਰ ਦਿੱਤਾ। ਭਾਰਤ ਨੇ ਦਿੱਲੀ ਵਿਚ ਪਹਿਲਾ ਮੈਚ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਰਾਜਕੋਟ ਤੇ ਨਾਗਪੁਰ ਵਿਚ ਅਗਲੇ ਦੋਵੇਂ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕੀਤੀ। ਇਹ ਚੌਥਾ ਮੌਕਾ ਹੈ ਜਦੋਂ ਭਾਰਤ ਨੇ ਪਹਿਲਾ ਮੈਚ ਹਾਰ ਜਾਣ ਤੋਂ ਬਾਅਦ ਵਾਪਸੀ ਕਰਦਿਆਂ ਸੀਰੀਜ਼ ਜਿੱਤੀ।

PunjabKesari
ਬੰਗਲਾਦੇਸ਼ ਵਲੋਂ ਮੁਹੰਮਦ ਨਾਇਮ ਨੇ 81 ਦੌੜਾਂ ਬਣਾਈਆਂ ਪਰ ਉਸ ਦੇ ਆਊਟ ਹੁੰਦੇ ਹੀ ਬੰਗਲਾਦੇਸ਼ ਦਾ ਸੰਘਰਸ਼ ਖਤਮ ਹੋ ਗਿਆ। ਦੀਪਕ ਚਾਹਰ ਨੇ ਬੰਗਲਾਦੇਸ਼ ਦੇ ਚੋਟੀ ਤੇ ਹੇਠਲੇ ਕ੍ਰਮ ਅਤੇ ਸ਼ਿਵਮ ਦੂਬੇ ਨੇ ਮੱਧਕ੍ਰਮ ਨੂੰ ਢਹਿ-ਢੇਰੀ ਕੀਤੀ। ਚਾਹਰ ਨੇ 18ਵੇਂ ਓਵਰ ਦੀ ਆਖਰੀ ਤੇ 20ਵੇਂ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਵਿਕਟਾਂ ਲੈ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ। ਇਸ ਤੋਂ ਪਹਿਲਾਂ ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਦੂਜੇ ਓਵਰ ਵਿਚ ਹੀ ਝਟਕਾ ਲੱਗ ਗਿਆ ਸੀ, ਜਦੋਂ ਪਿਛਲੇ ਮੈਚ ਦਾ 'ਪਲੇਅਰ ਆਫ ਦਿ ਮੈਚ' ਤੇ ਕਪਤਾਨ ਰੋਹਿਤ ਸ਼ਰਮਾ ਸਿਰਫ 2 ਦੌੜਾਂ ਬਣਾ ਕੇ ਸ਼ਫੀਉੱਲ ਇਸਲਾਮ ਦੀ ਗੇਂਦ 'ਤੇ ਬੋਲਡ ਹੋ ਗਿਆ।

PunjabKesari
ਰੋਹਿਤ ਦੇ ਸਾਥੀ ਸ਼ਿਖਰ ਧਵਨ ਨੇ ਇਕ ਵਾਰ ਫਿਰ ਚੰਗੀ ਸ਼ੁਰੂਆਤ ਕੀਤੀ ਪਰ ਉਹ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿਚ ਨਹੀਂ ਬਦਲ ਸਕਿਆ ਤੇ 19 ਦੌੜਾਂ ਬਣਾ ਕੇ ਆਊਟ ਹੋ ਗਿਆ। ਸ਼ਿਖਰ ਨੇ 16 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ 19 ਦੌੜਾਂ ਬਣਾਈਆਂ। ਸ਼ਿਖਰ ਨੂੰ ਵੀ ਸ਼ਫੀਉੱਲ ਨੇ ਆਊਟ ਕੀਤਾ। ਦੋ ਵਿਕਟਾਂ ਸਿਰਫ 35 ਦੌੜਾਂ 'ਤੇ ਡਿੱਗ ਜਾਣ ਤੋਂ ਬਾਅਦ ਰਾਹੁਲ ਤੇ ਅਈਅਰ ਨੇ ਭਾਰਤੀ ਪਾਰੀ ਨੂੰ ਸੰਭਾਲਿਆ। ਰਾਹੁਲ ਨੇ ਆਪਣਾ ਤੀਜਾ ਟੀ-20 ਅਰਧ ਸੈਂਕੜਾ ਬਣਾਇਆ, ਜਦਕਿ ਅਈਅਰ ਨੇ ਜ਼ਬਰਦਸਤ ਛੱਕੇ ਲਾਉਂਦਿਆਂ ਆਪਣਾ ਪਹਿਲਾ ਅਰਧ ਸੈਂਕੜਾ ਬਣਾਇਆ। ਰਾਹੁਲ ਨੇ 35 ਗੇਂਦਾਂ 'ਤੇ 52 ਦੌੜਾਂ ਵਿਚ 7 ਚੌਕੇ ਲਾਏ। ਅਈਅਰ ਨੇ ਸਿਰਫ 33 ਗੇਂਦਾਂ ਵਿਚ 3 ਚੌਕੇ ਤੇ 5 ਛੱਕੇ ਲਾਉਂਦਿਆਂ 62 ਦੌੜਾਂ ਬਣਾਈਆਂ।
ਰਾਹੁਲ ਦੀ ਵਿਕਟ ਅਲ ਅਮੀਨ ਹੁਸੈਨ ਨੇ ਲਈ। ਰਾਹੁਲ ਦੀ ਵਿਕਟ 94 ਦੇ ਸਕੋਰ 'ਤੇ ਡਿੱਗੀ। ਮੈਦਾਨ 'ਤੇ ਉਤਰੇ ਰਿਸ਼ਭ ਪੰਤ ਨਾਲ ਅਈਅਰ ਨੇ ਚੌਥੀ ਵਿਕਟ ਲਈ 45 ਦੌੜਾਂ ਜੋੜੀਆਂ ਤੇ ਇਸ ਸਾਂਝੇਦਾਰੀ ਵਿਚ ਅਈਅਰ ਦਾ ਹੀ ਬੱਲਾ ਚੱਲਿਆ। ਪੰਤ ਇਕ ਵਾਰ ਫਿਰ ਫਲਾਪ ਰਿਹਾ ਤੇ ਕਪਤਾਨ ਰੋਹਿਤ ਸ਼ਰਮਾ ਅਤੇ ਟੀਮ ਮੈਨੇਜਮੈਂਟ ਦੇ ਵੱਡੇ ਸਮਰਥਨ ਦੇ ਬਾਵਜੂਦ ਸਸਤੇ ਵਿਚ ਆਊਟ ਹੋ ਗਿਆ। ਪੰਤ 9 ਗੇਂਦਾਂ 'ਤੇ 6 ਦੌੜਾਂ ਹੀ ਬਣਾ ਸਕਿਆ। ਸੌਮਿਆ ਸਰਕਾਰ ਨੇ 17ਵੇਂ ਓਵਰ 'ਚ ਪੰਤ ਤੇ ਅਈਅਰ ਨੂੰ ਆਊਟ ਕੀਤਾ। ਅਈਅਰ ਦੀ ਵਿਕਟ ਡਿੱਗਣ ਤੋਂ ਬਾਅਦ ਮਨੀਸ਼ ਪਾਂਡੇ ਨੇ ਮੋਰਚਾ ਸੰਭਾਲਿਆ ਤੇ 13 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ ਅਜੇਤੂ 22 ਦੌੜਾਂ ਬਣਾ ਕੇ ਭਾਰਤ ਨੂੰ 174 ਦੌੜਾਂ ਤਕ ਪਹੁੰਚਾਇਆ। ਪਾਂਡੇ ਦੇ ਨਾਲ ਸ਼ਿਵਮ ਦੂਬੇ 9 ਦੌੜਾਂ 'ਤੇ ਅਜੇਤੂ ਰਿਹਾ। ਬੰਗਾਲਦੇਸ਼ ਵਲੋਂ ਸ਼ਫੀਉੱਲ ਤੇ ਸਰਕਾਰ ਨੇ 2-2 ਵਿਕਟਾਂ ਲਈਆਂ।

 

ਟੀਮਾਂ :
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਕੇ.ਐਲ. ਰਾਹੁਲ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਸ਼ਿਵਮ ਦੂਬੇ, ਮਨੀਸ਼ ਪਾਂਡੇ, ਵਾਸ਼ਿੰਗਟਨ ਸੁੰਦਰ, ਦੀਪਕ ਚਾਹਰ, ਯੁਜਵੇਂਦਰ ਚਾਹਲ, ਖਲੀਲ ਅਹਿਮਦ।

ਬੰਗਲਾਦੇਸ਼ : ਲਿਟਨ ਦਾਸ, ਮੁਹੰਮਦ ਨੈਮ, ਸੌਮਿਆ ਸਰਕਾਰ, ਮੁਸ਼ਫਿਕੂਰ ਰਹੀਮ, ਮਹਿਮੂਦੁੱਲਾਹ (ਕਪਤਾਨ), ਅਫਫ ਹੁਸੈਨ, ਮੁਹੰਮਦ ਮਿਥੁਨ, ਅਮੀਨੁਲ ਇਸਲਾਮ, ਸ਼ਫੀਉਲ ਇਸਲਾਮ, ਮੁਸਤਫਿਜ਼ੁਰ ਰਹਿਮਾਨ, ਅਲ-ਅਮੀਨ ਹੁਸੈਨ।

  • India
  • Bangladesh
  • Final Match
  • T20 Series
  • India vs Bangladesh
  • ਭਾਰਤ
  • ਬੰਗਲਾਦੇਸ਼
  • ਫਾਈਨਲ ਮੈਚ
  • ਟੀ 20 ਸੀਰੀਜ਼
  • ਭਾਰਤ ਬਨਾਮ ਬੰਗਲਾਦੇਸ਼

ਮੇਸੀ ਦੀ ਹੈਟ੍ਰਿਕ ਨਾਲ ਬਾਰਸਾ ਨੇ ਸੇਲਟਾ ਨੂੰ 4-1 ਨਾਲ ਹਰਾਇਆ

NEXT STORY

Stories You May Like

  • school closed april 30
    30 ਅਪ੍ਰੈਲ ਤੱਕ ਸਕੂਲ ਬੰਦ, ਭਿਆਨਕ ਗਰਮੀ ਨੂੰ ਲੈ ਕੇ MP ਪ੍ਰਸ਼ਾਸਨ ਦਾ ਵੱਡਾ ਫੈਸਲਾ
  • ban on cigarette
    2008 ਤੋਂ ਬਾਅਦ ਜੰਮੇ ਹੁਣ ਕਦੇ ਨਹੀਂ ਪੀ ਸਕਣਗੇ ਸਿਗਰਟ ! ਲੱਗ ਗਿਆ ਪੱਕਾ Ban
  • government employees   holidays banned from may 1 to 30
    ਸਰਕਾਰੀ ਮੁਲਾਜ਼ਮਾਂ ਦੀਆਂ 1 ਤੋਂ 30 ਮਈ ਤੱਕ ਛੁੱਟੀਆਂ 'ਤੇ ਰੋਕ, ਭੋਪਾਲ 'ਚ ਹੁਕਮ ਜਾਰੀ
  • cigarette ban  narendra modi  letter  anbumani ramdas
    2009 ਤੋਂ ਬਾਅਦ ਜਨਮੇ ਲੋਕਾਂ ਲਈ Ban ਹੋਵੇ ਸਿਗਰਟ ! PMK ਆਗੂ ਨੇ PM ਮੋਦੀ ਨੂੰ ਚਿੱਠੀ ਲਿਖ ਕੀਤੀ ਅਪੀਲ
  • 30 acres of paddy fields burnt
    ਪਿੰਡ ਪੁਰੀਆ ਖੁਰਦ ’ਚ ਬਿਜਲੀ ਦੀਆਂ ਤਾਰਾਂ ਦੀ ਚੰਗਿਆੜੀ ਨਾਲ 30 ਏਕੜ ਨਾੜ ਸੜ ਕੇ ਸੁਆਹ
  • direct   vande bharat   from jammu to srinagar from april 30
    ਜੰਮੂ ਤੋਂ ਸ੍ਰੀਨਗਰ ਤੱਕ ਸਿੱਧੀ 'ਵੰਦੇ ਭਾਰਤ' 30 ਅਪ੍ਰੈਲ ਤੋਂ, ਬਰਫ਼ਬਾਰੀ 'ਚ ਵੀ ਨਹੀਂ ਰੁਕਣਗੇ ਪਹੀਏ
  • amritpal sent to judicial custody till april 30
    ਅੰਮ੍ਰਿਤਪਾਲ ਨੂੰ 30 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ; ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ
  • indian government bans documentary series lawrence of punjab
    ਵੱਡੀ ਖ਼ਬਰ: ਰਿਲੀਜ਼ ਨਹੀਂ ਹੋਵੇਗੀ 'Lawrence Of Punjab', ਭਾਰਤ ਸਰਕਾਰ ਨੇ ਲਗਾਈ ਰੋਕ
  • big negligence of the administration
    ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ: ਮਖਦੂਮਪੁਰਾ 'ਚ ‘ਕਾਲਾ’ ਹਨੇਰਾ, ਰੱਬ ਆਸਰੇ ਇਲਾਕਾ...
  • akali dal gets new strength in jalandhar cantt
    ਜਲੰਧਰ ਕੈਂਟ 'ਚ ਅਕਾਲੀ ਦਲ ਨੂੰ ਮਿਲਿਆ ਨਵਾਂ ਬਲ, 80 ਤੋਂ ਵੱਧ ਪਰਿਵਾਰ ਹੋਏ...
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • heavy rain and storm in punjab alert issued
    3,4,5,6 ਨੂੰ ਭਾਰੀ ਮੀਂਹ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • sai ghulam shah ji jodh mela nakodar baba muradh shah ji
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ ਜੋੜ ਮੇਲਾ ਸੰਪੰਨ, ਗੁਰਦਾਸ ਮਾਨ ਸਣੇ ਕਈ...
  • back to childhood pinkoo tv video
    Pinkoo TV ਨੇ ਸ਼ੇਅਰ ਕੀਤੀ 'ਬੱਚਿਆਂ ਨਾਲ ਬੱਚਾ' ਵੀਡੀਓ! ਵੇਖ ਤੁਹਾਨੂੰ ਵੀ ਯਾਦ...
  • big warning of rain thunderstorm and hailstorm in punjab
    ਪੰਜਾਬ 'ਚ 4 ਤੋਂ 6 ਮਈ ਤੱਕ ਮੀਂਹ, ਹਨ੍ਹੇਰੀ ਤੇ ਗੜੇਮਾਰੀ ਦੀ ਵੱਡੀ ਚਿਤਾਵਨੀ,...
  • justice received from consumer forum in case of missing parcel
    ਪਾਰਸਲ ਗੁੰਮ ਹੋਣ ਦੇ ਕੇਸ ’ਚ ਖ਼ਪਤਕਾਰ ਫੋਰਮ ਤੋਂ ਮਿਲਿਆ ਨਿਆਂ, DTDC ਐਕਸਪ੍ਰੈੱਸ...
Trending
Ek Nazar
do you have hair on your fingers

ਕੀ ਤੁਹਾਡੀਆਂ ਉਂਗਲਾਂ 'ਤੇ ਵੀ ਹਨ ਵਾਲ? ਜਾਣੋ ਆਪਣੀ ਕਿਸਮਤ ਨਾਲ ਜੁੜੇ ਅਹਿਮ ਰਾਜ਼

a person from uttarakhand won the lottery in punjab and became a millionaire

ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ

big action by nepal government

ਨੇਪਾਲ ਸਰਕਾਰ ਦੀ ਵੱਡੀ ਕਾਰਵਾਈ, ਲਗਭਗ 1,500 'ਰਾਜਨੀਤਿਕ ਤੌਰ 'ਤੇ ਪ੍ਰੇਰਿਤ'...

journalists eu

ਪੱਤਰਕਾਰਾਂ ਵਿਰੁੱਧ ਧਮਕੀਆਂ ਅਤੇ ਦਮਨ ਦੀ ਨਿੰਦਾ ਕਰਦੀ ਹੈ EU

famous singer  s event organizer

ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਬਾਡੀਗਾਰਡ ਨੂੰ...

cervical cancer

Cervical cancer ਹਮੇਸ਼ਾ ਲਈ ਹੋਵੇਗਾ ਖ਼ਤਮ! ਇਸ ਦੇਸ਼ ਨੇ ਲੱਭ ਲਿਆ ਤਰੀਕਾ

big revelation of famous punjabi actress

ਪੰਜਾਬੀ ਅਦਾਕਾਰਾ ਨਾਲ 'ਭਰਾ' ਨੇ ਹੀ ਕੀਤੀ ਗੰਦੀ ਕਰਤੂਤ, ਸਤਾਉਣ ਲੱਗਾ ਸੀ...

canadian intelligence report

ਕੈਨੇਡਾ ਦੀ ਖੁਫੀਆ ਰਿਪੋਰਟ ’ਚ ਖਾਲਿਸਤਾਨੀ ਅਨਸਰਾਂ ਨੂੰ ਦੱਸਿਆ ਰਾਸ਼ਟਰੀ ਸੁਰੱਖਿਆ...

icons of india exhibition opens

ਲੰਡਨ ਮੈਡਮ ਤੁਸਾਦ ਮਿਊਜ਼ੀਅਮ ’ਚ ‘ਆਈਕਨਜ਼ ਆਫ਼ ਇੰਡੀਆ’ ਪ੍ਰਦਰਸ਼ਨੀ ਦੀ ਸ਼ੁਰੂਆਤ

know how much gold and silver have become cheaper in a week

ਸੋਨਾ-ਚਾਂਦੀ ਦੀਆਂ ਕੀਮਤਾਂ ਡਿੱਗੀਆਂ ਠਾਹ ! ਜਾਣੋ ਇਕ ਹਫਤੇ 'ਚ ਕਿੰਨਾ ਸਸਤਾ ਹੋਇਆ...

bus full of devotees overturns in gujarat  2 dead

ਗੁਜਰਾਤ ’ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ; 2 ਮੌਤਾਂ

heavy rain

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨਾਲ ਗੜ੍ਹੇਮਾਰੀ ਦਾ...

shocking incident in ambedkar nagar

ਕਹਿਰ ਓ ਰੱਬਾ! ਮਾਂ ਨੇ ਆਪਣੇ ਹੱਥੀਂ 4 ਜਵਾਕਾਂ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ...

bridge collapse in jammu

ਜੰਮੂ 'ਚ ਪੁਲ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ! ਹਾਦਸੇ ਤੋਂ ਬਾਅਦ ਰਸਤਾ ਬੰਦ,...

gajlakshmi rajyog rashifal lucky zodiac signs

ਪੈਸਾ ਹੀ ਪੈਸਾ! ਗਜਲਕਸ਼ਮੀ ਰਾਜਯੋਗ ਨਾਲ ਚਮਕੇਗੀ 5 ਰਾਸ਼ੀਆਂ ਦੀ ਕਿਸਮਤ

t20 mumbai

IPL ਦੇ ਵਿਚਾਲੇ ਧਾਕੜ ਖਿਡਾਰੀ ਦੀ ਹੋਈ ਨਵੀਂ ਟੀਮ 'ਚ ਐਂਟਰੀ!

t20 cricket

14 ਸਾਲ ਦੀ ਉਮਰ 'ਚ ਜੜੀ 'ਟ੍ਰਿਪਲ ਸੈਂਚਰੀ'! ਹੁਣ ਧਾਕੜ ਬੱਲੇਬਾਜ਼ 'ਤੇ ਲੱਗੀ...

summer vacation starts on may 11th

11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! 50 ਦਿਨ ਬੰਦ ਰਹਿਣਗੇ ਦਿੱਲੀ ਦੇ ਸਕੂਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • ipl  sunil narine becomes first foreign player to complete 200 wickets
      IPL 2026: ਸੁਨੀਲ ਨਰੇਨ 200 ਵਿਕਟਾਂ ਪੂਰੀਆਂ ਕਰਨ ਵਾਲੇ ਪਹਿਲੇ ਵਿਦੇਸ਼ੀ ਖਿਡਾਰੀ...
    • vinesh phogat  s big revelation
      ਵਿਨੇਸ਼ ਫੋਗਾਟ ਦਾ ਵੱਡਾ ਖੁਲਾਸਾ: "ਮੈਂ ਵੀ ਹਾਂ ਬ੍ਰਿਜ ਭੂਸ਼ਣ ਵਿਰੁੱਧ ਸ਼ਿਕਾਇਤ...
    • ipl 2026 srh vs kkr
      IPL 2026 SRH vs KKR: ਹੈਦਰਾਬਾਦ ਨੇ ਕੋਲਕਾਤਾ ਨੂੰ ਦਿੱਤਾ 166 ਦੌੜਾਂ ਦਾ ਟੀਚਾ
    • jitesh sharma explained why he said this about vaibhav
      'ਵੈਭਵ ਸੂਰਿਆਵੰਸ਼ੀ ਪੇਸ਼ੇਵਰ ਨਹੀਂ ਹੈ'; RCB ਦੇ ਸਟਾਰ ਖਿਡਾਰੀ ਜੀਤੇਸ਼ ਸ਼ਰਮਾ...
    • if vaibhav suryavanshi is played  there will be an fir against the team
      ਵੈਭਵ ਸੂਰਿਆਵੰਸ਼ੀ ਨੂੰ ਖਿਡਾਇਆ ਤਾਂ ਟੀਮ 'ਤੇ ਹੋਵੇਗੀ FIR! ਲੱਗਿਆ 'ਬਾਲ...
    • ipl 2026 srh vs kkr
      IPL 2026 SRH vs KKR: ਹੈਦਰਾਬਾਦ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ...
    • ipl 2026  preity zinta talks to fan injured by priyansh  s six
      IPL 2026: ਪ੍ਰਿਆਂਸ਼ ਦੇ ਛੱਕੇ ਨਾਲ ਜ਼ਖਮੀ ਹੋਏ ਪ੍ਰਸ਼ੰਸਕ ਨਾਲ ਪ੍ਰੀਤੀ ਜ਼ਿੰਟਾ...
    • sc delhi and punjab fc played out a goalless draw
      ISL 2025-26: SC ਦਿੱਲੀ ਅਤੇ ਪੰਜਾਬ FC ਵਿਚਾਲੇ ਮੁਕਾਬਲਾ ਰਿਹਾ ਬਿਨਾਂ ਕਿਸੇ ਗੋਲ...
    • hardik  s big confession after defeat to csk
      CSK ਹੱਥੋਂ ਹਾਰ ਤੋਂ ਬਾਅਦ ਹਾਰਦਿਕ ਦਾ ਵੱਡਾ ਕਬੂਲਨਾਮਾ; MI ਲਈ ਪਲੇਆਫ ਦੀ ਰਾਹ...
    • ipl 2026  punjab faces gujarat today
      IPL 2026 : ਪੰਜਾਬ ਦਾ ਸਾਹਮਣਾ ਅੱਜ ਗੁਜਰਾਤ ਨਾਲ, ਖਾਸ ਗੱਲਾਂ 'ਤੇ ਇਕ ਝਾਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +