ਸਪੋਰਟਸ ਡੈਸਕ— ਚਿਲੀ ਦੇ ਟੈਨਿਸ ਖਿਡਾਰੀ ਕ੍ਰਿਸਟੀਅਨ ਗੇਰਿਨ ਨੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਗੈਰ ਦਰਜਾ ਪ੍ਰਾਪਤ ਕ੍ਰਿਸਟੀਅਨ ਗੇਰਿਨ ਨੇ ਮਿਊਨਿਖ ਓਪਨ 'ਚ ਦੋ ਵਾਰ ਦੇ ਡਿਫੈਂਡਿੰਗ ਚੈਂਪੀਅਨ ਐਲੇਕਜ਼ੈਂਡਰ ਜਵੇਰੇਵ ਨੂੰ 6-4, 5-7, 7-5 ਨਾਲ ਹਰਾਇਆ। ਇਹ ਦੁਨੀਆ ਦੇ 47ਵੇਂ ਨੰਬਰ ਦੇ ਖਿਡਾਰੀ ਕ੍ਰਿਸ਼ਟੀਅਨ ਦੀ ਟਾਪ 10 'ਚ ਸ਼ਾਮਲ ਕਿਸੇ ਖਿਡਾਰੀ 'ਤੇ ਪਹਿਲੀ ਜਿੱਤ ਹੈ।

ਕ੍ਰਿਸਟੀਅਨ ਨੇ ਦੋ ਮੈਚ ਪੁਆਇੰਟ ਬਚਾ ਕੇ ਕੁਆਰਟਰ ਫਾਈਨਲ ਮੈਚ ਜਿੱਤਿਆ। ਇਸ ਹਾਰ ਨਾਲ ਜਵੇਰੇਵ ਸੋਮਵਾਰ ਨੂੰ ਜਾਰੀ ਹੋਣ ਵਾਲੇ ਰੈਂਕਿੰਗ 'ਚ ਇਕ ਸਥਾਨ ਫਿਸਲ ਕੇ ਚੌਥੇ ਨੰਬਰ 'ਤੇ ਪਹੁੰਚ ਜਾਵੇਗਾ। ਸੈਮੀਫਾਈਨਲ 'ਚ ਕ੍ਰਿਸਟੀਅਨ ਅਤੇ ਤੀਜਾ ਦਰਜਾ ਪ੍ਰਾਪਤ ਮਾਰਕੋ ਸੇਚੀਨਾਟੋ ਦਾ ਮੈਚ ਰੱਦ ਹੋ ਗਿਆ। ਕ੍ਰਿਸਟੀਅਨ ਨੇ ਪਹਿਲਾ ਸੈੱਟ 6-2 ਨਾਲ ਜਿੱਤ ਲਿਆਸੀ। ਦੂਜੇ ਸੈੱਟ 'ਚ ਵੀ ਕ੍ਰਿਸਟੀਅਨ 4-3 ਨਾਲ ਅੱਗੇ ਸੀ। ਇਸ ਤੋਂ ਬਾਅਦ ਮੈਚ ਰੱਦ ਹੋ ਗਿਆ। ਹੁਣ ਇਹ ਮੈਚ ਬਾਅਦ 'ਚ ਖੇਡਿਆ ਜਾਵੇਗਾ।
ਗ੍ਰੈਂਡਮਾਸਟਰ ਸਰੀਨ ਨੇ ਨਿਸਿਪੇਨਿਊ ਨੂੰ ਡਰਾਅ 'ਤੇ ਰੋਕਿਆ
NEXT STORY