ਸਪੋਰਟਸ ਡੈਸਕ— ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਦੁਬਈ ਗਲੋਬ ਸਾਕਰ ਐਵਾਰਡਸ 'ਚ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਦਾ ਪੁਰਸਕਾਰ ਜਿੱਤ ਕੇ 2019 ਦਾ ਅੰਤ ਕੀਤਾ। ਸਾਲ 2019 'ਚ ਬੈਲਨ ਡਿਓਰ ਰੈਂਕਿੰਗ 'ਚ ਵਿਰਜਿਲ ਵੈਨ ਅਤੇ ਜੇਤੂ ਲਿਓਨਿਲ ਮੈਸੀ ਦੇ ਬਾਅਦ ਤੀਜੇ ਸਥਾਨ 'ਤੇ ਆਉਣ ਵਾਲੇ ਰੋਨਾਲਡੋ ਨੇ 9 ਸਾਲ 'ਚ 6ਵੀਂ ਵਾਰ ਇਹ ਪੁਰਸਕਾਰ ਜਿੱਤਿਆ ਹੈ।

ਜੁਵੇਂਟਸ ਨੂੰ 2018-19 ਦਾ ਸਿਰੀ ਏ ਖਿਤਾਬ ਅਤੇ ਪੁਰਤਗਾਲ ਨੂੰ ਨੇਸ਼ੰਸ ਲੀਗ ਦਾ ਖਿਤਾਬ ਜਿਤਾਉਣ ਵਾਲੇ 34 ਸਾਲਾ ਰੋਨਾਲਡੋ ਨੇ ਲਗਾਤਾਰ ਚੌਥੀ ਵਾਰ ਪੁਰਸਕਾਰ ਜਿੱਤਿਆ ਹੈ। ਪੁਰਸਕਾਰ ਜਿੱਤਣ ਦੇ ਬਾਅਦ ਰੋਨਾਲਡੋ ਨੇ ਆਪਣੇ ਪਰਿਵਾਰ, ਪ੍ਰੇਮਿਕਾ, ਬੱਚਿਆਂ, ਸਮਰਥਕਾਂ ਅਤੇ ਦੁਬਈ ਨੂੰ ਧੰਨਵਾਦ ਦਿੱਤਾ।
ਵਿਵਾਦ ਕਾਰਨ ਛਾਇਆ ਕਨੇਰੀਆ ਦਾ ਯੂ-ਟਿਊਬ ਚੈਨਲ, ਕਈ ਲੱਖ ਵਧੇ ਸਬਸਕ੍ਰਾਈਬਰਸ
NEXT STORY