ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦੇ ਪਾਕਿਸਤਾਨ ਕ੍ਰਿਕਟ ਟੀਮ 'ਚ ਦਾਨਿਸ਼ ਕਨੇਰੀਆ ਦੇ ਨਾਲ ਵਿਤਕਰੇ ਵਾਲੇ ਬਿਆਨ ਦੇ ਬਾਅਦ ਇਹ ਮਾਮਲਾ ਵਧਦਾ ਹੀ ਜਾ ਰਿਹਾ ਹੈ। ਇਸ 'ਤੇ ਕਈ ਸਾਬਕਾ ਪਾਕਿਸਤਾਨੀ ਕਪਤਾਨ ਅਤੇ ਖਿਡਾਰੀਆਂ ਦੇ ਬਿਆਨ ਆ ਚੁੱਕੇ ਹਨ। ਇਸ ਵਿਵਾਦ ਦੇ ਵਿਚਾਲੇ ਦਾਨਿਸ਼ ਕਨੇਰੀਆ ਨੇ ਇਕ ਦਾਅਵਾ ਕਰਦੇ ਹੋਏ ਕਿਹਾ ਕਿ 2012 'ਚ ਇੰਗਲਿਸ਼ ਕਾਊਂਟੀ ਕ੍ਰਿਕਟ 'ਚ ਸਪਾਟ ਫਿਕਸਿੰਗ 'ਚ ਸ਼ਾਮਲ ਸੱਟੇਬਾਜ਼ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਸੱਦੇ 'ਤੇ ਲਗਾਤਾਰ ਪਾਕਿਸਤਾਨ ਦਾ ਦੌਰਾ ਕਰਦਾ ਸੀ ਅਤੇ ਰਾਸ਼ਟਰੀ ਟੀਮ ਦੇ ਖਿਡਾਰੀ ਉਸ ਨੂੰ ਜਾਣਦੇ ਸਨ।

ਇਹ ਮਾਮਲਾ ਜਿੰਨਾ ਖਿੱਚਦਾ ਜਾ ਰਿਹਾ ਹੈ, ਇਸ ਨਾਲ ਕਿਸੇ ਨੂੰ ਫਾਇਦਾ ਹੋਵੇ ਜਾਂ ਨਾ ਹੋਵੇ ਪਰ ਸਾਬਕਾ ਸਪਿਨਰ ਦਾਨਿਸ਼ ਕਨੇਰੀਆ ਨੂੰ ਜ਼ਰੂਰ ਫਾਇਦਾ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਯੂ-ਟਿਊਬ ਚੈਨਲ ਦੀ ਲੋਕਪ੍ਰਿਯਤਾ ਲਗਾਤਾਰ ਵਧਦੀ ਹੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਸਬਸਕ੍ਰਾਈਬਰਸ ਦੀ ਗਿਣਤੀ 'ਚ ਵੀ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਪਹਿਲਾਂ ਜਿੱਥੇ ਉਨ੍ਹਾਂ ਦੇ ਇਕ ਵੀਡੀਓ 'ਤੇ ਔਸਤ 2-5 ਹਜ਼ਾਰ ਵਿਊਜ਼ ਆਉਂਦੇ ਸਨ ਉੱਥੇ ਹੀ ਸ਼ੋਏਬ ਅਖਤਰ ਵਾਲੇ ਬਿਆਨ ਦੇ ਬਾਅਦ ਇਸ 'ਚ ਕਾਫੀ ਜ਼ਿਆਦਾ ਵਿਊਜ਼ ਦੇਖਣ ਨੂੰ ਮਿਲ ਰਹੇ ਹਨ। ਦਾਨਿਸ਼ ਨੇ ਦੋ ਦਿਨ ਪਹਿਲਾਂ ਇਕ ਵੀਡੀਓ ਸ਼ੇਅਰ ਕੀਤਾ ਸੀ। ਇਸ ਵੀਡੀਓ ਨੂੰ ਤਾਂ 14 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਸਬਸਕ੍ਰਾਈਬਰਸ ਦੀ ਗਿਣਤੀ ਵੀ ਲੱਖਾਂ 'ਚ ਪਹੁੰਚ ਗਈ ਹੈ। ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਦੇ ਸਬਸਕ੍ਰਾਈਬਰਸ ਦੀ ਗਿਣਤੀ 1 ਲੱਖ 37 ਹਜ਼ਾਰ ਹੈ।

ਕੀ ਸੀ ਮਾਮਲਾ
ਇਹ ਪੂਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਆਪਣੇ ਬਿਆਨਾਂ 'ਚ ਕਿਹਾ ਸੀ ਕਿ ਪਾਕਿਸਤਾਨੀ ਟੀਮ 'ਚ ਦਾਨਿਸ਼ ਕਨੇਰੀਆ ਦੇ ਨਾਲ ਇਸ ਲਈ ਵਿਤਕਰਾ ਕੀਤਾ ਜਾਂਦਾ ਸੀ ਕਿਉਂਕਿ ਉਹ ਹਿੰਦੂ ਸੀ। ਇਸ ਲਈ ਕਈ ਲੋਕ ਉਨ੍ਹਾਂ ਨਾਲ ਖਾਣਾ ਵੀ ਨਹੀਂ ਖਾਂਦੇ ਸਨ।
ਪਿਤਾ ਦਾ ਸੁਪਨਾ ਪੂਰਾ ਕਰ ਰਿਹਾ ਹਾਂ : ਜੇਰੇਮੀ ਲਾਲਰਿਨੁੰਗਾ
NEXT STORY