ਕਾਠਮੰਡੂ : ਨੇਪਾਲ ਨੇ ਆਈਸੀਸੀ ਮਹਿਲਾ T20 ਵਿਸ਼ਵ ਕੱਪ 2026 ਗਲੋਬਲ ਕੁਆਲੀਫਾਇਰ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਨੇਪਾਲ ਕਿਸੇ ਮਹਿਲਾ ਆਈਸੀਸੀ ਈਵੈਂਟ ਦੀ ਮੇਜ਼ਬਾਨੀ ਕਰੇਗਾ।
ਇਹ ਮਹੱਤਵਪੂਰਨ ਟੂਰਨਾਮੈਂਟ 14 ਜਨਵਰੀ ਤੋਂ 1 ਫਰਵਰੀ ਤੱਕ ਖੇਡਿਆ ਜਾਵੇਗਾ। ਨੇਪਾਲ ਹੁਣ ਤੱਕ ਤਿੰਨ ਵਾਰ ਏਸ਼ੀਆ ਕੱਪ ਵਿੱਚ ਹਿੱਸਾ ਲੈ ਚੁੱਕਾ ਹੈ, ਪਰ ਹੁਣ ਉਹ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਜਗ੍ਹਾ ਬਣਾਉਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗਾ। ਇਸ ਸਾਲ ਦੇ ਅਖੀਰ ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਚਾਰ ਖਾਲੀ ਥਾਵਾਂ ਲਈ ਕੁੱਲ 10 ਟੀਮਾਂ ਵਿਚਕਾਰ ਮੁਕਾਬਲਾ ਹੋਵੇਗਾ। ਇਨ੍ਹਾਂ ਟੀਮਾਂ ਨੂੰ ਪੰਜ-ਪੰਜ ਦੇ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਤਿੰਨ ਟੀਮਾਂ ਸੁਪਰ-6 ਪੜਾਅ ਵਿੱਚ ਪਹੁੰਚਣਗੀਆਂ।
ਸੁਪਰ-6 ਵਿੱਚ ਸ਼ਾਮਲ ਛੇ ਟੀਮਾਂ ਰਾਊਂਡ-ਰੌਬਿਨ ਫਾਰਮੈਟ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਤੋਂ ਬਾਅਦ ਅੰਕ ਸੂਚੀ ਵਿੱਚ ਰਹਿਣ ਵਾਲੀਆਂ ਚੋਟੀ ਦੀਆਂ ਚਾਰ ਟੀਮਾਂ ਜੂਨ ਵਿੱਚ ਇੰਗਲੈਂਡ ਅਤੇ ਵੇਲਜ਼ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ।
ਨੇਪਾਲੀ ਟੀਮ: ਟੀਮ ਦੀ ਅਗਵਾਈ ਇੰਦੂ ਬਰਮਾ (ਕਪਤਾਨ) ਕਰੇਗੀ। ਟੀਮ ਵਿੱਚ ਪੂਜਾ ਮਹਿਤੋ, ਰੁਬੀਨਾ ਛੇਤਰੀ, ਸੀਤਾ ਰਾਣਾ ਮਗਰ, ਬਿੰਦੂ ਰਾਵਲ, ਸਮਜਨਾ ਖੜਕਾ, ਕਾਜਲ ਸ਼੍ਰੇਸ਼ਠ, ਕਵਿਤਾ ਜੋਸ਼ੀ, ਕਵਿਤਾ ਕੁੰਵਰ, ਰਚਨਾ ਚੌਧਰੀ, ਰਿਆ ਸ਼ਰਮਾ, ਰੋਮਾ ਥਾਪਾ, ਸੁਮਨ ਬਿਸਟਾ, ਰਾਜਮਤੀ ਐਰੀ ਅਤੇ ਮਨੀਸ਼ਾ ਉਪਾਧਿਆਏ ਨੂੰ ਸ਼ਾਮਲ ਕੀਤਾ ਗਿਆ ਹੈ
ਧਾਕੜ ਖਿਡਾਰੀ ਦਾ ਹੋਇਆ ਦਿਹਾਂਤ, ਖੇਡ ਜਗਤ 'ਚ ਫੈਲੀ ਸੋਗ ਦੀ ਲਹਿਰ
NEXT STORY