ਸਪੋਰਟਸ ਡੈਸਕ- ਪੁਰਤਗਾਲ ਦੇ ਮਹਾਨ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਫੁੱਟਬਾਲ 'ਚ ਤਾਂ ਤਮਾਮ ਰਿਕਾਰਡ ਤੋੜਦੇ ਆਏ ਹਨ। ਉਨ੍ਹਾਂ ਦੇ ਨਾਂ ਇਸ ਖੇਡ 'ਚ ਕਈ ਰਿਕਾਰਡ ਹਨ ਪਰ ਹੁਣ ਖੇਡ ਦੇ ਬਾਹਰ ਵੀ ਕ੍ਰਿਸਟੀਆਨੋ ਨੇ ਹੁਣ ਇਕ ਖਾਸ ਰਿਕਾਰਡ ਬਣਾ ਦਿੱਤਾ ਹੈ। ਦਰਅਸਲ, ਰੋਨਾਲਡੋ ਨੇ ਹਾਲ ਹੀ 'ਚ ਆਪਣਾ ਇਕ ਨੇ ਯੂਟਿਊਬ ਚੈਨਲ ਲਾਂਚ ਕੀਤਾ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ। ਉਨ੍ਹਾਂ ਨੇ ਆਪਣੇ ਇਸ ਨਵੇਂ ਯੂਟਿਊਬ ਚੈਨਲ ਨਾਲ ਰਿਕਾਰਡ ਤੋੜ ਦਿੱਤਾ। ਉਨ੍ਹਾਂ ਨੇ ਯੂਟਿਊਬ 'ਤੇ ਸਭ ਤੋਂ ਤੇਜੀ ਨਾਲ 1 ਮਿਲੀਅਨ ਸਬਸਕ੍ਰਾਈਬਰ ਜੋੜਨ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਦੇ 1 ਮਿਲੀਅਨ ਸਬਸਕ੍ਰਾਈਬਰ ਸਿਰਫ 90 ਮਿੰਟਾਂ 'ਚ ਹੀ ਹੋ ਗਏ। ਚੈਨਲ ਨੇ ਇੱਕ ਦਿਨ ਤੋਂ ਵੀ ਘੱਟ ਸਮੇਂ ’ਚ 13 ਮਿਲੀਅਨ (1.3 ਕਰੋੜ) ਤੋਂ ਵੱਧ ਪ੍ਰਸ਼ੰਸਕ ਹਾਸਲ ਕੀਤੇ ਗਏ ਹਨ। ਇਹ ਵੀ ਇੱਕ ਰਿਕਾਰਡ ਹੈ। ਇਸ ਤੋਂ ਪਹਿਲਾਂ, ਇੱਕ ਦਿਨ ’ਚ ਸਭ ਤੋਂ ਜ਼ਿਆਦਾ ਪ੍ਰਸ਼ੰਸਕਾਂ ਦੀ ਗਿਣਤੀ ਦਾ ਰਿਕਾਰਡ ਹੈਮਸਟਰ ਕੋਮਬੈਟ ਚੈਨਲ ਕੋਲ ਸੀ।
6 ਘੰਟਿਆਂ ’ਚ ਹੀ ਮਿਲਾ ਗਿਆ ਸੋਨੇ ਦਾ ਬਟਨ
39 ਸਾਲਾ ਪੁਰਤਗਾਲੀ ਫੁੱਟਬਾਲਰ ਨੇ ਬੁੱਧਵਾਰ, 21 ਅਗਸਤ ਨੂੰ ਆਪਣਾ ਯੂਟਿਊਬ ਚੈਨਲ ਯੂਆਰ ਕ੍ਰਿਸਟੀਆਨੋ ਲਾਂਚ ਕੀਤਾ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸ਼ਟ ਕੀਤਾ, ‘ਇੰਤਜਾਰ ਖਤਮ ਹੋ ਗਿਆ ਹੈ। ਮੇਰਾ ਯੂਟਿਊਬ ਚੈਨਲ ਆਖਰਕਾਰ ਜਾਰੀ ਹੋ ਚੁੱਕਿਆ ਹੈ। ਇਸ ਨਵੀਂ ਯਾਤਰਾ ’ਚ ਮੇਰੇ ਨਾਲ ਸ਼ਾਮਲ ਹੋਵੋ। ਯੂਟਿਊਬ 10 ਲੱਖ ਗਾਹਕਾਂ ਵਾਲੇ ਚੈਨਲਾਂ ’ਤੇ ਗੋਲਡ ਬਟਨ ਭੇਜਦਾ ਹੈ। ਰੋਨਾਲਡੋ ਦੇ ਚੈਨਲ ਨੇ ਸਿਰਫ 90 ਮਿੰਟਾਂ ’ਚ ਇਹ ਅੰਕੜਾ ਪਾਰ ਕਰ ਲਿਆ। ਯੂਟਿਊਬ ਨੇ ਵੀ 6 ਘੰਟਿਆਂ ਅੰਦਰ ਸੋਨੇ ਦਾ ਬਟਨ ਉਨ੍ਹਾਂ ਦੇ ਘਰ ਭੇਜ ਦਿੱਤਾ।
ਰੋਨਾਲਡੋ ਨੇ ਖੋਲ੍ਹਿਆ ਯੂਟਿਊਬ ਚੈਨਲ, ਸਿਰਫ 5 ਘੰਟਿਆਂ 'ਚ ਮਿਲੇ ਇੰਨੇ ਮਿਲੀਅਨ ਸਬਸਕ੍ਰਾਈਬਰ
NEXT STORY