ਸਪੋਰਟਸ ਡੈਸਕ- ਪੁਰਤਗਾਲ ਦੇ ਸੁਪਰਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੁਨੀਆ ਦੇ ਸਭ ਤੋਂ ਮਸ਼ਹੂਰ ਐਥਲੀਟਾਂ ਵਿੱਚੋਂ ਇੱਕ ਹਨ। ਦੁਨੀਆ ਦੇ ਹਰ ਦੇਸ਼ ਵਿੱਚ ਅਜਿਹੇ ਪ੍ਰਸ਼ੰਸਕ ਹਨ ਜੋ ਰੋਨਾਲਡੋ ਦੇ ਦੀਵਾਨੇ ਹਨ। ਉਹ ਰੋਨਾਲਡੋ ਨਾਲ ਜੁੜੀ ਹਰ ਛੋਟੀ-ਵੱਡੀ ਗੱਲ ਜਾਣਨਾ ਚਾਹੁੰਦੇ ਹਨ ਅਤੇ ਖੁਦ ਨੂੰ ਅਪਡੇਟ ਰੱਖਣਾ ਚਾਹੁੰਦੇ ਹਨ। ਦਿੱਗਜ ਫੁੱਟਬਾਲਰ ਵੀ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਹੁਣ ਰੋਨਾਲਡੋ ਨੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਦਾ ਨਵਾਂ ਤਰੀਕਾ ਕੱਢਿਆ ਹੈ।
ਰੋਨਾਲਡੋ ਨੇ ਖੋਲ੍ਹਿਆ ਯੂਟਿਊਬ ਚੈਨਲ
ਰੋਨਾਲਡੋ ਨੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਦਾ ਤਰੀਕਾ ਲੱਭ ਲਿਆ ਹੈ। ਉਸਨੇ ਇੱਕ ਯੂਟਿਊਬ ਚੈਨਲ ਖੋਲ੍ਹਿਆ ਹੈ। ਚੈਨਲ ਖੋਲ੍ਹਦੇ ਹੀ ਪ੍ਰਸ਼ੰਸਕਾਂ ਨੂੰ ਇੰਨੇ ਸਬਸਕ੍ਰਾਈਬਰ ਮਿਲ ਗਏ, ਜਿਨ੍ਹਾਂ ਦੀ ਸ਼ਾਇਦ ਉਨ੍ਹਾਂ ਨੂੰ ਉਮੀਦ ਵੀ ਨਹੀਂ ਹੋਵੇਗੀ। ਜੀ ਹਾਂ...ਰੋਨਾਲਡੋ ਦਾ ਯੂ-ਟਿਊਬ ਚੈਨਲ ਖੁੱਲ੍ਹਦੇ ਹੀ 5 ਘੰਟਿਆਂ 'ਚ ਸਬਸਕ੍ਰਾਈਬਰਸ ਦੀ ਗਿਣਤੀ 5 ਮਿਲੀਅਨ ਯਾਨੀ 50 ਲੱਖ ਨੂੰ ਪਾਰ ਕਰ ਗਈ। ਇਹ ਉਹ ਅੰਕੜਾ ਹੈ ਜਿਸ ਨੂੰ ਹਾਸਲ ਕਰਨ ਲਈ ਵੱਡੀਆਂ-ਵੱਡੀਆਂ ਹਸਤੀਆਂ ਨੂੰ ਵੀ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ, ਪਰ ਇਹ ਰੋਨਾਲਡੋ ਦਾ ਕਰਿਸ਼ਮਾ ਸੀ, ਉਸ ਨੇ ਸਿਰਫ 5 ਘੰਟਿਆਂ ਵਿੱਚ 5 ਮਿਲੀਅਨ ਦਾ ਜਾਦੂਈ ਅੰਕੜਾ ਹਾਸਲ ਕਰ ਲਿਆ।
ਦੁਨੀਆ ਦੇ ਸਭ ਤੋਂ ਸਫਲ ਅਤੇ ਮਹਿੰਗੇ ਫੁੱਟਬਾਲਰਾਂ ਵਿੱਚੋਂ ਇੱਕ
ਕ੍ਰਿਸਟੀਆਨੋ ਰੋਨਾਲਡੋ ਦੁਨੀਆ ਦੇ ਸਭ ਤੋਂ ਸਫਲ ਅਤੇ ਮਹਿੰਗੇ ਫੁੱਟਬਾਲਰਾਂ ਵਿੱਚੋਂ ਇੱਕ ਹੈ। 39 ਸਾਲਾ ਰੋਨਾਲਡੋ 2003 ਤੋਂ ਪੁਰਤਗਾਲ ਟੀਮ ਦਾ ਹਿੱਸਾ ਹਨ ਅਤੇ 212 ਮੈਚਾਂ ਵਿੱਚ 130 ਗੋਲ ਕਰ ਚੁੱਕੇ ਹਨ, ਜੋ ਕਿ ਵਿਸ਼ਵ ਵਿੱਚ ਕਿਸੇ ਵੀ ਫੁੱਟਬਾਲਰ ਵੱਲੋਂ ਕੀਤੇ ਗਏ ਸਭ ਤੋਂ ਵੱਧ ਗੋਲ ਹਨ। ਜੇਕਰ ਅਸੀਂ ਪੇਸ਼ੇਵਰ ਫੁੱਟਬਾਲ ਕਰੀਅਰ ਦੀ ਗੱਲ ਕਰੀਏ ਤਾਂ ਉਹ ਮਾਨਚੈਸਟਰ ਯੂਨਾਈਟਿਡ, ਰੀਅਲ ਮੈਡਰਿਡ, ਜੁਵੇਂਟਸ ਲਈ ਖੇਡ ਚੁੱਕੇ ਹਨ। ਫਿਲਹਾਲ ਉਹ ਅਲ ਨਸਾਰ ਦਾ ਹਿੱਸਾ ਹੈ।
ਐਂਡੀ ਫਲਾਵਰ ਦੇ ਦੌਰ ਤੋਂ ਬਾਅਦ ਪਹਿਲੀ ਵਾਰ ਜ਼ਿੰਬਾਬਵੇ ਨਾਲ ਭਿੜੇਗੀ ਇੰਗਲੈਂਡ, ਦੇਖੋ ਸ਼ਡਿਊਲ
NEXT STORY