ਮਾਸਕੋ : ਕ੍ਰੋਏਸ਼ੀਆ ਨੂੰ ਇੰਗਲੈਂਡ ਖਿਲਾਫ ਵਿਸ਼ਵ ਕੱਪ ਸੈਮੀਫਾਈਨਲ ਤੋਂ ਪਹਿਲਾਂ ਅੱਜ ਤਦ ਵੱਡਾ ਝਟਕਾ ਲੱਗਾ ਜਦੋਂ ਰਾਈਟ ਬੈਕ ਸਿਮੇ ਵਾਰਸਲਕੋ ਨੂੰ ਗੋਡੇ ਦੀ ਸੱਟ ਦੇ ਕਾਰਨ 11 ਜੁਲਾਈ ਨੂੰ ਹੋਣ ਵਾਲੇ ਮੈਚ ਤੋਂ ਬਾਹਰ ਹੋਣਾ ਪਿਆ। ਕ੍ਰੋਏਸ਼ੀਆ ਦੇ ਵਲੋਂ 39 ਮੈਚ ਖੇਡਣ ਵਾਲੇ ਵਾਰਸਲਕੋ ਰੂਸ ਖਿਲਾਫ ਮੈਚ ਦੌਰਾਨ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ 97ਵੇਂ ਮਿੰਟ 'ਚ ਮੈਦਾਨ ਛੱਡਣਾ ਪਿਆ ਸੀ। ਕ੍ਰੋਏਸ਼ੀਆ ਨੇ ਇਹ ਮੈਚ ਪੈਨਲਟੀ ਸ਼ੂਟਆਊਟ 'ਚ ਜਿੱਤਿਆ ਸੀ।
ਇਕ ਮੀਡੀਆ ਰਿਪੋਰਟ ਮੁਤਾਬਕ ਐਟਲੈਟਿਕੋ ਮੈਡ੍ਰਿਡ ਦੇ ਵਲੋਂ ਖੇਡਣ ਵਾਲੇ ਵਾਰਸਲਕੋ ਇਸ ਮੈਚ 'ਚ ਨਹੀਂ ਖੇਡ ਸਕਣਗੇ। ਇਹ ਇੰਗਲੈਂਡ ਲਈ ਚੰਗੀ ਖਬਰ ਹੋ ਸਕਦੀ ਹੈ ਕਿਉਂਕਿ ਵਾਰਸਲਕੋ ਨੇ ਹੁਣ ਤੱਕ ਹਰੇਕ ਮੈਚ ਖੇਡਿਆ ਸੀ। ਕ੍ਰੋਏਸ਼ੀਆ ਦੇ ਕੋਚ ਜਲਾਟਕੋ ਡਾਲਿਚ ਨੇ ਵਾਰਸਲਕੋ ਦੇ ਸਥਾਨ 'ਤੇ ਦੋਮਾਗੋਜ ਵਿਦਾ ਰਾਇਟ ਬੈਕ ਮੈਚ 'ਚ ਖਿਡਾਇਆ ਸੀ। ਸਵੀਡਨ ਖਿਲਾਫ 2-0 ਦੀ ਜਿੱਤ ਦੌਰਾਨ ਉਨ੍ਹਾਂ ਦੀਆਂ ਮਾਂਸਪੇਸ਼ੀਆ 'ਚ ਖਿੱਚ ਪੈ ਗਈ ਸੀ। ਉਹ 85ਵੇਂ ਮਿੰਟ 'ਚ ਬਾਹਰ ਚੱਲ ਗਏ ਸਨ ਪਰ ਸੈਮੀਫਾਈਨਲ 'ਚ ਖੇਡਣ ਨੂੰ ਲੈ ਕੇ ਸ਼ੱਕੀ ਹਨ।
ਟੀਮ ਇੰਡੀਆ ਦੀ ਜਿੱਤ ਤੋਂ ਜ਼ਿਆਦਾ ਸਚਿਨ ਦੀ ਭਵਿੱਖਬਾਣੀ ਨੇ ਫੈਨਜ਼ ਨੂੰ ਕੀਤਾ ਹੈਰਾਨ
NEXT STORY