ਮਕਾਊ- ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਸ਼ੁੱਕਰਵਾਰ ਨੂੰ ਇੱਥੇ ਮਕਾਊ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਤੋਂ ਬਾਹਰ ਹੋ ਗਏ ਪਰ ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਜੋੜੀ ਸੈਮੀਫਾਈਨਲ ਵਿਚ ਪਹੁੰਚ ਗਈ। ਛੇਵਾਂ ਦਰਜਾ ਪ੍ਰਾਪਤ ਸ੍ਰੀਕਾਂਤ ਮਈ ਵਿੱਚ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਹਾਂਗਕਾਂਗ ਦੇ ਨਿਗ ਕਾ ਲੋਂਗ ਐਂਗਸ ਖ਼ਿਲਾਫ਼ ਪੁਰਸ਼ ਸਿੰਗਲਜ਼ ਮੈਚ ਵਿੱਚ ਆਪਣੀ ਲੈਅ ਲੱਭਣ ਲਈ ਸੰਘਰਸ਼ ਕਰਦੇ ਦਿਖੇ ਅਤੇ ਸਿਰਫ਼ 31 ਮਿੰਟ ਵਿੱਚ 16-21, 12-21 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ।
ਤ੍ਰਿਸਾ ਅਤੇ ਗਾਇਤਰੀ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੇ ਮਹਿਲਾ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਛੇਵਾਂ ਦਰਜਾ ਪ੍ਰਾਪਤ ਚੀਨੀ ਤਾਈਪੇ ਦੀ ਸੁ ਯਿਨ ਹੂਈ ਅਤੇ ਲੋਨ ਜੀਹ ਯੂਨ ਦੀ ਜੋੜੀ ਨੂੰ 21-12, 21-17 ਨਾਲ ਹਰਾਇਆ। ਹੁਣ ਸਿਰਫ਼ ਤ੍ਰਿਸਾ ਅਤੇ ਗਾਇਤਰੀ ਦੀ ਜੋੜੀ ਹੀ ਟੂਰਨਾਮੈਂਟ ਵਿੱਚ ਭਾਰਤੀਆਂ ਨੂੰ ਚੁਣੌਤੀ ਦੇਣ ਲਈ ਬਚੀ ਹੈ। ਸੈਮੀਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਚੀਨੀ ਤਾਈਪੇ ਦੀ ਹਸੀਹ ਪੇਈ ਸ਼ਾਨ ਅਤੇ ਹੁੰਗ ਐਨ ਜੂ ਦੀ ਜੋੜੀ ਨਾਲ ਹੋਵੇਗਾ। ਇਹ ਜੋੜੀ ਮਈ-ਜੂਨ ਵਿੱਚ ਸਿੰਗਾਪੁਰ ਓਪਨ ਸੁਪਰ 750 ਵਿੱਚ ਆਖਰੀ ਚਾਰ ਵਿੱਚ ਵੀ ਪਹੁੰਚੀ ਸੀ।
ਮਸ਼ਹੂਰ ਕ੍ਰਿਕਟਰ ਦੀ ਜਾਨ ਨੂੰ ਖਤਰਾ, ਲੈ ਲਿਆ ਸੰਨਿਆਸ
NEXT STORY