ਨਵੀਂ ਦਿੱਲੀ: ਬੀਤੇ ਦਿਨੀਂ ਆਈ.ਪੀ.ਐਲ. ਦੇ 14ਵੇਂ ਸੀਜ਼ਨ ਲਈ ਖਿਡਾਰੀਆਂ ਦੀ ਹੋਈ ਨੀਲਾਮੀ ਵਿਚ ਰਾਜਸਥਾਨ ਰਾਇਲਸ ਨੇ ਸਾਊਥ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੂੰ 16.25 ਕਰੋੜ ਰੁਪਏ ਵਿਚ ਖ਼ਰੀਦਿਆ ਸੀ। ਇਸ ਦੇ ਨਾਲ ਹੀ ਮੌਰਿਸ ਆਈ.ਪੀ.ਐਲ. ਦੇ ਇਤਿਹਾਸ ਵਿਚ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ। ਨੀਲਾਮੀ ਦੇ ਅਗਲੇ ਹੀ ਦਿਨ ਮੌਰਿਸ ਨੇ ਇਕ ਘਰੇਲੂ ਟੀ20 ਟੂਰਨਾਮੈਂਟ ਵਿਚ ਸ਼ਾਨਦਾਰ ਪਾਰੀ ਖੇਡੀ ਹੈ। ਸੀ.ਐਸ.ਏ. ਟੀ20 ਚੈਲੇਂਜ ਵਿਚ ਟਾਈਟਨਸ ਵੱਲੋਂ ਖੇਡ ਰਹੇ ਮੌਰਿਸ ਨੇ ਗੇਂਦਬਾਜ਼ੀ ਵਿਚ 10 ਦੌੜਾਂ ਦੇ 1 ਵਿਕਟ ਲਈ। ਜਦੋਂਕਿ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 8 ਗੇਂਦਾ ਵਿਚ ਨਾਬਾਦ 21 ਦੌੜਾਂ ਲਈਆਂ। ਮੌਰਿਸ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਟਾਈਟਨਸ ਨੇ ਨਾਈਟਸ ਨੂੰ ਆਸਾਨੀ ਨਾਲ 8 ਵਿਕਟਾਂ ਨਾਲ ਹਰਾ ਦਿੱਤਾ।
ਇਹ ਵੀ ਪੜ੍ਹੋ: ਨਿਸ਼ਾਨੇਬਾਜ਼ ਮਨੁ ਭਾਕਰ ਨਾਲ ਦਿੱਲੀ ਹਵਾਈਅੱਡੇ ’ਤੇ ਬਦਸਲੂਕੀ, ਮਾਮਲੇ 'ਚ ਖੇਡ ਮੰਤਰੀ ਨੂੰ ਦੇਣਾ ਪਿਆ ਦਖ਼ਲ
ਦੱਸ ਦੇਈਏ ਕਿ 33 ਸਾਲਾ ਮੌਰਿਸ 2015 ਦੇ ਸੀਜ਼ਨ ਵਿਚ ਰਾਜਸਥਾਨ ਰਾਇਲਸ ਦਾ ਹਿੱਸਾ ਰਿਹਾ ਸੀ ਅਤੇ ਉਦੋਂ ਉਸ ਨੇ 11 ਮੈਚਾਂ ਵਿਚ 311 ਦੌੜਾਂ ਬਣਾਉਣ ਤੋਂ ਇਲਾਵਾ 13 ਵਿਕਟਾਂ ਲਈਆਂ ਸਨ। ਉਸ ਨੇ 70 ਆਈ.ਪੀ.ਐਲ. ਮੈਚਾਂ ਵਿਚ 157.88 ਦੀ ਸਟ੍ਰਾਈਕ ਰੇਟ ਨਾਲ 551 ਦੌੜਾਂ ਬਣਾਈਆਂ ਹਨ ਅਤੇ 7.81 ਦੀ ਇਕਾਨੋਮੀ ਰੇ ਨਾਲ 80 ਵਿਕਟਾਂ ਵੀ ਲਈਆਂ ਹਨ। ਉਹ ਪਿਛਲੇ ਸੀਜ਼ਨ ਵਿਚ ਬੈਂਗਲੁਰੂ ਟੀਮ ਦਾ ਹਿੱਸਾ ਸੀ ਪਰ ਢਿੱਡ ਦੀ ਸੱਟ ਕਾਰਨ 9 ਮੈਚ ਹੀ ਖੇਡ ਸਕਿਆ ਸੀ, ਜਿਨ੍ਹਾਂ ਵਿਚ ਉਸ ਨੇ 11 ਵਿਕਟਾਂ ਲਈਆਂ ਸਨ। ਮੌਰਿਸ ਦੀ ਪਿਛਲੇ ਸਾਲ ਦੀ ਕੀਮਤ 6.25 ਕਰੋੜ ਰੁਪਏ ਸੀ, ਜਿਸ ਵਿਚ ਇਸ ਵਾਰ 10 ਕਰੋੜ ਰੁਪਏ ਦਾ ਵਾਧਾ ਹੋਇਆ ਸੀ।
ਇਹ ਵੀ ਪੜ੍ਹੋ: ਅਰਜੁਨ ਤੇਂਦੁਲਕਰ ਦੇ IPL ’ਚ ਚੁਣੇ ਜਾਣ ’ਤੇ ਉਠੇ ਸਵਾਲ, ਭੈਣ ਸਾਰਾ ਨੇ ਇੰਝ ਦਿੱਤਾ ਜਵਾਬ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
1983 ਵਿਸ਼ਵ ਕੱਪ ’ਤੇ ਬਣੀ ਰਣਵੀਰ ਦੀ ‘83’ ਦੀ ਰਿਲੀਜ਼ ਤਾਰੀਖ਼ ਦਾ ਹੋਇਆ ਐਲਾਨ
NEXT STORY