ਸਪੋਰਟਸ ਡੈਸਕ- ਚੇਨਈ ਸੁਪਰਕਿੰਗਜ਼ ਦੀ ਇਸ ਸਾਲ ਆਈ. ਪੀ. ਐੱਲ. ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਟੀਮ ਨੂੰ ਪਹਿਲੇ ਤਿੰਨ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਕਿੰਗਜ਼ ਦੀ ਟੀਮ ਨੇ ਚੇਨਈ ਨੂੰ 54 ਦੌੜਾਂ ਨਾਲ ਹਰਾ ਕੇ ਮੈਚ ਜਿੱਤਿਆ। ਇਸ ਮੈਚ 'ਚ ਨਾ ਤਾਂ ਚੇਨਈ ਦੇ ਗੇਂਦਬਾਜ਼ ਕੁਝ ਖ਼ਾਸ ਕਰ ਸਕੇ ਤੇ ਨਾ ਹੀ ਬੱਲੇਬਾਜ਼। ਮੈਚ ਦੇ ਬਾਅਦ ਚੇਨਈ ਦੀ ਕਪਤਾਨ ਜਡੇਜਾ ਨੇ ਇਸ ਹਾਰ ਦਾ ਠੀਕਰਾ ਬੱਲੇਬਾਜ਼ਾਂ ਦੇ ਸਿਰ ਭੰਨਿਆ।
ਜਡੇਜਾ ਨੇ ਕਿਹਾ ਕਿ ਅਸੀਂ ਪਾਵਰਪਲੇਅ ਦੇ ਦੌਰਾਨ ਜ਼ਿਆਦਾ ਵਿਕਟ ਗੁਆ ਦਿੱਤੇ । ਇਸ ਕਾਰਨ ਜੋ ਅਸੀਂ ਚਾਹੁੰਦੇ ਸੀ ਉਹ ਨਹੀਂ ਹੋ ਸਕਿਆ। ਸਾਨੂੰ ਬਿਹਤਰ ਹੋਣ ਲਈ ਨਵੇਂ ਰਸਤੇ ਲੱਭਣਗੇ ਹੋਣਗੇ ਤੇ ਜ਼ੋਰਦਾਰ ਵਾਪਸੀ ਕਰਨੀ ਹੋਵੇਗੀ। ਗਾਇਕਵਾੜ ਦੇ ਖ਼ਰਾਬ ਪ੍ਰਦਰਸ਼ਨ 'ਤੇ ਜਡੇਜਾ ਨੇ ਕਿਹਾ ਕਿ ਸਾਨੂੰ ਉਸ ਨੂੰ ਅਜੇ ਸਮਾਂ ਦੇਣਾ ਹੋਵੇਗਾ ਤਾਂ ਜੋ ਉਸ ਦਾ ਆਤਮਵਿਸ਼ਵਾਸ ਦੁਬਾਰਾ ਵਾਪਸ ਆ ਸਕੇ। ਸਾਨੂੰ ਪਤਾ ਹੈ ਕਿ ਉਹ ਬਹੁਤ ਸ਼ਾਨਦਾਰ ਖਿਡਾਰੀ ਹੈ। ਅਸੀਂ ਉਸ ਨੂੰ ਪੂਰਾ ਸਪੋਰਟ ਕਰਾਂਗੇ ਤੇ ਉਮੀਦ ਹੈ ਕਿ ਉਹ ਜ਼ਰੂਰ ਵਾਪਸੀ ਕਰੇਗਾ।
ਜਡੇਜਾ ਨੇ ਅੱਗੇ ਕਿਹਾ ਕਿ ਦੁਬੇ ਨੇ ਬਹੁਤ ਹੀ ਬਿਹਤਰੀਨ ਬੱਲੇਬਾਜ਼ੀ ਕੀਤੀ। ਉਹ ਚੰਗੀ ਲੈਅ 'ਚ ਹੈ ਤੇ ਆਉਣ ਵਾਲੇ ਮੈਚਾਂ 'ਚ ਉਹ ਸਾਡੇ ਲਈ ਉਪਯੋਗੀ ਹੋ ਸਕਦਾ ਹੈ। ਅਸੀਂ ਆਪਣਾ ਸਰਵਸ੍ਰੇਸ਼ਠ ਦੇਣ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਹੋਰ ਵੀ ਮਿਹਨਤ ਕਰਨੀ ਦੀ ਲੋੜ ਹੈ ਤੇ ਜ਼ੋਰਦਾਰ ਵਾਪਸੀ ਕਰਨੀ ਹੈ।
IPL 2022 : ਲਖਨਊ ਤੇ ਹੈਦਰਾਬਾਦ ਦਰਮਿਆਨ ਮੁਕਾਬਲਾ ਅੱਜ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
NEXT STORY