ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 12ਵਾਂ ਮੁਕਾਬਲਾ ਅੱਜ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਲਖਨਊ ਸੁਪਰ ਜਾਇੰਟਸ ਤੇ ਸਨਰਾਈਜ਼ਰਸ ਹੈਦਰਾਬਾਦ ਦਰਮਿਆਨ ਖੇਡਿਆ ਜਾਵੇਗਾ। ਆਈ. ਪੀ. ਐੱਲ. 'ਚ ਹਾਰ ਦੇ ਨਾਲ ਡੈਬਿਊ ਦੇ ਬਾਅਦ ਲਖਨਊ ਨੇ ਆਪਣੇ ਦੂਜੇ ਮੁਕਾਬਲੇ 'ਚ ਚੇਨਈ ਸੁਪਰ ਕਿੰਗਜ਼ ਦੇ 211 ਦੌੜਾਂ ਦੇ ਵੱਡੇ ਟਾਰਗੇਟ ਨੂੰ ਚੇਜ਼ ਕਰ ਕੇ 'ਹੁਣ ਆਪਣੀ ਵਾਰੀ ਹੈ' ਦੀ ਟੈਗਲਾਈਨ ਨੂੰ ਸਹੀ ਸਾਬਤ ਕੀਤਾ ਸੀ। ਇਸ ਕਾਰਨ ਲਖਨਊ ਦਾ ਪਲੜਾ ਜ਼ਿਆਦਾ ਮਜ਼ਬੂਤ ਲਗ ਰਿਹਾ ਹੈ। ਹੁਣ ਟੀਮ ਦੀਆਂ ਨਿਗਾਹਾਂ ਇਕ ਹੋਰ ਵੱਡੀ ਜਿੱਤ 'ਤੇ ਹੈ।
ਇਹ ਵੀ ਪੜ੍ਹੋ : IPL 2022 : ਪੰਜਾਬ ਦੀ ਸ਼ਾਨਦਾਰ ਜਿੱਤ, ਚੇਨਈ ਨੂੰ 54 ਦੌੜਾਂ ਨਾਲ ਹਰਾਇਆ
ਦੂਜੇ ਪਾਸੇ ਹੈਦਰਾਬਾਦ ਦੀ ਟੀਮ ਰਾਜਸਥਾਨ ਦੇ ਹੱਥੋਂ 61 ਦੌੜਾਂ ਦੀ ਸ਼ਰਮਨਾਕ ਹਾਰ ਦੇ ਬਾਅਦ ਮੈਦਾਨ 'ਤੇ ਉਤਰੇਗੀ। ਜਾਨੀ ਬੇਅਰਸਟੋ, ਡੇਵਿਡ ਵਾਰਨਰ ਤੇ ਮਨੀਸ਼ ਪਾਂਡੇ ਜਿਹੇ ਖਿਡਾਰੀਆਂ ਨੂੰ ਰੀਟੇਨ ਨਾ ਕਰਨ ਦੇ ਬਾਅਦ ਲੱਗਾ ਸੀ ਕਿ ਹੁਣ ਹੈਦਰਬਾਦ ਨਵੀਂ ਟੀਮ ਬਣਾ ਕੇ ਜੋਸ਼ ਦੇ ਨਾਲ ਮੈਦਾਨ 'ਤੇ ਉਤਰੇਗੀ ਪਰ ਆਕਸ਼ਨ ਦੇ ਦੌਰਾਨ ਹੈਦਰਾਬਾਦ ਨੇ ਮੈਨੇਜਮੈਂਟ ਦੀ ਖਿਡਾਰੀਆਂ ਨੂੰ ਖ਼ਰੀਦਣ ਦੀ ਕੋਈ ਰਣਨੀਤੀ ਨਹੀਂ ਦਿਸੀ। 'ਜੋ ਆ ਰਹੇ ਹਨ, ਸਭ ਚੰਗੇ ਹਨ' ਦੀ ਤਰਜ਼ 'ਤੇ ਟੀਮ ਚੁਣ ਲਈ ਗਈ। ਵਾਰਨਰ ਤੇ ਬੇਅਰਸਟੋ ਦੀ ਧਮਾਕੇਦਾਰ ਓਪਨਿੰਗ ਜੋੜੀ ਦੇ ਬਦਲੇ ਫਿਲਹਾਲ ਕੋਈ ਭਰੋਸੇਮੰਦ ਸਲਾਮੀ ਜੋੜੀ ਇਸ ਟੀਮ 'ਚ ਨਜ਼ਰ ਨਹੀਂ ਆਉਂਦੀ।
ਇਹ ਵੀ ਪੜ੍ਹੋ : ਰੋਹਿਤ ਦੇ ਭਰੋਸੇ 'ਤੇ ਖਰੇ ਉਤਰੇ ਤਿਲਕ ਵਰਮਾ, ਕਿਹਾ- IPL ਦੀ ਸੈਲਰੀ ਨਾਲ ਖ਼ਰੀਦਾਂਗਾ ਮਾਤਾ-ਪਿਤਾ ਲਈ ਘਰ
ਦੋਵੇਂ ਟੀਮਾਂ ਦੀਆਂ ਪਲੇਇੰਗ ਇਲੈਵਨ-
ਲਖਨਊ ਸੁਪਰ ਜਾਇੰਟਸ
ਕੇ. ਐੱਲ. ਰਾਹੁਲ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਐਵਿਨ ਲੁਈਸ, ਮਨੀਸ਼ ਪਾਂਡੇ, ਆਯੁਸ਼ ਬਦੋਨੀ, ਦੀਪਕ ਹੁੱਡਾ, ਕਰੁਣਾਲ ਪੰਡਯਾ, ਦੁਸ਼ਮੰਥ ਚਮੀਰਾ, ਐਂਡ੍ਰਿਊ ਟਾਏ, ਰਵੀ ਬਿਸ਼ਨੋਈ, ਆਵੇਸ਼ ਖ਼ਾਨ।
ਸਨਰਾਈਜ਼ਰਸ ਹੈਦਰਾਬਾਦ
ਕੇਨ ਵਿਲੀਅਮਸਨ (ਕਪਤਾਨ), ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਨਿਕੋਲਸ ਪੂਰਨ (ਵਿਕਟਕੀਪਰ), ਐਡਨ ਮਾਰਕਰਮ, ਅਬਦੁਲ ਸਮਦ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਉਮਰਾਨ ਮਲਿਕ, ਸ਼੍ਰੇਅਸ ਗੋਪਾਲ, ਮਾਰਕੋ ਯੇਨਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਰਮਨੀ ਨੂੰ 2-1 ਨਾਲ ਹਰਾ ਕੇ ਭਾਰਤ ਮਹਿਲਾ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚ
NEXT STORY