ਦੁਬਈ— ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਤੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਆਪਣੇ ਟੈਸਟ ਕਰੀਅਰ ਦੇ ਸਰਵਸ੍ਰੇਸ਼ਠ ਰੈਂਕਿੰਗ 'ਤੇ ਪਹੁੰਚ ਗਏ ਹਨ। ਸ਼੍ਰੀਲੰਕਾ ਵਿਰੁੱਧ ਖੇਡੀ ਗਈ 2 ਮੈਚਾਂ ਦੀ ਸੀਰੀਜ਼ ਤੋਂ ਬਾਅਦ ਲੰਬੀ ਛਲਾਂਗ ਲਗਾਉਂਦੇ ਹੋਏ ਤਾਜ਼ਾ ਆਈ. ਸੀ. ਸੀ. ਟੈਸਟ ਰੈਂਕਿੰਗ 'ਚ ਨੰਬਰ 2 ਸਥਾਨ 'ਤੇ ਜਗ੍ਹਾ ਬਣਾ ਲਈ ਹੈ ਜਦਕਿ ਇੰਗਲੈਂਡ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ 6ਵੇਂ ਸਥਾਨ 'ਤੇ ਕਬਜ਼ਾ ਕਰ ਲਿਆ ਹੈ। ਹੋਲਡਰ ਨੂੰ ਆਪਣੀ ਟੀਮ ਦੇ ਧੀਮੇ ਓਵਰ ਰੇਟ ਦੇ ਕਾਰਨ ਤੀਜੇ ਟੈਸਟ 'ਚ ਮੁਅੱਤਲ ਕਰ ਦਿੱਤਾ ਗਿਆ ਹੈ। ਕਮਿੰਸ ਨੇ ਸ਼੍ਰੀਲੰਕਾ ਵਿਰੁੱਧ 2 ਟੈਸਟ ਮੈਚਾਂ 'ਚ 14 ਵਿਕਟਾਂ ਹਾਸਲ ਕੀਤੀਆਂ ਸਨ ਜਦਕਿ ਹੋਲਡਰ ਨੇ ਦੂਜੇ ਟੈਸਟ ਮੈਚ 'ਚ 5 ਵਿਕਟਾਂ ਹਾਸਲ ਕੀਤੀਆਂ ਸਨ। ਕਮਿੰਸ ਇੰਗਲੈਂਡ ਦੇ ਤੇਜ਼ ਗੇਂਦਬਜ਼ ਜੇਮਸ ਐਂਡਰਸਨ ਨੂੰ ਪਿੱਛੇ ਛੱਡ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਹੋਲਡਰ 1974 'ਚ ਸਰ ਗੈਰੀ ਸੋਬਰਸ ਤੋਂ ਬਾਅਦ ਵੈਸਟ ਇੰਡੀਜ਼ ਦੇ ਪਹਿਲੇ ਖਿਡਾਰੀ ਹਨ ਜੋ ਟੈਸਟ ਕ੍ਰਿਕਟ 'ਚ ਆਲਰਾਊਂਡਰ ਰੈਂਕਿੰਗ 'ਚ ਚੋਟੀ ਦੇ ਸਥਾਨ 'ਤੇ ਪਹੁੰਚੇ ਹਨ। ਹੋਲਡਰ ਦੇ ਗੇਂਦਬਾਜ਼ੀ 'ਚ 778 ਅੰਕ ਹਨ ਜੋ 2001 'ਚ ਕੋਰਟਨੀ ਵਾਲਸ਼ ਤੋਂ ਬਾਅਦ ਵੈਸਟ ਇੰਡੀਜ਼ ਦੇ ਕਿਸੇ ਵੀ ਗੇਂਦਬਾਜ਼ ਦੇ ਸਭ ਤੋਂ ਜ਼ਿਆਦਾ ਅੰਕ ਹਨ।
ਚਾਂਦੀਮਲ ਟੈਸਟ ਟੀਮ 'ਚੋਂ ਬਾਹਰ, ਕਰੁਣਾਰਤਨੇ ਨਵਾਂ ਕਪਤਾਨ
NEXT STORY