ਐਡੀਲੇਡ (ਭਾਸ਼ਾ) – ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਕੋਰੋਨਾ ਇਨਫੈਕਸ਼ਨ ਤੋਂ ਪੀੜਤ ਵਿਅਕਤੀ ਦੇ ਨਜ਼ਦੀਕੀ ਸੰਪਰਕ 'ਚ ਪਾਏ ਜਾਣ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਦੂਜਾ ਏਸ਼ੇਜ਼ ਟੈਸਟ ਨਹੀਂ ਖੇਡ ਸਕਣਗੇ। ਐਡੀਲੇਡ ਓਵਲ 'ਚ ਡੇ-ਨਾਈਟ ਟੈਸਟ ਦੇ ਟਾਸ ਤੋਂ ਤਿੰਨ ਘੰਟੇ ਪਹਿਲਾਂ ਕ੍ਰਿਕਟ ਆਸਟ੍ਰੇਲੀਆ ਨੇ ਇਕ ਬਿਆਨ 'ਚ ਕਿਹਾ ਕਿ ਕਮਿੰਸ ਨੇ ਬਾਇਓਸੇਫਟੀ ਪ੍ਰੋਟੋਕੋਲ ਨੂੰ ਨਹੀਂ ਤੋੜਿਆ ਅਤੇ ਬੁੱਧਵਾਰ ਰਾਤ ਨੂੰ ਇਕ ਰੈਸਟੋਰੈਂਟ 'ਚ ਖਾਣਾ ਖਾ ਰਿਹਾ ਸੀ। ਜਿਵੇਂ ਹੀ ਉਸ ਨੂੰ ਸਥਿਤੀ ਬਾਰੇ ਪਤਾ ਲੱਗਾ, ਉਹ ਵੱਖਰਾ ਹੋ ਗਿਆ ਹੈ ਅਤੇ ਉਸ ਤੋਂ ਬਾਅਦ ਕੀਤੀ ਗਈ ਕੋਰੋਨਾ ਜਾਂਚ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ।
ਇਹ ਵੀ ਪੜ੍ਹੋ : ਕਪਤਾਨੀ ਛੱਡਣ ਨੂੰ ਲੈ ਕੇ ਕੋਹਲੀ ਦਾ ਵੱਡਾ ਦਾਅਵਾ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਨਹੀਂ ਦਿੱਤਾ ਇਹ ਮੌਕਾ
ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਕਿ ਦੱਖਣੀ ਆਸਟ੍ਰੇਲੀਆ ਦੇ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਕਮਿੰਸ ਨਜ਼ਦੀਕੀ ਸੰਪਰਕ ’ਚ ਸੀ ਅਤੇ ਉਸ ਨੂੰ ਸੱਤ ਦਿਨਾਂ ਲਈ ਇਕਾਂਤਵਾਸ ਰਹਿਣਾ ਪਏਗਾ। ਉਹ 26 ਦਸੰਬਰ ਤੋਂ ਮੈਲਬੋਰਨ’ਚ ਤੀਜਾ ਟੈਸਟ ਖੇਡ ਸਕੇਗਾ। ਕਮਿੰਸ ਦੀ ਗ਼ੈਰ-ਮੌਜੂਦਗੀ ’ਚ ਸਟੀਵ ਸਮਿਥ ਕਪਤਾਨੀ ਕਰਨਗੇ। ਕਮਿੰਸ ਦੀ ਜਗ੍ਹਾ ਮਾਈਕਲ ਨੇਸਰ ਟੀਮ 'ਚ ਹੋਣਗੇ। ਦੱਖਣੀ ਅਫ਼ਰੀਕਾ ’ਚ ਗੇਂਦ ਨਾਲ ਛੇੜਛਾੜ ਦੇ ਵਿਵਾਦ ਕਾਰਨ 2018 ’ਚ ਕਪਤਾਨੀ ਗੁਆਉਣ ਵਾਲੇ ਸਮਿਥ ਉਸ ਤੋਂ ਬਾਅਦ ਪਹਿਲੀ ਵਾਰ ਟੀਮ ਦੀ ਅਗਵਾਈ ਕਰਨਗੇ।
ਕਪਤਾਨੀ ਛੱਡਣ ਨੂੰ ਲੈ ਕੇ ਕੋਹਲੀ ਦਾ ਵੱਡਾ ਦਾਅਵਾ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਨਹੀਂ ਦਿੱਤਾ ਇਹ ਮੌਕਾ
NEXT STORY