ਨਵੀਂ ਦਿੱਲੀ : ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਇਕ ਅਪਰਿਪੱਖ ਅਤੇ ਗੁੱਸੇ ਵਾਲਾ ਖਿਡਾਰੀ ਦੱਸਿਆ ਹੈ। ਭਾਰਤ ਨੂੰ ਸਾਊਥੰਪਟਨ ਵਿਚ ਬੁੱਧਵਾਰ ਨੂੰ ਕ੍ਰਿਕਟ ਵਰਲਡ ਕੱਪ 2019 ਵਿਚ ਆਪਣਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ ਖੇਡਣਾ ਹੈ। ਇਸ ਮੁਕਾਬਲੇ ਤੋਂ ਪਹਿਲਾਂ ਕਾਗਿਸੋ ਰਬਾਡਾ ਨੇ ਵਿਰਾਟ ਕੋਹਲੀ ਨੂੰ ਲੈ ਕੇ ਆਪਣੀ ਰਾਏ ਰੱਖੀ ਹੈ। ਰਬਾਡਾ ਨੇ ਕਿਹਾ ਕਿ ਮੈਦਾਨ 'ਤੇ ਵਿਰਾਟ ਕੋਹਲੀ ਹਮਲਾਵਰ ਖਿਡਾਰੀ ਹੈ। ਆਈ. ਪੀ. ਐੱਲ. ਵਿਚ ਜਦੋਂ ਮੈਂ ਉਸ ਦੇ ਲਈ ਕੁਝ ਸ਼ਬਦ ਕਹੇ ਤਾਂ ਉਹ ਉਸ ਨੂੰ ਪਸੰਦ ਨਹੀਂ ਆਏ। ਰਬਾਡਾ ਨੇ ਕਿਹਾ, ''ਮੈਂ ਦਰਅਸਲ ਗੇਮ ਪਲਾਨ ਦੇ ਬਾਰੇ ਸੋਚ ਰਿਹਾ ਸੀ ਪਰ ਵਿਰਾਟ ਮੇਰੇ ਕੋਲ ਆਏ ਅਤੇ ਮੈਨੂੰ ਕੁਝ ਸ਼ਬਤ ਕਹੇ ਪਰ ਜਦੋਂ ਉਹ ਸ਼ਬਦ ਤੁਸੀਂ ਵਿਰਾਟ ਨੂੰ ਕਹਿੰਦੇ ਹੋ ਤਾਂ ਉਹ ਗੁੱਸਾ ਹੋ ਜਾਂਦੇ ਹਨ।''

ਹਮੇਸ਼ਾ ਗੁੱਸੇ ਵਿਚ ਰਹਿੰਦੇ ਹਨ ਵਿਰਾਟ
ਈ. ਐੱਸ. ਪੀ. ਐੱਨ. ਕ੍ਰਿਕ ਇਨਫੋ ਵਿਚ ਦਿੱਤੀ ਇੰਟਰਵਿਊ ਵਿਚ ਰਬਾਡਾ ਨੇ ਕਿਹਾ , ''ਹੋ ਸਕਦਾ ਹੈ ਕਿ ਅਜਿਹਾ ਮੇਰਾ ਧਿਆਨ ਭੰਗ ਕਰਨ ਲਈ ਕੀਤਾ ਹੋਵੇ ਪਰ ਉਹ ਅਪਰਿਪੱੱਖ ਖਿਡਾਰੀ ਹਨ। ਵਿਰਾਟ ਮੈਨੂੰ ਸਮਝ ਨਹੀਂ ਆਉਂਦੇ। ਹੋ ਸਕਦਾ ਹੈ ਕਿ ਹਮਲਾਵਰਤਾ ਨਾਲ ਉਸ ਨੂੰ ਕੁਝ ਫਾਇਦਾ ਮਿਲਦਾ ਹੋਵੇ ਪਰ ਮੈਂ ਇਸ ਤਰ੍ਹਾਂ ਦੇ ਰਵਈਏ ਨੂੰ ਅਪਰਿਪੱਖ ਮੰਨਦਾ ਹਾਂ। ਵਿਰਾਟ ਕੋਹਲੀ ਇਕ ਬਿਹਤਰੀ ਕ੍ਰਿਕਟਰ ਹਨ ਪਰ ਉਸਦੀ ਸਲੈਜਿੰਗ ਮੈਂ ਸਹਿਨ ਨਹੀਂ ਕਰ ਸਕਦਾ। ਉਸ ਸਮੇਂ ਹੋਟਲ ਪਰਤਦੇ ਸਮੇਂ ਮੈਂ ਸੋਚ ਰਿਹਾ ਸੀ ਕਿ ਇਹ ਇਨਸਾਨ ਮੈਦਾਨ 'ਤੇ ਗੁੱਸੇ ਵਿਚ ਹੀ ਲਗਦਾ ਹੈ। ਕੀ ਉਹ ਅਸਲ ਵਿਚ ਗੁੱਸੇ ਵਿਚ ਰਹਿੰਦੇ ਹਨ। ਫਿਰ ਮੈਂ ਸੋਚਿਆ ਕਿ ਜੇਕਰ ਉਹ ਗੁੱਸੇ ਵਿਚ ਹੋਵੇਗਾ ਤਾਂ ਮੇਰਾ ਕੀ ਵਿਗਾੜ ਲਵੇਗਾ। ਜੇਕਰ ਮੈਦਾਨ 'ਤੇ ਕੋਈ ਖਿਡਾਰੀ ਮੈਨੂੰ ਆ ਕੇ ਕਹਿੰਦਾ ਹੈ ਕਿ ਮੈਂ ਤੈਨੂੰ ਗੇਂਦਬਾਜ਼ੀ ਦੌਰਾਨ ਮਾਰੁੰਗਾ, ਬਹੁਤ ਮਾਰੁੰਗਾ ਤਾਂ ਮੈਂ ਸ਼ਾਂਤ ਹੀ ਰਹਿੰਦਾ ਹਾਂ।''

ਸ਼ੁਭੰਕਰ ਸੰਯੁਕਤ 31ਵੇਂ ਸਥਾਨ 'ਤੇ ਪੁੱਜੇ, ਲਾਹਿੜੀ ਖਿਸਕੇ
NEXT STORY