ਲੰਡਨ : ਆਸਟਰੇਲੀਆ ਦੇ ਕਪਤਾਨ ਐਰੋਨ ਫਿੰਚ ਨੇ 2019 ਵਰਲਡ ਕੱਪ ਦੇ ਆਪਣੇ ਪਹਿਲੇ ਮੈਚ ਤੋਂ ਪਹਿਲਾਂ ਵਿਰੋਧੀ ਟੀਮ ਅਫਗਾਨਿਸਤਾਨ ਦੀ ਸ਼ਲਾਘਾ ਕੀਤੀ। ਦੋਵੇਂ ਟੀਮਾਂ ਸ਼ਨੀਵਾਰ ਨੂੰ ਬ੍ਰਿਸਟਲ ਕਾਊਂਟੀ ਗ੍ਰਾਊਂਡ ਵਿਚ ਇਕ-ਦੂਜੇ ਨਾਲ ਭਿੜਨਗੀਆਂ। ਮੁਕਾਬਲੇ ਤੋਂ ਪਹਿਲਾਂ ਫਿੰਚ ਨੇ ਕਿਹਾ ਕਿ ਪਾਕਿਸਤਾਨ ਖਿਲਾਫ ਅਭਿਆਸ ਮੈਚ ਵਿਚ ਅਫਗਾਨਿਸਤਾਨ ਦੀ ਜਿੱਤ ਨੇ ਇਹ ਦੱਸ ਦਿੱਤਾ ਕਿ ਉਹ ਕੀ ਕਰ ਸਕਦੇ ਹਨ।

ਫਿੰਚ ਨੇ ਕਿਹਾ, ''ਅਫਗਾਨਿਸਤਾਨ ਖਿਲਾਫ ਮੈਚ ਵਿਚ ਜੇਕਰ ਤੁਸੀਂ ਥੋੜੇ ਵੀ ਲਾਪਰਵਾਹ ਹੁੰਦੇ ਹੋ ਤਾਂ ਤੁਹਾਨੂੰ ਇਸਦਾ ਨੁਕਸਾਨ ਹੋ ਸਕਦਾ ਹੈ। ਪਿਛਲੇ 4 ਸਾਲ ਵਿਚ ਉਨ੍ਹਾਂ ਦਾ ਵਿਕਾਸ ਬਿਹਤਰੀਨ ਰਿਹਾ ਹੈ। ਕੌਮਾਂਤਰੀ ਕ੍ਰਿਕਟ ਵਿਚ ਅਫਗਾਨਿਸਤਾਨ ਦਾ ਅੱਗੇ ਵਧਣਾ ਮਹੱਤਵਪੂਰਨ ਹੈ। ਅਫਗਾਨਿਸਤਾਨ ਨੇ ਪਾਕਿਸਤਾਨ ਖਿਲਾਫ ਆਪਣੇ ਅਭਿਆਸ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਬਿਹਤਰੀਨ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਕੀਤੀ। ਉਨ੍ਹਾਂ ਦੇ ਅਫਗਾਨਿਸਤਾਨ ਵਿਚ ਬਹੁਤ ਸਾਰੇ ਪ੍ਰਸ਼ੰਸਕ ਹਨ ਅਤੇ ਟੀਮ ਵਿਚ ਕੁਝ ਬਿਹਤਰੀਨ ਖਿਡਾਰੀ ਵੀ ਹਨ ਜੋ ਮੈਚ ਨੂੰ ਬਦਲਣ ਦੀ ਮਮਰੱਥਾ ਰੱਖਦੇ ਹਨ। ਕ੍ਰਿਕਟ ਅਫਗਾਨਿਸਤਾਨ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਹ ਸ਼ਾਨਦਾਰ ਕਹਾਣਆ ਹੈ।''

ਫਿੰਚ ਨੇ ਕਿਹਾ, ''ਮੈਂ ਇਕ ਦਿਨ ਅਫਗਾਨਿਸਤਾਨ ਦੇ ਕਪਤਾਨ ਗੁਲਬਦੀਨ ਨਾਈਬ ਨਾਲ ਗੱਲ ਕਰ ਰਿਹਾ ਸੀ ਅਤੇ ਉਹ ਮੈਨੂੰ ਦੱਸ ਰਹੇ ਸੀ ਕਿ ਉਨ੍ਹਾਂ ਦੇ ਪ੍ਰਸ਼ੰਸਕ ਕਿੰਨੇ ਭਾਵੁਕ ਹਨ ਅਤੇ ਹੁਣ ਉਨ੍ਹਾਂ ਨੂੰ ਦੁਨੀਆ ਭਰ ਵਿਚੋਂ ਸਮਰਥਨ ਮਿਲ ਰਿਹਾ ਹੈ ਜੋ ਕ੍ਰਿਕਟ ਲਈ ਬਹੁਤ ਵੱਡੀ ਗੱਲ ਹੈ। ਇਸ ਤੋਂ ਬਾਅਦ ਫਿੰਚ ਨੇ ਕਿਹਾ ਕਿ ਵਾਰਨਰ ਇਸ ਮੈਚ ਵਿਚ ਖੇਡਣਗੇ ਅਤੇ ਇਸ 'ਤੇ ਕੋਈ ਸ਼ੱਕ ਨਹੀਂ ਹੈ।
ਮੈਂ ਜਿਨ੍ਹਾਂ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਹੈ ਉਨ੍ਹਾਂ 'ਚ ਆਰਚਰ ਦੀ ਰਫ਼ਤਾਰ ਸਭ ਤੋਂ ਜ਼ਿਆਦਾ : ਮੋਇਨ ਅਲੀ
NEXT STORY