ਹੈਮਿਲਟਨ- ਵੈਸਟਇੰਡੀਜ਼ 'ਤੇ ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਮੈਚ 'ਚ ਭਾਰਤ ਦੇ ਖ਼ਿਲਾਫ਼ ਹੌਲੀ ਓਵਰ ਰਫ਼ਤਾਰ ਲਈ ਮੈਚ ਫੀਸ ਦਾ 40 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਐਮੀਰੇਟਸ ਆਈ. ਸੀ. ਸੀ. ਇੰਟਰਨੈਸ਼ਨਲ ਪੈਨਲ ਆਫ ਮੈਚ ਰੈਫਰੀ ਸ਼ਾਡ੍ਰੇ ਫ੍ਰਿਟਜ਼ ਵਲੋਂ ਸਟੈਫਨੀ ਟੇਲਰ 'ਤੇ ਤੈਅ ਸਮੇਂ ਤੋਂ ਦੋ ਓਵਰ ਘੱਟ ਕਰਾਉਣ 'ਤੇ ਜੁਰਮਾਨਾ ਲਾਇਆ ਗਿਆ।
ਖਿਡਾਰੀਆਂ ਤੇ ਖਿਡਾਰੀ ਸਮਰਥਨ ਕਰਮਚਾਰੀਆਂ ਲਈ ਆਈ. ਸੀ. ਸੀ. ਦੇ ਜ਼ਾਬਤੇ ਮੁਤਾਬਕ ਨਿਯਮ ਤੋੜਨ ਵਾਲੇ ਖਿਡਾਰੀਆਂ 'ਤੇ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ, ਜਦੋਂ ਟੀਮ ਦਿੱਤੇ ਗਏ ਸਮੇਂ 'ਚ ਗੇਂਦਬਾਜ਼ੀ ਕਰਨ 'ਚ ਅਸਫਲ ਰਹਿੰਦੀ ਹੈ। ਟੇਲਰ ਨੇ ਆਪਣੀ ਗ਼ਲਤੀ ਮੰਨੀ ਤੇ ਜੁਰਮਾਨਾ ਸਵੀਕਾਰ ਕਰ ਲਿਆ ਜਿਸ ਕਾਰਨ ਰਸਮੀ ਸੁਣਵਾਈ ਦੀ ਕੋਈ ਜ਼ਰੂਰਤ ਨਹੀਂ ਸੀ। ਮੈਦਾਨੀ ਅੰਪਾਇਰ ਐਲੋਇਸ ਸ਼ੇਰੀਡਿਨ ਤੇ ਪਾਲ ਵਿਲਸਨ, ਤੀਜੇ ਅੰਪਾਇਰ ਅਹਿਮਦ ਸ਼ਾਹ ਪਕਤੀਨ ਤੇ ਚੌਥੇ ਅੰਪਾਇਰ ਰੂਚਿਰਾ ਪੱਲੀਯਾਗੁਰੂਗੇ ਨੇ ਦੋਸ਼ ਲਾਏ। ਸਮ੍ਰਿਤੀ ਮੰਧਾਨਾ ਤੇ ਹਰਮਨਪ੍ਰੀਤ ਕੌਰ ਦੇ ਸੈਕੜਿਆਂ ਨੇ ਭਾਰਤ ਨੂੰ ਹੈਮਿਲਟਨ 'ਚ ਵੈਸਟਇੰਡੀਜ਼ 'ਤੇ 155 ਦੌੜਾ ਨਾਲ ਜਿੱਤ ਦਿਵਾਈ।
ਭਾਰਤ ਦੇ ਸ਼ਿਤਿਜ ਨੇ ਜਿੱਤਿਆ ਚਟਗਾਂਵ ਓਪਨ ਖਿਤਾਬ
NEXT STORY