ਚਟਗਾਂਵ, (ਭਾਸ਼ਾ)– ਭਾਰਤ ਦੇ ਸ਼ਿਤਿਜ ਨਵੀਦ ਕੌਲ ਨੇ ਆਖ਼ਰੀ ਦੌਰ ਵਿਚ ਚਾਰ ਅੰਡਰ-68 ਦੇ ਸ਼ਾਨਦਾਰ ਸਕੋਰ ਦੇ ਨਾਲ ਸ਼ਨੀਵਾਰ ਨੂੰ ਇੱਥੇ ਛੇ ਸ਼ਾਟਾਂ ਨਾਲ ਮੁਜੀਬ ਬੋਰੇਸ਼ੋ ਚਟਗਾਂਵ ਓਪਨ 2022 ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। 21 ਸਾਲਾ ਸ਼ਿਤਿਜ ਕੱਲ ਤਕ 5 ਸ਼ਾਟਾਂ ਨਾਲ ਅੱਗੇ ਚੱਲ ਰਿਹਾ ਸੀ ।
ਆਖ਼ਰੀ ਦੌਰ ਵਿਚ ਉਸ ਨੇ 8 ਬਰਡੀਆਂ ਕੀਤੀਆਂ ਪਰ ਨਾਲ ਹੀ ਦੋ ਬੋਗੀਆਂ ਤੇ ਇਕ ਡਬਲ ਬੋਗੀ ਵੀ ਕਰ ਗਿਆ। ਸ਼ਿਤਿਜ ਦਾ ਕੁਲ ਸਕੋਰ 19 ਅੰਡਰ 269 ਰਿਹਾ, ਜਿਸ ਨਾਲ ਉਸ ਨੇ ਪੀ. ਜੀ. ਟੀ. ਆਈ. ’ਤੇ ਤੀਜਾ ਖਿਤਾਬ ਜਿੱਤਿਆ। ਸ਼ਿਤਿਜ ਨੂੰ ਇਸ ਜਿੱਤ ਨਾਲ ਅੱਠ ਲੱਖ ਅੱਠ ਹਜ਼ਾਰ 250 ਰੁਪਏ ਮਿਲੇ। ਕੱਲ ਤਕ ਸੰਯੁਕਤ ਦੂਜੇ ਸਥਾਨ 'ਤੇ ਰਹੇ ਬੰਗਲਾਦੇਸ਼ ਦੇ ਮੁਹੰਮਦ ਸਿੱਦੀਕੁਰ ਰਹਿਮਾਨ (69) 13 ਅੰਡਰ 275 ਦੇ ਸਕੋਰ ਦੇ ਨਾਲ ਦੂਜੇ ਸਥਾਨ 'ਤੇ ਰਹੇ।
ਐੱਫ. ਆਈ. ਐੱਚ. ਪ੍ਰੋ ਲੀਗ : ਸ਼ੂਟਆਊਟ ’ਚ ਜਰਮਨੀ ਹੱਥੋਂ 1-2 ਨਾਲ ਹਾਰੀ ਭਾਰਤੀ ਮਹਿਲਾ ਹਾਕੀ ਟੀਮ
NEXT STORY