ਸਪੋਰਟਸ ਡੈਸਕ- ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ ਦੂਜਾ ਅਤੇ ਆਖਰੀ ਸੈਮੀਫਾਈਨਲ ਮੈਚ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਗਿਆ। ਮੈਚ 'ਚ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ 3 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਆਸਟ੍ਰੇਲੀਆ ਫਾਈਨਲ 'ਚ ਭਾਰਤ ਨਾਲ ਭਿੜੇਗਾ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਟੀਮ ਨੇ ਡੇਵਿਡ ਮਿਲਰ ਦੇ ਸੈਂਕੜੇ ਦੀ ਬਦੌਲਤ 49.4 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 212 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਨੂੰ ਜਿੱਤ ਲਈ 213 ਦੌੜਾਂ ਦਾ ਟੀਚਾ ਦਿੱਤਾ। ਦੱਖਣੀ ਅਫਰੀਕਾ ਲਈ ਡੇਵਿਡ ਮਿਲਰ ਨੇ 101 ਦੌੜਾਂ, ਹੈਨਰਿਕ ਕਲਾਸੇਨ ਨੇ 47 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਦੱਖਣੀ ਅਫਰੀਕਾ ਦਾ ਕੋਈ ਹੋਰ ਬੱਲੇਬਾਜ਼ ਟਿਕ ਕੇ ਨਾ ਖੇਡ ਸਕਿਆ ਤੇ ਵਿਕਟਾਂ ਲਗਾਤਾਰ ਡਿਗਦੀਆਂ ਗਈਆਂ। ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ ਨੇ 3, ਜੋਸ਼ ਹੇਜ਼ਲਵੁੱਡ ਨੇ 2, ਪੈਟ ਕਮਿੰਸ ਨੇ 3 ਤੇ ਟ੍ਰੈਵਿਸ ਹੈੱਡ ਨੇ 2 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਆਈ ਆਸਟ੍ਰੇਲੀਆ ਨੇ 47.2 ਓਵਰਾਂ 'ਚ 7 ਵਿਕਟਾਂ ਗੁਆ ਕੇ 215 ਦੌੜਾਂ ਬਣਾਈਆਂ ਤੇ 3 ਵਿਕਟਾਂ ਨਾਲ ਨਾਲ ਮੈਚ ਜਿੱਤ ਲਿਆ। ਦੱਖਣੀ ਅਫਰੀਕਾ ਲਈ ਕਗਿਸੋ ਰਬਾਡਾ ਨੇ 1, ਏਡਨ ਮਾਰਕਰਮ ਨੇ 1, ਗੇਰਾਡਲ ਕੋਇਟਜ਼ੀ ਨੇ 2, ਤਬਰੇਜ਼ ਸ਼ਮਸੀ ਨੇ 2 ਤੇ ਕੇਸ਼ਵ ਮਹਾਰਾਜ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਵਿਰਾਟ ਦੀ ਦੌੜਾਂ ਦੀ ਭੁੱਖ ਮੈਨੂੰ ਪ੍ਰੇਰਿਤ ਕਰਦੀ ਹੈ, ਰੋਹਿਤ ਤੋਂ ਵੀ ਬਹੁਤ ਕੁਝ ਸਿੱਖਦਾ ਹਾਂ : ਗਿੱਲ
ਟੀਚੇ ਦਾ ਪਿੱਛਾ ਕਰਨ ਆਈ ਆਸਟ੍ਰੇਲੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਡੇਵਿਡ ਵਾਰਨਰ 29 ਦੌੜਾਂ ਬਣਾ ਮਾਰਕਰਮ ਵਲੋਂ ਆਊਟ ਹੋਇਆ। ਆਸਟ੍ਰੇਲੀਆ ਦੀ ਦੂਜੀ ਵਿਕਟ ਮਿਸ਼ੇਲ ਮਾਰਸ਼ ਦੇ ਆਊਟ ਹੋਣ ਨਾਲ ਡਿੱਗੀ। ਮਾਰਸ਼ ਖਾਤਾ ਵੀ ਨਾ ਖੋਲ ਸਕਿਆ ਤੇ 0 ਦੇ ਸਕੋਰ 'ਤੇ ਰਬਾਡਾ ਵਲੋਂ ਆਊਟ ਹੋਇਆ। ਆਸਟ੍ਰੇਲੀਆ ਦੀ ਤੀਜੀ ਵਿਕਟ ਟ੍ਰੈਵਿਸ ਹੈੱਡ ਦੇ ਆਊਟ ਹੋਣ ਨਾਲ ਡਿੱਗੀ। ਟ੍ਰੈਵਿਡ 62 ਦੌੜਾਂ ਬਣਾ ਕੇਸ਼ਵ ਮਹਾਰਾਜ ਵਲੋਂ ਆਊਟ ਹੋਇਆ। ਆਸਟ੍ਰੇਲੀਆ ਦੀ ਚੌਥੀ ਵਿਕਟ ਮਾਰਨਸ ਲਾਬੁਸ਼ੇਨ ਦੇ ਆਊਟ ਹੋਣ ਨਾਲ ਡਿੱਗੀ। ਮਾਰਨਸ 18 ਦੌੜਾਂ ਬਣਾ ਸ਼ਮਸੀ ਵਲੋਂ ਆਊਟ ਹੋਇਆ। ਆਸਟ੍ਰੇਲੀਆ ਨੂੰ ਪੰਜਵਾਂ ਝਟਕਾ ਮੈਕਸਵੈੱਲ ਦੇ ਆਊਟ ਹੋਣ ਨਾਲ ਲੱਗਾ। ਮੈਕਸਵੈਲ 1 ਦੌੜ ਬਣਾ ਸ਼ਮਸੀ ਵਲੋਂ ਆਊਟ ਹੋਇਆ ਆਸਟ੍ਰੇਲੀਆ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਸਟੀਵ ਸਮਿਥ 30 ਦੌੜਾਂ ਬਣਾ ਗੇਰਾਲਡ ਕੋਇਟਜ਼ੀ ਵਲੋਂ ਆਊਟ ਹੋ ਗਿਆ। ਆਸਟ੍ਰੇਲੀਆ ਦੀ 7ਵੀਂ ਵਿਕਟ ਜੋਸ ਇੰਗਲਿਸ ਦੇ ਆਊਟ ਹੋਣ ਨਾਲ ਡਿੱਗੀ। ਇੰਗਲਿਸ 28 ਦੌੜਾਂ ਬਣਾ ਗੇਰਾਲਡ ਗੋਇਟਜ਼ੀ ਵਲੋਂ ਆਊਟ ਹੋਇਆ। ਖਬਰ ਲਿਖੇ ਜਾਣ ਸਮੇਂ ਤਕ ਆਸਟ੍ਰੇਲੀਆ ਨੇ 7 ਵਿਕਟਾਂ ਗੁਆ ਕੇ 193 ਦੌੜਾਂ ਬਣਾ ਲਈਆਂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
'ਫੁੱਟਬਾਲ ਪ੍ਰਸ਼ੰਸਕ ਜ਼ਿਆਦਾ ਰੌਲਾ ਪਾਉਂਦੇ ਨੇ ਜਾਂ ਕ੍ਰਿਕਟ ਦੇ' IND vs NZ ਮੈਚ ਦੇਖਣ ਨੂੰ ਬਾਅਦ ਦੁਵਿਧਾ 'ਚ ਪਏ ਬੈਕਹਮ
NEXT STORY