ਸਪੋਰਟਸ ਡੈਸਕ- ਇੰਗਲੈਂਡ ਹੱਥੋਂ ਵਿਸ਼ਵ ਕੱਪ ਫਾਈਨਲ ਦੇ ਬੇਹੱਦ ਨੇੜਲੇ ਮੁਕਾਬਲੇ ਵਿਚ ਬਾਊਂਡਰੀਆਂ ਦੇ ਆਧਾਰ 'ਤੇ ਹਾਰ ਜਾਣ ਤੋਂ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਖਿਤਾਬ ਦੇ ਇੰਨਾ ਨੇੜੇ ਆ ਕੇ ਹਾਰ ਜਾਣਾ ਬੇਹੱਦ ਦੁਖਦਾਈ ਹੈ। 'ਮੈਨ ਆਫ ਦਿ ਟੂਰਨਾਮੈਂਟ' ਚੁਣੇ ਗਏ ਵਿਲੀਅਮਸਨ ਨੇ ਕਿਹਾ, ''ਇਹ ਸਿਰਫ ਇਕ ਦੌੜ ਦੀ ਗੱਲ ਨਹੀਂ ਹੈ। ਮੁਕਾਬਲੇ ਵਿਚ ਕਈ ਛੋਟੀਆਂ ਚੀਜ਼ਾਂ ਸਨ, ਜਿਹੜੀਆਂ ਅਸੀਂ ਦੇਖੀਆਂ ਹਨ। ਇੰਗਲੈਂਡ ਨੂੰ ਇਸ ਬਿਹਤਰੀਨ ਟੂਰਨਾਮੈਂਟ ਲਈ ਵਧਾਈ। ਇਹ ਕਾਫੀ ਸਖਤ ਮੁਕਾਬਲਾ ਸੀ ਅਤੇ ਪਿੱਚ ਸਾਡੇ ਉਮੀਦ ਦੇ ਉਲਟ ਸੀ।''
ਉਸ ਨੇ ਕਿਹਾ, ''ਟੂਰਨਾਮੈਂਟ ਤੋਂ ਪਹਿਲਾਂ 300 ਦੌੜਾਂ ਤੋਂ ਵੱਧ ਦੇ ਟੀਚੇ ਦੀ ਕਾਫੀ ਚਰਚਾ ਸੀ ਪਰ ਅਸੀਂ 300 ਤੋਂ ਵੱਧ ਸਕੋਰ ਨਹੀਂ ਦੇਖੇ ਪਰ ਮੈਂ ਨਿਊਜ਼ੀਲੈਂਡ ਟੀਮ ਨੂੰ ਸ਼ਾਨਦਾਰ ਟੂਰਨਾਮੈਂਟ ਲਈ ਵਧਾਈ ਦਿੰਦਾ ਹਾਂ। ਫਾਈਨਲ ਮੁਕਾਬਲੇ ਵਿਚ ਮੈਚ ਟਾਈ ਰਹਿਣ ਕਾਰਣ ਖਿਡਾਰੀ ਨਿਰਾਸ਼ ਸਨ, ਜ਼ਾਹਿਰ ਹੈ ਕਿ ਖਿਤਾਬ ਦੇ ਇੰਨਾ ਨੇੜੇ ਆ ਕੇ ਹਾਰ ਜਾਣਾ, ਨਿਰਾਸ਼ਾਜਨਕ ਹੈ।''
ਕਪਤਾਨ ਨੇ ਕਿਹਾ, ''ਪਿੱਚ ਕਾਫੀ ਸੁੱਕੀ ਸੀ ਅਤੇ ਇਹ ਗੱਲ ਦਾ ਅੰਦਾਜ਼ਾ ਹੁਣ ਬੋਰਡ 'ਤੇ ਲੱਗੇ ਸਕੋਰ ਤੋਂ ਪਛਾਣ ਸਕਦੇ ਹਾਂ। ਇਸ ਪਿੱਚ 'ਤੇ ਸਕੋਰ ਬਣਾਉਣਾ ਕਾਫੀ ਮੁਸ਼ਕਿਲ ਸੀ। ਦੋਵੇਂ ਹੀ ਟੀਮਾਂ ਨੇ ਕਾਫੀ ਮਿਹਨਤ ਕੀਤੀ ਅਤੇ ਸਖਤ ਸੰਘਰਸ਼ ਕੀਤਾ । ਅੰਤ ਵਿਚ ਮੁਕਾਬਲਾ ਆਖਰੀ ਗੇਂਦ ਤੱਕ ਜਾ ਪਹੁੰਚਿਆ।'' ਵਿਲੀਅਮਸਨ ਨੇ ਕਿਹਾ, ''ਮੈਚ ਦੇ ਅਹਿਮ ਮੋੜ 'ਤੇ ਬੇਨ ਸਟੋਕਸ ਦਾ ਕੈਚ ਫੜਨ ਦੇ ਬਾਵਜੂਦ ਬੋਲਟ ਦਾ ਪੈਰ ਬਾਊਂਡਰੀ ਨਾਲ ਲੱਗ ਜਾਣਾ ਇਸ ਮੁਕਾਬਲੇ ਦਾ ਦਿਲਚਸਪ ਮੋੜ ਸੀ। ਅਸੀਂ ਉਮੀਦ ਕਰਾਂਗੇ ਕਿ ਅਜਿਹਾ ਕਦੇ ਨਾ ਹੋਵੇ। ਸਾਡੇ ਲਈ ਮੁਕਾਬਲੇ ਦੀ ਸਮੀਖਿਆ ਕਰਨਾ ਆਸਾਨ ਨਹੀਂ ਹੈ ਕਿਉਂਕਿ ਇਹ ਬੇਹੱਦ ਨੇੜਲਾ ਮਾਮਲਾ ਸੀ।''
ਗੁਣੇਸ਼ਵਰਨ ਨੇ ਕੀਤਾ ਚਾਰ ਸਥਾਨ ਦਾ ਸੁਧਾਰ
NEXT STORY