ਸਪੋਰਟਸ ਡੈਸਕ- ਸਨੈਚ ਵਿਚ ਘੱਟ ਭਾਰ ਚੁੱਕਣ ਤੇ ਕਲੀਨ ਐਂਡ ਜਰਕ ਵਿਚ ਗਲਤੀ ਦਾ ਖਾਮਿਆਜ਼ਾ ਅਜੇ ਸਿੰਘ (81 ਕਿ. ਗ੍ਰਾ.) ਨੂੰ ਸੋਮਵਾਰ ਨੂੰ ਇੱਥੇ ਚੁੱਕਣਾ ਪਿਆ ਜਦੋਂ ਇਹ ਵੇਟਲਿਫਟਰ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) 2022 ਵਿਚ ਹਿੱਸਾ ਲੈਂਦੇ ਹੋਏ ਮਾਮੂਲੀ ਫਰਕ ਨਾਲ ਕਾਂਸੀ ਤਮਗੇ ਤੋਂ ਖੁੰਝ ਗਿਆ। 25 ਸਾਲਾ ਅਜੇ ਪੁਰਸ਼ਾਂ ਦੇ 81 ਕਿ. ਗ੍ਰਾ. ਪ੍ਰਤੀਯੋਗਿਤਾ ਵਿਚ 319 ਕਿ. ਗ੍ਰਾ. (143 ਤੇ 176 ਕਿ. ਗ੍ਰਾ.) ਭਾਰ ਚੁੱਕ ਕੇ ਚੌਥੇ ਸਥਾਨ ’ਤੇ ਰਿਹਾ।
ਘਰੇਲੂ ਦਰਸ਼ਕਾਂ ਨੂੰ ਇੰਗਲੈਂਡ ਦੇ ਕ੍ਰਿਸ ਮਰੇ ਨੇ ਨਿਰਾਸ਼ ਨਹੀਂ ਕੀਤਾ ਤੇ ਉਸ ਨੇ ਕੁਲ 325 ਕਿ. ਗ੍ਰਾ. (144 ਤੇ 181) ਭਾਰ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦੇ ਨਵੇਂ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ। ਆਸਟਰੇਲੀਆ ਦੇ ਕਾਇਲ ਬਰੂਸ ਨੇ ਕੁਲ 323 ਕਿ.ਗ੍ਰਾ. (143 ਤੇ 180) ਭਾਰ ਚੁੱਕ ਕੇ ਚਾਂਦੀ ਜਦਕਿ ਕੈਨੇਡਾ ਦੇ ਨਿਕੋਲਸ ਵਾਚੋਨ ਨੇ 320 ਕਿ.ਗ੍ਰਾ. (140 ਤੇ180) ਭਾਰ ਚੁੱਕ ਕੇ ਕਾਂਸੀ ਤਮਗਾ ਆਪਣੇ ਨਾਂ ਕੀਤਾ।
ਪਾਣੀ ਦੇ ਹੇਠਾਂ ਮੁਕਾਬਲਾ, ਸਮੁੰਦਰ ਵਿਚ ਗੋਤਾ ਲਗਾ ਕੇ ਖੇਡੀ ਸ਼ਤਰੰਜ ਦੀ ਬਾਜ਼ੀ
NEXT STORY