ਪੁਣੇ— ਪੁਣੇ ਦੇ ਦਕਸ਼ ਅਗਰਵਾਲ ਅਤੇ ਦਿੱਲੀ ਦੀ ਸ਼ਰੁਤੀ ਅਹਿਲਾਵਤ ਨੇ ਐੱਮ.ਐੱਸ.ਐੱਲ.ਟੀ.ਏ. - ਕੇ.ਪੀ.ਆਈ.ਟੀ. ਅਰੁਣ ਵਕਾਂਕਰ ਯਾਦਗਾਰੀ ਏਸ਼ੀਆਈ ਅੰਡਰ-14 ਟੈਨਿਸ ਟੂਰਨਾਮੈਂਟ ਦੇ ਸਿੰਗਲ ਫਾਈਨਲ 'ਚ ਅੱਜ ਇੱਥੇ ਜਿੱਤ ਦਰਜ ਕਰਕੇ ਦੋਹਰੇ ਖਿਤਾਬ ਆਪਣੇ ਨਾਂ ਕੀਤੇ।
ਬਾਲਕਾਂ ਦੇ ਫਾਈਨਲ 'ਚ ਪੰਜਵਾਂ ਦਰਜਾ ਪ੍ਰਾਪਤ ਦਕਸ਼ ਨੇ ਅੰਡਰ 12 ਰਾਸ਼ਟਰੀ ਚੈਂਪੀਅਨ ਅਤੇ ਸਥਾਨਕ ਖਿਡਾਰੀ ਮਾਨਸ ਧਾਮਨੀ ਨੂੰ 6-4, 6-2 ਨਾਲ ਹਰਾਇਆ। ਇਸ ਤੋਂ ਪਹਿਲਾਂ ਇਨ੍ਹਾਂ ਖਿਡਾਰੀਆਂ ਦੀ ਜੋੜੀ ਨੇ ਸ਼ੁੱਕਰਵਾਰ ਬਾਲਕ ਡਬਲਜ਼ ਦਾ ਖਿਤਾਬ ਜਿੱਤਿਆ ਸੀ। ਸ਼ਰੁਤੀ ਨੇ ਬਾਲਿਕਾ ਸਿੰਗਲ ਫਾਈਨਲ 'ਚ ਆਪਣੀ ਡਬਲਜ਼ ਜੋੜੀਦਾਰ ਹੈਦਰਾਬਾਦ ਦੀ ਵੇਦਾ ਪ੍ਰਪੂਰਣਾ ਨੂੰ ਇਕਤਰਫਾ ਮੁਕਾਬਲੇ 'ਚ 6-0, 6-3 ਨਾਲ ਹਰਾਇਆ। ਸ਼ਰੁਤੀ ਅਤੇ ਵੇਦਾ ਦੀ ਜੋੜੀ ਨੇ ਸ਼ੁੱਕਵਾਰ ਨੂੰ ਡਬਲਜ਼ ਖਿਤਾਬ ਹਾਸਲ ਕੀਤਾ ਸੀ।
ਕੋਲੰਬੀਆ ਦੇ ਡਿਫੈਂਡਰ ਫਾਬਰਾ ਵਿਸ਼ਵ ਕੱਪ ਤੋਂ ਬਾਹਰ
NEXT STORY