ਰੀਓ ਡੀ ਜੇਨੇਰੀਓ— ਬ੍ਰਾਜ਼ੀਲ ਨੇ ਕੋਪਾ ਅਮਰੀਕਾ ਕੱਪ ਲਈ ਦਿੱਗਜ ਫੁੱਟਬਾਲਰ ਨੇਮਾਰ ਦੀ ਜਗ੍ਹਾ ਦਾਨੀ ਐਲਵੇਸ ਨੂੰ ਕਪਤਾਨ ਬਣਾਇਆ ਹੈ। ਬ੍ਰਾਜ਼ੀਲ ਦੇ ਫੁੱਟਬਾਲ ਮਹਾਸੰਘ (ਸੀ.ਬੀ.ਐੱਫ.) ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਸੀ.ਬੀ.ਐੱਫ. ਨੇ ਕਿਹਾ, ''ਕੋਚ ਟੀਟੇ ਨੇ ਇਸ ਫੈਸਲੇ ਦੇ ਬਾਰੇ 'ਚ ਨੇਮਾਰ ਨੂੰ ਸੂਚਨਾ ਦੇ ਦਿੱਤੀ ਹੈ।'' ਅੱਠ ਵਾਰ ਦੇ ਜੇਤੂ ਬ੍ਰਾਜ਼ੀਲ ਨੂੰ 14 ਜੂਨ ਤੋਂ ਸ਼ੁਰੂ ਹੋ ਰਹੇ ਟੂਰਨਾਮੈਂਟ ਦੇ ਗਰੁੱਪ ਪੜਾਅ 'ਚ ਬੋਲਵੀਆ, ਵੈਨੇਜੁਏਲਾ ਅਤੇ ਪੇਰੂ ਦੇ ਨਾਲ ਰਖਿਆ ਗਿਆ ਹੈ। ਟੀਮ ਇਸ ਤੋਂ ਪਹਿਲਾਂ ਕਤਰ ਅਤੇ ਹੋਂਡੁਰਾਸ ਖਿਲਾਫ ਅਭਿਆਸ ਮੈਚ ਖੇਡੇਗੀ।
ਵਿਸ਼ਵ ਕੱਪ ਨੂੰ ਲੈ ਕੇ ਰੈਨਾ ਨੇ ਕਿਹਾ, ਇਹ ਖਿਡਾਰੀ ਬਣੇਗਾ "ਮੈਨ ਆਫ ਦ ਟੂਰਨਾਮੈਂਟ"
NEXT STORY