ਸਪੋਰਟਸ ਡੈਸਕ — ਆਈ. ਸੀ. ਸੀ ਵਿਸ਼ਵ ਕੱਪ 2019 'ਚ ਕਪਤਾਨ ਵਿਰਾਟ ਕੋਹਲੀ ਦੀ ਅਗੁਵਾਈ 'ਚ ਟੀਮ ਇੰਡੀਆ ਇਸ ਵਾਰ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ। ਕਿਹੜੀ ਚਾਰ ਟੀਮਾਂ ਹੋਣਗੀਆਂ ਜੋ ਸੈਮੀਫਾਈਨਲ 'ਚ ਪੁਜੇਗੀ ਇਸ 'ਤੇ ਕਈ ਕ੍ਰਿਕੇਟਰ ਆਪਣੀ-ਆਪਣੀ ਰਾਏ ਰੱਖ ਚੁੱਕੇ ਹਨ। ਉਥੇ ਹੀ 2011 ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਸੁਰੇਸ਼ ਰੈਨਾ ਨੇ ਵਿਸ਼ਵ ਕੱਪ ਨੂੰ ਲੈ ਕੇ ਕੁਝ ਭਵਿੱਖਵਾਣੀ ਕਰਦੇ ਹੋਏ ਦੱਸਿਆ ਕਿ ਹਾਰਦਿਕ ਪੰਡਯਾ ਮੈਨ ਆਫ ਦ ਟੂਰਨਾਮੈਂਟ ਬਣ ਸਕਦਾ ਹੈ।
ਰੈਨਾ ਨੇ ਕਿਹਾ, ਭਾਰਤ ਸੈਮੀਫਾਈਨਲ 'ਚ ਜਗ੍ਹਾ ਬਣਾਵੇਗਾ। ਲੀਗ 'ਚ ਸਾਡੇ ਕੋਲ 9 ਮੈਚ ਹਨ, ਕਾਂਬਿਨੇਸ਼ਨ ਦੇ ਬਾਰੇ 'ਚ ਸੋਚਣ ਦਾ ਕਾਫ਼ੀ ਸਮਾਂ ਮਿਲੇਗਾ। ਚੰਗੀ ਸ਼ੁਰੂਆਤ ਕਰਨਾ ਬਹੁਤ ਅਹਿਮ ਹੋਵੇਗਾ। ਚੰਗੀ ਸ਼ੁਰੂਆਤ ਜੇਕਰ ਮਿਲ ਗਈ ਤਾਂ ਸਾਨੂੰ ਕੋਈ ਰੋਕ ਨਹੀਂ ਸਕਦਾ। ਨਿਊਜ਼ੀਲੈਂਡ ਦੇ ਖਿਲਾਫ ਪਹਿਲਾਂ ਵਾਰਮ-ਅਪ ਮੈਚ 'ਚ ਮਿਲੀ ਹਾਰ 'ਤੇ ਰੈਨਾ ਨੇ ਕਿਹਾ, ਖੱਬੇ ਹੱਥ ਦੇ ਤੇਜ਼ ਗੇਂਦਬਾਜ਼ਾਂ ਦੇ ਖਿਲਾਫ ਬੱਲੇਬਾਜ਼ਾਂ ਨੂੰ ਚੌਕਨਾ ਰਹਿਣਾ ਪਵੇਗਾ। ਇਸ ਤੋਂ ਇਲਾਵਾ ਅਸੀਂ ਅਜੇ ਵੀ ਇਕਜੁੱਟ ਹੋ ਸਕਦੇ ਹਾਂ ਤੇ ਠੀਕ ਕਾਂਬਿਨੇਸ਼ਨ ਖੋਜ ਸਕਦੇ ਹਾਂ। ਮੈਨੂੰ ਲੱਗਦਾ ਹੈ ਇਹ ਕਾਂਬਿਨੇਸ਼ਨ ਟੀਮ ਇੰਡੀਆ ਲਈ ਚੰਗਾ ਹੈ।
ਹਾਰਦਿਕ ਦੀ ਭੂਮਿਕਾ 'ਤੇ ਰੈਨਾ ਨੇ ਕਿਹਾ, ਹਾਰਦਿਕ ਪੰਡਯਾ ਚੰਗੀ ਫਿਲਡਿੰਗ ਦੇ ਨਾਲ ਚੰਗੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਕਰ ਸਕਦਾ ਹੈ। ਜੇਕਰ ਉਹ ਆਈ. ਪੀ. ਐੱਲ ਦੇ ਆਤਮਵਿਸ਼ਵਾਸ ਦੇ ਨਾਲ ਵਿਸ਼ਵ ਕੱਪ 'ਚ ਉਤਰਦਾ ਹੈ ਤਾਂ ਪਾਸਾ ਪਲਟ ਸਕਦਾ ਹੈ। ਮੇਰੀ ਨਜ਼ਰ 'ਚ ਉਹ ਭਾਰਤ ਲਈ ਸਭ ਤੋਂ ਅਹਿਮ ਖਿਡਾਰੀ ਸਾਬਤ ਹੋਵੇਗਾ। ਜੇਕਰ ਅਸੀਂ ਆਖਰੀ ਚਾਰ 'ਚ ਜਗ੍ਹਾ ਬਣਾਈ ਤੇ ਉਸ ਨੂੰ ਟੂਰਨਾਮੈਂਟ ਦੇ ਸਭ ਤੋਂ ਬਿਹਤਰੀਨ ਖਿਡਾਰੀ ਦਾ ਇਨਾਮ ਮਿਲਿਆ ਤਾਂ ਮੈਨੂੰ ਹੈਰਾਨੀ ਨਹੀਂ ਹੋਵੇਗੀ।
FIH ਸੀਰੀਜ਼ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਰਮਨਦੀਪ ਦੀ ਵਾਪਸੀ
NEXT STORY