ਸੇਂਟ ਜੋਨਸ (ਏਂਟੀਗਾ)– ਖੱਬੇ ਹੱਥ ਦੇ ਬੱਲੇਬਾਜ਼ ਡੈਰੇਨ ਬ੍ਰਾਵੋ ਤੇ ਸ਼ਿਮਰੋਨ ਹੈੱਟਮਾਇਰ ਅਤੇ ਆਲਰਾਊਂਡਰ ਕੀਮੋ ਪਾਲ ਨੂੰ ਨਿਊਜ਼ੀਲੈਂਡ ਵਿਰੁੱਧ 2 ਟੈਸਟ ਮੈਚਾਂ ਦੀ ਲੜੀ ਲਈ ਵੈਸਟਇੰਡੀਜ਼ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਜਦਕਿ ਸ਼ਾਈ ਹੋਪ ਨੂੰ ਬਾਹਰ ਕਰ ਦਿੱਤਾ ਗਿਆ ਹੈ। ਬ੍ਰਾਵੋ ਨੇ ਆਪਣਾ ਸਰਵਉੱਚ ਟੈਸਟ ਸਕੋਰ 2013 ਵਿਚ ਨਿਊਜ਼ੀਲੈਂਡ ਵਿਰੁੱਧ ਹੀ ਡਿਊਨੇਡਿਨ ਵਿਚ ਬਣਾਇਆ ਸੀ। ਹੁਣ ਤਕ 34 ਟੈਸਟ ਮੈਚ ਖੇਡਣ ਵਾਲੇ ਹੋਪ ਦਾ ਹਾਲ ਦੇ ਟੈਸਟ ਮੈਚਾਂ ਵਿਚ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ। ਉਸ ਨੇ ਦਸੰਬਰ 2017 ਤੋਂ ਬਾਅਦ ਤੋਂ 19.48 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ ਤੇ ਫਰਵਰੀ 2019 ਤੋਂ ਬਾਅਦ ਤੋਂ ਉਸਦੀ ਔਸਤ 14.45 ਰਹੀ। ਇਸ ਨਾਲ ਉਸਦੀ ਕੁਲ ਔਸਤ ਡਿੱਗ ਕੇ 26.27 ਹੋ ਗਈ ਹੈ।
6 ਰਿਜ਼ਰਵ ਖਿਡਾਰੀ ਵੀ ਏਕਾਂਤਵਾਸ ਦੌਰਾਨ ਟੈਸਟ ਟੀਮ ਦੀਆਂ ਤਿਆਰੀਆਂ ਵਿਚ ਮਦਦ ਕਰਨ ਤੇ ਕਿਸੇ ਖਿਡਾਰੀ ਦੇ ਜ਼ਖ਼ਮੀ ਹੋਣ 'ਤੇ ਉਸਦਾ ਸਥਾਨ ਲੈਣ ਲਈ ਨਿਊਜ਼ੀਲੈਂਡ ਦੌਰੇ 'ਤੇ ਜਾਣਗੇ। ਵਿਕਟਕੀਪਰ ਆਂਦ੍ਰੇ ਫਲੇਚਰ ਨੂੰ 2018 ਤੋਂ ਬਾਅਦ ਪਹਿਲੀ ਵਾਰ ਨਿਊਜ਼ੀਲੈਂਡ ਵਿਚ ਅਗਲੇ ਮਹੀਨੇ ਹੋਣ ਵਾਲੀ 3 ਮੈਚਾਂ ਦੀ ਲੜੀ ਲਈ ਟੀ-20 ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਕੈਰੇਬੀਆਈ ਪ੍ਰੀਮੀਅਰ ਲੀਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਆਲਰਾਊਂਡਰ ਕਾਇਲ ਮੇਅਰਸ ਨੂੰ ਪਹਿਲੀ ਵਾਰ ਟੀਮ ਵਿਚ ਜਗ੍ਹਾ ਮਿਲੀ ਹੈ।
ਆਲਰਾਊਂਡਰ ਆਂਦ੍ਰੇ ਰੇਸਲ ਤੇ ਚੋਟੀ ਕ੍ਰਮ ਦੇ ਬੱਲੇਬਾਜ਼ਾਂ ਲੇਂਡਲ ਸਿਮਨਸ ਤੇ ਇਵਿਨ ਲੂਈਸ ਨਾ ਕੋਵਿਡ-19 ਮਹਾਮਾਰੀ ਕਾਰਣ ਦੌਰੇ 'ਤੇ ਨਾ ਜਾਣ ਦਾ ਫੈਸਲਾ ਕੀਤਾ ਹੈ। ਟੀ-20 ਲੜੀ 27 ਨਵੰਬਰ ਤੋਂ ਆਕਲੈਂਡ ਵਿਚ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਅਗਲੇ ਦੋ ਮੈਚ ਮਾਊਂਟ ਮਾਨਗਾਨੁਈ ਵਿਚ 29 ਤੇ 30 ਨਵੰਬਰ ਨੂੰ ਖੇਡੇ ਜਾਣਗੇ। ਪਹਿਲਾ ਟੈਸਟ ਮੈਚ 3 ਤੋਂ 7 ਦਸੰਬਰ ਵਿਚਾਲੇ ਹੈਮਿਲਟਨ ਤੇ ਦੂਜਾ ਟੈਸਟ 11 ਤੋਂ 15 ਦਸੰਬਰ ਵਿਚਾਲੇ ਵੇਲਿੰਗਟਨ ਵਿਚ ਖੇਡਿਆ ਜਾਵੇਗਾ।
ਵੈਸਟਇੰਡੀਜ਼ ਦੀ ਟੀਮ ਇਸ ਤਰ੍ਹਾਂ ਹੈ-
ਟੈਸਟ ਟੀਮ- ਜੈਸਨ ਹੋਲਡਰ (ਕਪਤਾਨ), ਜਰਮਨ ਬਲੈਕਵੁਡ, ਕ੍ਰੈਗ ਬ੍ਰੈਥਵੇਟ, ਡੈਰੇਨ ਬ੍ਰੋਵਾ, ਸ਼ੇਮਰ ਬਰੂਕਸ, ਜਾਨ ਕੈਂਪਬੇਲ, ਰੋਸਟਨ ਚੇਜ਼, ਰਹਕੀਮ ਕਾਰਨਵਾਲ, ਸ਼ੇਨ ਡਾਓਰਿਚ, ਸ਼ੈਨਨ ਗੈਬ੍ਰੀਏਲ, ਸ਼ਿਮਰੋਨ ਹੈੱਟਮਾਇਰ, ਕੇਮਰ ਹੋਲਡਰ, ਅਲਜਾਰੀ ਜੋਸੇਫ, ਕੀਮੋ ਪੌਲ।
ਰਿਜ਼ਰਵ ਖਿਡਾਰੀ- ਨਰੁਕਮਾਹ ਬੋਨਰ, ਜੋਸ਼ੂਆ ਡਾਸਿਲਿਵਾ, ਪ੍ਰੇਸਟਨ ਮੈਕਸਵੀਨ, ਸ਼ਾਇਨੀ ਮੋਸਲੇ, ਰੇਮਨ ਰਿਫਰ, ਜੇਡਨ ਸੀਲੇਸ।
ਟੀ-20 ਟੀਮ- ਕੀਰੋਨ ਪੋਲਾਰਡ (ਕਪਤਾਨ), ਫੇਬਿਅਨ ਐਲਨ, ਡਵੇਨ ਬ੍ਰਾਵੋ, ਸ਼ੈਲਡਨ ਕੋਟਰੈੱਲ, ਆਂਦ੍ਰੇ ਫਲੇਚਰ, ਸ਼ਿਮਰੋਨ ਹੈੱਟਮਾਇਰ, ਬ੍ਰੈਂਡਨ ਕਿੰਗ, ਕਾਇਲ ਮੇਅਰਸ, ਰੋਵੇਲ ਪਾਵੇਲ, ਕੀਮੋ ਪੌਲ, ਨਿਕੋਲਸ ਪੂਰਨ, ਓਸਾਨੇ ਥਾਮਸ, ਹੇਡਨ ਵਾਲਸ਼ ਜੂਨੀਅਰ, ਕੇਸਰ ਵਿਲੀਅਮਸ।
ਮੈਚ 'ਚ ਮਿਲੀ ਹਾਰ ਤੋਂ ਬਾਅਦ ਸਮਿਥ ਨੇ ਕਿਹਾ, 'ਜਿੱਤ ਦੇ ਨੇੜੇ ਪਹੁੰਚ ਕੇ ਹਾਰਨ ਤੋਂ ਨਿਰਾਸ਼ ਹਾਂ'
NEXT STORY