ਕਰਾਚੀ- ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਡੇਵਿਡ ਬੂਨ ਨੂੰ ਸ਼੍ਰੀਲੰਕਾ ਦੇ ਪਾਕਿਸਤਾਨ ਦੌਰੇ 'ਤੇ ਖੇਡੀ ਜਾਣ ਵਾਲੀ ਸੀਮਤ ਓਵਰਾਂ ਦੀ ਲੜੀ ਲਈ ਮੈਚ ਰੈਫਰੀ ਨਿਯੁਕਤ ਕੀਤਾ ਹੈ। ਆਈ. ਸੀ. ਸੀ. ਨੇ ਸ਼ਨੀਵਾਰ ਨੂੰ ਕਿਹਾ ਕਿ 27 ਸਤੰਬਰ ਤੋਂ 9 ਅਕਤੂਬਰ ਵਿਚਾਲੇ ਕਰਾਚੀ ਅਤੇ ਲਾਹੌਰ ਵਿਚ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਵਨ ਡੇ ਲੜੀ ਅਤੇ ਟੀ-20 ਲੜੀ ਲਈ ਬੂਨ ਮੈਚ ਰੈਫਰੀ ਹੋਵੇਗਾ।

ਬੂਨ ਆਈ. ਸੀ. ਸੀ. ਮੈਚ ਰੈਫਰੀ ਪੈਨਲ ਵਿਚ ਸਭ ਤੋਂ ਤਜਰਬੇਕਾਰ ਅਧਿਕਾਰੀ ਹੈ। 58 ਸਾਲਾ ਬੂਨ ਨੇ 2011 ਤੋਂ ਹੁਣ ਤਕ 135 ਵਨ ਡੇ ਅਤੇ 51 ਟੀ-20 ਕੌਮਾਂਤਰੀ ਮੈਚਾਂ ਵਿਚ ਮੈਚ ਰੈਫਰੀ ਦੀ ਭੂਮਿਕਾ ਨਿਭਾਈ ਹੈ। ਉਸ ਨੇ 1984 ਤੋਂ 1996 ਤਕ 107 ਟੈਸਟ ਅਤੇ 181 ਵਨ ਡੇ ਮੈਚਾਂ ਵਿਚ ਆਸਟਰੇਲੀਆ ਦੀ ਪ੍ਰਤੀਨਿਧਤਾ ਕੀਤੀ ਹੈ।
IND vs SA: ਤੀਜਾ ਟੀ20 ਮੈਚ ਉਸ ਮੈਦਾਨ 'ਤੇ ਹੋਵੇਗਾ ਜਿੱਥੇ ਪਿਛਲੇ ਦੋ ਸਾਲਾਂ ਤੋਂ ਨਹੀਂ ਜਿੱਤੀ ਭਾਰਤੀ ਟੀਮ
NEXT STORY