ਸਿਡਨੀ— ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦਾ ਕਹਿਣਾ ਹੈ ਕਿ ਜੇਕਰ ਬਾਰਡਰ-ਗਾਵਸਕਰ ਟਰਾਫੀ ਦੌਰਾਨ ਆਸਟ੍ਰੇਲੀਆਈ ਕ੍ਰਿਕਟ ਟੀਮ ਨੂੰ ਕਿਸੇ ਸਲਾਮੀ ਬੱਲੇਬਾਜ਼ ਦੀ ਕਮੀ ਆਉਂਦੀ ਹੈ ਤਾਂ ਉਹ ਸੰਨਿਆਸ ਤੋਂ ਵਾਪਸੀ ਲਈ ਤਿਆਰ ਹਨ। 37 ਸਾਲਾ ਵਾਰਨਰ ਨੇ ਇਸ ਸਾਲ ਪਾਕਿਸਤਾਨ ਖਿਲਾਫ ਘਰੇਲੂ ਟੈਸਟ ਸੀਰੀਜ਼ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਸ ਨੇ ਆਪਣੇ ਆਖਰੀ ਟੈਸਟ ਵਿੱਚ 34 ਅਤੇ 57 ਦੌੜਾਂ ਬਣਾਈਆਂ ਸਨ।
ਹਾਲਾਂਕਿ ਵਾਰਨਰ ਨੇ ਕਿਹਾ ਕਿ ਮੈਂ ਹਮੇਸ਼ਾ ਉਪਲਬਧ ਹਾਂ, ਮੈਨੂੰ ਬੱਸ ਫ਼ੋਨ ਚੁੱਕਣਾ ਹੈ। ਮੈਂ ਇਸ ਬਾਰੇ ਹਮੇਸ਼ਾ ਗੰਭੀਰ ਹਾਂ। ਈਮਾਨਦਾਰੀ ਨਾਲ ਕਹਾਂ ਤਾਂ ਫਰਵਰੀ 'ਚ ਮੇਰੇ ਆਖਰੀ ਟੈਸਟ ਮੈਚ ਤੋਂ ਲੈ ਕੇ ਹੁਣ ਤੱਕ ਆਸਟ੍ਰੇਲੀਆਈ ਖਿਡਾਰੀਆਂ ਨੇ ਸਿਰਫ 4 ਟੈਸਟ ਮੈਚ ਖੇਡੇ ਹਨ, ਇਸ ਲਈ ਮੇਰੀ ਤਿਆਰੀ ਲਗਭਗ ਇੱਕੋ ਜਿਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ 5 ਮੈਚਾਂ ਦੀ ਸੀਰੀਜ਼ ਆਸਟਰੇਲੀਆ ਅਤੇ ਭਾਰਤ ਦੋਵਾਂ ਲਈ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰਨ ਦੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ਲਈ ਬਹੁਤ ਮਹੱਤਵਪੂਰਨ ਹੈ। ਇਹ ਪਰਥ ਵਿੱਚ 22 ਨਵੰਬਰ ਤੋਂ ਸ਼ੁਰੂ ਹੋਵੇਗੀ। ਆਸਟ੍ਰੇਲੀਅਨ ਖਿਡਾਰੀ ਸ਼ੈਫੀਲਡ ਸ਼ੀਲਡ ਵਿੱਚ ਹਿੱਸਾ ਲੈ ਕੇ ਸਖ਼ਤ ਤਿਆਰੀ ਕਰ ਰਹੇ ਹਨ।
ਵਾਰਨਰ ਵੀ ਟੈਸਟ ਕ੍ਰਿਕਟ 'ਚ ਵਾਪਸੀ ਲਈ ਆਪਣੀ ਫਿਟਨੈੱਸ 'ਤੇ ਕੰਮ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਜੇਕਰ ਉਨ੍ਹਾਂ ਨੂੰ ਇਸ ਸੀਰੀਜ਼ ਲਈ ਸੱਚਮੁੱਚ ਮੇਰੀ ਜ਼ਰੂਰਤ ਹੈ ਤਾਂ ਮੈਨੂੰ ਅਗਲਾ ਸ਼ੀਲਡ ਮੈਚ ਖੇਡ ਕੇ ਬਹੁਤ ਖੁਸ਼ੀ ਹੋਵੇਗੀ। ਮੈਂ ਸਹੀ ਕਾਰਨਾਂ ਕਰਕੇ ਸੇਵਾਮੁਕਤ ਹੋਇਆ। ਜੇਕਰ ਉਨ੍ਹਾਂ ਨੂੰ ਮੇਰੀ ਲੋੜ ਹੈ ਤਾਂ ਮੈਂ ਤਿਆਰ ਹਾਂ। ਮੈਂ ਇਸ ਤੋਂ ਪਿੱਛੇ ਹਟਣ ਵਾਲਾ ਨਹੀਂ ਹਾਂ।
ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਨੂੰ ਇਸ ਸਮੇਂ ਓਪਨਿੰਗ ਬੱਲੇਬਾਜ਼ੀ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਫਨਮੌਲਾ ਕੈਮਰਨ ਗ੍ਰੀਨ ਦੇ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋਣ ਤੋਂ ਬਾਅਦ ਅਨੁਭਵੀ ਸਟੀਵ ਸਮਿਥ ਫਿਰ ਮੱਧਕ੍ਰਮ 'ਚ ਖੇਡਣਗੇ। ਵਾਰਨਰ ਦੇ ਸੰਨਿਆਸ ਤੋਂ ਬਾਅਦ ਸਮਿਥ ਉਸਮਾਨ ਖਵਾਜਾ ਦੇ ਨਾਲ ਸਲਾਮੀ ਬੱਲੇਬਾਜ਼ ਬਣੇ। ਪਰ ਉਹ ਕਾਮਯਾਬ ਨਾ ਹੋ ਸਕਿਆ।
ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾ ਕੇ ਸੁਲਾਤਨ ਜੋਹੋਰ ਕੱਪ ’ਚ ਜੇਤੂ ਮੁਹਿੰਮ ਰੱਖੀ ਬਰਕਰਾਰ
NEXT STORY