ਮੁੰਬਈ- ਵੈਸਟਇੰਡੀਜ਼ ਦੇ ਆਲਰਾਊਂਡਰ ਰੋਵਮੈਨ ਪਾਵੇਲ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 'ਚ ਉਨ੍ਹਾਂ ਦੀ ਸ਼ੁਰੂਆਤ ਮੁਸ਼ਕਲ ਰਹੀ ਪਰ ਟੂਰਨਾਮੈਂਟ ਤੋਂ ਪਹਿਲਾਂ ਕੀਤੀ ਗਈ ਮਿਹਨਤ 'ਤੇ ਉਨ੍ਹਾਂ ਨੇ ਭਰੋਸਾ ਬਣਾਈ ਰਖਿਆ। ਪਾਵੇਲ ਨੇ ਵੀਰਵਾਰ ਨੂੰ 16 ਗੇਂਦ 'ਚ ਅਜੇਤੂ 33 ਦੌੜਾਂ ਬਣਾਈਆਂ ਜਿਸ ਦੀ ਮਦਦ ਨਾਲ ਦਿੱਲੀ ਕੈਪੀਟਲਸ ਦੀ ਟੀਮ 147 ਦੌੜਾਂ ਦੇ ਟੀਚਾ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ 'ਤੇ 19ਵੇਂ ਓਵਰ 'ਚ ਜਿੱਤ ਦਰਜ ਕਰਨ 'ਚ ਸਫਲ ਰਹੀ।
ਉਹ ਇਸ ਸੈਸ਼ਨ 'ਚ ਪਹਿਲੇ ਪੰਜ ਮੈਚਾਂ 'ਚ ਸਿਰਫ਼ 31 ਦੌੜਾਂ ਹੀ ਬਣਾ ਸਕੇ ਸਨ। ਇਸ 28 ਸਾਲਾ ਖਿਡਾਰੀ ਨੇ ਕਿਹਾ, 'ਹਾਂ, ਇਹ ਮੁਸ਼ਕਲ ਸ਼ੁਰੂਆਤੀ ਸੀ, ਪਰ ਮੈਂ ਫਾਰਮ 'ਚ ਸੀ। ਸੈਸ਼ਨ ਦੇ ਸ਼ੁਰੂਆਤੀ ਹਿੱਸੇ 'ਚ ਮੈਂ ਇਕ ਜਾਂ ਦੋ ਗੇਂਦ ਖੇਡ ਕੇ ਆਊਟ ਹੋ ਰਿਹਾ ਸੀ।' ਉਨ੍ਹਾਂ ਕਿਹਾ, 'ਜਦੋਂ ਤਸੀਂ ਅਜਿਹੀਆਂ ਪਾਰੀਆਂ ਖੇਡਦੇ ਹੋ ਤਾਂ ਉਹ ਇਹ ਨਹੀਂ ਕਹਿੰਦੇ ਹੀ ਤੁਸੀਂ ਚੰਗੇ ਖਿਡਾਰੀ ਹੋ ਜਾਂ ਖ਼ਰਾਬ ਖਿਡਾਰੀ।' ਪਾਵੇਲ ਨੇ ਕਿਹਾ, 'ਟੀਮ 'ਚ ਕਪਤਾਨ ਤੇ ਕੋਚ ਨੇ ਮੇਰਾ ਸਮਰਥਨ ਕੀਤਾ ਤੇ ਕਿਹਾ ਕਿ ਮੈਂ ਸਾਰੇ ਮੈਚ ਖੇਡਾਂਗਾ। ਇਸ ਲਈ 'ਰਿਲੈਕਸ ਹੋ ਜਾਵੋ, ਆਪਣਾ ਕ੍ਰਿਕਟ ਖੇਡੀ ਤੇ ਇਸ ਦਾ ਆਨੰਦ ਮਾਣੋ।'
NBA ਸਟਾਰ ਖਿਡਾਰੀ ਡਵਾਈਟ ਹੋਵਾਰਡ ਪੁੱਜੇ ਵਾਰਾਣਸੀ, ਗੰਗਾ ਦੀ ਆਰਤੀ ਵੇਖਕੇ ਮੱਥੇ 'ਤੇ ਲਾਇਆ ਚੰਦਨ
NEXT STORY