ਪੋਰਟੋ— ਮੈਨਚੈਸਟਰ ਸਿਟੀ ਦੇ ਕੇਵਿਨ ਡੀ ਡਰੂਯਨ ਦਾ ਚੇਲਸੀ ਖ਼ਿਲਾਫ਼ ਚੈਂਪੀਅਨਜ਼ ਲੀਗ ਦੇ ਫ਼ਾਈਨਲ ਦੇ ਦੌਰਾਨ ਐਂਟੋਨੀਓ ਰੂਡੀਗਰ ਨਾਲ ਟਕਰਾਉਣ ਕਾਰਨ ਨੱਕ ਤੇ ਅੱੱਖ ਦੇ ਕੋਲ ਫ਼੍ਰੈਕਚਰ ਹੋ ਗਿਆ। ਬੈਲਜੀਅਮ ਦੇ 29 ਸਾਲ ਦੇ ਇਸ ਧਾਕੜ ਖਿਡਾਰੀ ਦੇ ਲਈ ਦੋ ਹਫ਼ਤੇ ਦੇ ਅੰਦਰ ਸ਼ੁਰੂ ਹੋ ਰਹੇ ਯੂਰਪੀ ਚੈਂਪੀਅਨਸ਼ਿਪ (ਯੂਰੋ 2020) ’ਚ ਖੇਡਣਾ ਸ਼ੱਕੀ ਹੋਵੇਗਾ। ਬੈਲਜੀਅਮ ਦੀ ਟੀਮ ਯੂਰੋ 2020 ’ਚ 12 ਜੂਨ ਨੂੰ ਰੂਸ ਦੇ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗੀ।
ਸ਼ਨੀਵਾਰ ਨੂੰ ਮੈਚ ਦੇ 60ਵੇਂ ਮਿੰਟ ’ਚ ਰੂਡੀਗਰ ਨਾਲ ਟਕਰਾਉਣ ਦੇ ਬਾਅਦ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਹੋਣਾ ਪਿਆ। ਡੀ ਬਰੂਯਨ ਨੇ ਐਤਵਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਜੇ ਹਸਪਤਾਲ ਤੋਂ ਆਇਆ ਹਾਂ। ਨੱਕ ਦੀ ਹੱਡੀ ਤੇ ਅੱਖ ਦੇ ਕੋਲ ਦੀ ਹੱਡੀ ’ਚ ਫ਼੍ਰੈਕਚਰ ਹੈ। ਅਜੇ ਮੈਂ ਠੀਕ ਹਾਂ। ਕਲ ਦੇ ਮੈਚ ਦੇ ਨਤੀਜੇ ਨੂੰ ਲੈ ਕੇ ਨਿਰਾਸ਼ ਹਾਂ ਪਰ ਅਸੀਂ ਵਾਪਸੀ ਕਰਾਂਗ। ਡੀ ਬਰੂਯਨ ਦੀ ਟੀਮ ਮੈਨਚੈਸਟਰ ਸਿਟੀ ਨੂੰ ਚੇਲਸੀ ਨੇ 1-0 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਹੈ।
ਉੱਡਣੇ ਸਿੱਖ 'ਮਿਲਖਾ ਸਿੰਘ' ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਤਨੀ ਦੀ ਹਾਲਤ ਸਥਿਰ
NEXT STORY