ਜੰਮੂ (ਬਿਊਰੋ)— ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲੇ ਵਿਚ ਅੱਜ ਇੱਕ ਕਾਰ ਦੇ ਅਨਿਯੰਤ੍ਰਿਤ ਹੋ ਕੇ ਪਲਟ ਜਾਣ ਨਾਲ ਉਸ ਵਿਚ ਸਵਾਰ ਹਾਕੀ ਕੋਚ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਮਹਿਲਾ ਖਿਡਾਰਨਾਂ ਜ਼ਖ਼ਮੀ ਹੋ ਗਈਆਂ। ਪੁਲਸ ਸੂਤਰਾਂ ਨੇ ਦੱਸਿਆ ਕਿ ਜੰਮੂ ਵਿਚ ਆਯੋਜਿਤ ਮੁਕਾਬਲੇ ਵਿਚ ਭਾਗ ਲੈਣ ਆਏ ਖਿਡਾਰੀ ਆਪਣੇ ਕੋਚ ਨਾਲ ਪੁੰਛ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਰਾਜੌਰੀ ਵਿਚ ਮਾਂਜਾਕੋਟ ਦੇ ਨੇੜੇ ਸੜਕ ਉੱਤੇ ਅਨਿਯੰਤ੍ਰਿਤ ਹੋ ਕੇ ਪਲਟ ਗਈ। ਮਰੇ ਹੋਏ ਦੀ ਪਛਾਣ ਪੁੰਛ ਨਿਵਾਸੀ ਸ਼ਾਮ ਲਾਲ ਸ਼ਰਮਾ (65) ਦੇ ਰੂਪ ਵਿਚ ਕੀਤੀ ਗਈ ਹੈ। ਜ਼ਖਮੀ ਹੋਈਆਂ ਤਿੰਨ ਮਹਿਲਾ ਖਿਡਾਰਨਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ 'ਚ ਜਾਰੀ ਇਕ ਹਾਕੀ ਟੂਰਨਾਮੈਂਟ 'ਚ ਹਿੱਸਾ ਲੈਣ ਜਾ ਰਹੀਆਂ ਤਿੰਨ ਮਹਿਲਾ ਖਿਡਾਰਨਾਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਈਆਂ ਹਨ ਅਤੇ ਉਨ੍ਹਾਂ ਨਾਲ ਜਾ ਰਹੇ ਕੋਚ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਵੀਡੀਓ 'ਚ ਦੇਖੋ ਰਬਾਡਾ ਦੀ ਗੇਂਦ ਲੱਗਣ ਤੋਂ ਬਾਅਦ ਕੋਹਲੀ ਨੇ ਕਿਸ ਤਰ੍ਹਾਂ ਲਿਆ ਬਦਲਾ
NEXT STORY