ਲੁਬੁਮਬਾਸ਼ੀ (ਕਾਂਗੋ)–ਨੌਜਵਾਨ ਗੋਲਫਰ ਸ਼ੌਰਯ ਬਿਨੂ ਨੇ ਅਫਰੀਕੀ ਪੜਾਅ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਏ. ਐੱਮ. ਗ੍ਰੀਨ ਆਈ. ਜੀ. ਪੀ. ਐੱਲ. ਇਨਵਾਈਟ ਕਾਂਗੋ ਗੋਲਫ ਟੂਰਨਾਮੈਂਟ ਦੇ ਦੂਜੇ ਦੌਰ ’ਚ 9 ਅੰਡਰ 64 ਦਾ ਸ਼ਾਨਦਾਰ ਸਕੋਰ ਬਣਾ ਕੇ ਬੜ੍ਹਤ ਹਾਸਲ ਕਰ ਲਈ।
ਇਹ 21 ਸਾਲਾ ਖਿਡਾਰੀ ਪਿਛਲੇ ਦੋ ਹਫਤਿਆਂ ’ਚ ਅਫਰੀਕੀ ਪੜਾਅ ’ਚ ਦੋ ਵਾਰ ਟਾਪ-10 ’ਚ ਜਗ੍ਹਾ ਬਣਾ ਚੁੱਕਾ ਹੈ। ਉਸ ਨੇ ਗੋਲਫ ਕਲੱਬ ਲੁਬੁਮਬਾਸ਼ੀ ’ਚ ਪਹਿਲੇ ਦੌਰ ’ਚ ਇਕ ਅੰਡਰ 72 ਦੇ ਨਾਲ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸ ਨੇ ਦੂਜੇ ਦੌਰ ’ਚ 9 ਅੰਡਰ ਦਾ ਸ਼ਾਨਦਾਰ ਸਕੋਰ ਬਣਾਇਆ। ਇਸ ਨਾਲ ਉਹ 36 ਹੋਲਾਂ ਤੋਂ ਬਾਅਦ 10 ਅੰਡਰ ’ਤੇ ਪਹੁੰਚ ਗਿਆ। ਉਹ ਚਾਰ ਹੋਰ ਖਿਡਾਰੀਆਂ ਤੋਂ ਦੋ ਸ਼ਾਟਾਂ ਅੱਗੇ ਹੈ।
ਉਸ ਤੋਂ ਬਾਅਦ ਪਹਿਲੇ ਦੌਰ ’ਚ ਸਾਂਝੀ ਬੜ੍ਹਤ ਹਾਸਲ ਕਰਨ ਵਾਲੇ ਤੁਸ਼ਾਰ ਪੰਨੂ (67-71) ਤੇ ਮੰਨਤ ਬਰਾੜ (67-71), ਪਿਛਲੇ ਹਫਤੇ ਦਾ ਜੇਤੂ ਉਦਿਆਨ ਮਾਨੇ (70-68) ਤੇ ਆਰੀਅਨ ਰੂਪਾ ਆਨੰਦ (71-67) ਦਾ ਨੰਬਰ ਆਉਂਦਾ ਹੈ। ਇਨ੍ਹਾਂ ਸਾਰਿਆਂ ਦਾ ਦੋ ਦੌਰ ਤੋਂ ਬਾਅਦ ਕੁੱਲ ਸਕੋਰ 8 ਅੰਡਰ ਹੈ। ਇਸ ਦੌਰਾਨ ਟੀਮ ਪ੍ਰਤੀਯੋਗਿਤਾ ’ਚ ਦੋ ਦੌਰ ਤੋਂ ਬਾਅਦ ਅਤਰੀ ਮੁੰਬਈ ਚੋਟੀ ’ਤੇ ਹੈ। ਅਤਰੀ ਮੁੰਬਈ ਦਾ ਕੁੱਲ ਸਕੋਰ 17 ਅੰਡਰ ਹੈ ਤੇ ਉਹ ਹੋਨਰ ਗੁਰੂਗ੍ਰਾਮ ਤੋਂ 6 ਸ਼ਾਟਾਂ ਅੱਗੇ ਹੈ।
ਭਾਰਤੀ ਰੇਲਵੇ ਦੇ ਹਾਕੀ ਕੋਚ ਦਵਿੰਦਰ ਸਿੰਘ ਦਾ ਦੇਹਾਂਤ
NEXT STORY