ਸਪੋਰਟਸ ਡੈੱਕਸ— ਰੱਖੜੀ ਦੇ ਤਿਉਹਾਰ ਮੌਕੇ 'ਤੇ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਆਪਣੇ ਭੈਣ ਮਾਲਤੀ ਚਾਹਰ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਭੈਣ ਤੋਂ ਰੱਖੜੀ ਬੰਨ੍ਹਵਾਉਂਦੇ ਨਜ਼ਰ ਆਏ ਤੇ ਇਨਾਮ 'ਚ 500 ਰੁਪਏ ਦੇ ਨੋਟਾਂ ਦੀ ਗੱਠੀ (ਬੰਡਲ) ਦਿੰਦੇ ਹੋਏ ਦਿਖਾਈ ਦਿੱਤੇ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮਾਲਤੀ ਆਪਣੇ ਭਰਾ ਨੂੰ ਰੱਖੜੀ ਬੰਨ੍ਹਦੀ ਹੈ ਤੇ ਉਸ ਤੋਂ ਬਾਅਦ ਲੱਡੂ ਖਿਲਾ ਕੇ ਦੀਪਕ ਦਾ ਮੂੰਹ ਮਿੱਠਾ ਕਰਦੀ ਹੈ। ਰੱਖੜੀ ਬੰਨ੍ਹਵਾਏ ਜਾਣ ਤੋਂ ਬਾਅਦ ਉਸਦੀ ਭੈਣ ਗਿੱਫਟ ਦੇ ਲਈ ਕਹਿੰਦੀ ਹੈ ਤਾਂ ਦੀਪਕ ਨੇ ਆਪਣੀ ਸਾਈਡ 'ਤੇ ਰੱਖੀ 500 ਰੁਪਏ ਦੇ ਨੋਟਾਂ ਦੀ ਗੱਠੀ (ਬੰਡਲ) ਚੁੱਕਦੇ ਹਨ ਤੇ ਭੈਣ ਮਾਲਤੀ ਨੂੰ ਦਿੰਦੇ ਹੋਏ ਕਹਿੰਦੇ ਹਨ ਕਿ ਪਹਿਲਾਂ 500 ਰੁਪਏ ਤੋਂ ਘੱਟ ਕੰਮ ਚੱਲ ਜਾਂਦਾ ਸੀ ਪਰ ਹੁਣ ਨੋਟਾਂ ਦੀ ਗੱਠੀ (ਬੰਡਲ) ਦੇਣੀ ਪੈ ਰਹੀ ਹੈ।
ਜ਼ਿਕਰਯੋਗ ਹੈ ਕਿ ਦੀਪਕ ਚਾਹਰ ਵੈਸਟਇੰਡੀਜ਼ ਵਿਰੁੱਧ ਖੇਡੀ ਗਈ ਟੀ-20 ਸੀਰੀਜ਼ ਦੇ ਆਖਰੀ ਮੈਚ 'ਚ ਨਜ਼ਰ ਆਏ ਸਨ ਤੇ ਉਨ੍ਹਾਂ ਨੇ 3 ਓਵਰਾਂ 'ਚ ਸਿਰਫ 4 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ ਸਨ। ਉਸਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਉਸ ਨੂੰ 'ਮੈਨ ਆਫ ਦਿ ਮੈਚ' ਦਾ ਐਵਾਰਡ ਦਿੱਤਾ ਗਿਆ। ਮਾਲਤੀ ਚਾਹਰ ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਬਹੁਤ ਵੱਡੀ ਫੈਨ ਹੈ।
ਵਿਸ਼ਵ ਚੈਂਪੀਅਨਸ਼ਿਪ 'ਚ ਸੋਨੇ ਦੀ ਕੋਸ਼ਿਸ਼ 'ਚ ਫਿਟਨੈੱਸ ਤੇ ਡਿਫੈਂਸ ਸੁਧਾਰ ਰਹੀ ਹੈ ਸਿੰਧੂ
NEXT STORY