ਦੁਬਈ- ਨੋਵਾਕ ਜੋਕੋਵਿਚ ਨੇ ਦੁਬਈ ਟੈਨਿਸ ਚੈਂਪੀਅਨਸ਼ਿਪ 'ਚ ਕੁਆਰਟਰ ਫਾਈਨਲ ਦਾ ਮੈਚ ਗੁਆਉਣ ਦੇ ਨਾਲ ਹੀ ਨੰਬਰ ਇਕ ਰੈਂਕਿੰਗ ਵੀ ਗੁਆ ਦਿੱਤੀ ਤੇ ਹੁਣ ਉਨ੍ਹਾਂ ਦੀ ਜਗ੍ਹਾ ਰੂਸ ਦੇ ਦਾਨਿਲ ਮੇਦਵੇਦੇਵ ਚੋਟੀ 'ਤੇ ਕਾਬਜ ਹੋ ਜਾਣਗੇ। ਜੋਕੋਵਿਚ ਨੂੰ ਦੁਬਈ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਚੈੱਕ ਗਣਰਾਜ ਦੇ ਕੁਆਲੀਫਾਇਰ ਜਿਰੀ ਵੇਸਲੀ ਨੇ 6-4, 7-6 (4) ਨਾਲ ਹਰਾਇਆ।
ਇਹ ਵੀ ਪੜ੍ਹੋ : 9 ਖਿਡਾਰੀਆਂ ਦੇ ਨਾਲ ਖੇਡਾ ਜਾ ਸਕਦਾ ਹੈ ਮਹਿਲਾ ਕ੍ਰਿਕਟ ਵਿਸ਼ਵ ਕੱਪ, ICC ਨੇ ਕੀਤਾ ਵੱਡਾ ਐਲਾਨ
ਜੋਕੋਵਿਚ ਤਿੰਨ ਫਰਵਰੀ 2020 ਤੋਂ ਨੰਬਰ ਇਕ ਰੈਂਕਿੰਗ 'ਤੇ ਕਾਬਜ਼ ਸਨ। ਉਹ ਕੁਲ 361 ਹਫ਼ਤੇ ਚੋਟੀ 'ਤੇ ਰਹਿ ਚੁੱਕੇ ਹਨ ਜੋ 1973 'ਚ ਕੰਪਿਊਟਰਾਈਜ਼ਡ ਰੈਂਕਿੰਗ ਸ਼ੁਰੂ ਹੋਣ ਦੇ ਬਾਅਦ ਪੁਰਸ਼ ਵਰਗ 'ਚ ਰਿਕਾਰਡ ਹੈ। ਸੋਮਵਾਰ ਨੂੰ ਜਦੋਂ ਏ. ਟੀ. ਪੀ. ਰੈਂਕਿੰਗ ਜਾਰੀ ਹੋਵੇਗੀ ਤਾਂ ਮੇਦਵੇਦੇਵ ਦੂਜੇ ਨੰਬਰ ਤੋਂ ਪਹਿਲੇ ਨੰਬਰ 'ਤੇ ਪਹੁੰਚ ਜਾਣਗੇ। ਉਹ ਚੋਟੀ 'ਤੇ ਪਹੁੰਚਣ ਵਾਲੇ ਕੁਲ 27ਵੇਂ ਪੁਰਸ਼ ਖਿਡਾਰੀ ਬਣਨਗੇ। ਉਨ੍ਹਾਂ ਨੇ ਪਿਛਲੇ ਸਾਲ ਸਤੰਬਰ 'ਚ ਯੂ. ਐੱਸ. ਓਪਨ ਦਾ ਖ਼ਿਤਾਬ ਜਿੱਤਿਆ ਸੀ ਜਦਕਿ ਇਸ ਸਾਲ ਉਹ ਆਸਟਰੇਲੀਆਈ ਓਪਨ 'ਚ ਉਪ ਜੇਤੂ ਰਹੇ ਸਨ।
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਨੇ ਬਣਾਇਆ ਵੱਡਾ ਰਿਕਾਰਡ, ਵਿਰਾਟ ਤੇ ਗੁਪਟਿਲ ਨੂੰ ਛੱਡਿਆ ਪਿੱਛੇ
ਜੋਕੋਵਿਚ ਨੇ ਮੇਦਵੇਦੇਵ ਨੂੰ ਟਵਿੱਟਰ 'ਤੇ ਵਧਾਈ ਦਿੱਤੀ ਹੈ ਤੇ ਉਨ੍ਹਾਂ ਨੂੰ ਦੁਨੀਆ ਦਾ ਨੰਬਰ ਇਕ ਖਿਡਾਰੀ ਬਣਨ ਦਾ ਹੱਕਦਾਰ ਦੱਸਿਆ। ਇਕ ਫਰਵਰੀ 2004 ਦੇ ਬਾਅਦ ਮੇਦਵੇਦੇਵ ਪੰਜਵੇਂ ਖਿਡਾਰੀ ਹੋਣਗੇ ਜੋ ਨੰਬਰ ਇਕ ਰੈਂਕਿੰਗ ਹਾਸਲ ਕਰਨਗੇ। ਇਸੇ ਵਿਚਾਲੇ ਜੋਕੋਵਿਚ, ਰੋਜਰ ਫੈਡਰਰ, ਰਾਫੇਲ ਨਡਾਲ ਤੇ ਐਂਡੀ ਮਰੇ ਹੀ ਚੋਟੀ 'ਤੇ ਪਹੁੰਚ ਸਕੇ ਸਨ। ਮੇਦਵੇਦੇਵ ਅਜੇ ਮੈਕਸਿਕੋ ਓਪਨ 'ਚ ਖੇਡ ਰਹੇ ਹਨ ਤੇ ਉਨ੍ਹਾਂ ਨੇ ਬੁੱਧਵਾਰ ਨੂੰ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨਵੀਨ ਪਟਨਾਇਕ ਨੇ ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਨਾਲ ਕੀਤੀ ਮੁਲਾਕਾਤ
NEXT STORY