ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਨਿਊਜ਼ੀਲੈਂਡ ਵਿਚ ਹੋਣ ਵਾਲੇ ਮਹਿਲਾ ਵਨ ਡੇ ਵਿਸ਼ਵ ਕੱਪ ਦਾ ਆਯੋਜਨ ਬਿਨਾਂ ਕਿਸੇ ਰੁਕਾਵਟ ਦੇ ਖਤਮ ਕਰਵਾਉਣ ਦੇ ਉਦੇਸ਼ ਨਾਲ ਵੀਰਵਾਰ ਨੂੰ ਕਿਹਾ ਕਿ ਜੇਕਰ ਮੁਕਾਬਲੇ ਦੇ ਦੌਰਾਨ ਕੋਵਿਡ-19 ਦਾ ਪ੍ਰਕੋਪ ਫੈਲਦਾ ਹੈ ਤਾਂ ਸਾਰੇ ਮੈਚਾਂ ਦਾ ਆਯੋਜਨ 9 ਖਿਡਾਰੀਆਂ ਦੇ ਨਾਲ ਵੀ ਕੀਤਾ ਜਾ ਸਕਦਾ ਹੈ। ਵੈਸਟਇੰਡੀਜ਼ ਵਿਚ ਖੇਡੇ ਗਏ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਤੋਂ ਹੀ 9 ਖਿਡਾਰੀਆਂ ਦੇ ਨਾਲ ਖੇਡਣ ਦਾ ਨਿਯਮ ਆਈ. ਸੀ. ਸੀ. ਦੇ ਦਿਸ਼ਾ-ਨਿਰਦੇਸ਼ ਦਾ ਹਿੱਸਾ ਹੈ। ਅੰਡਰ-19 ਵਿਸ਼ਵ ਕੱਪ ਵਿਚ ਇਸਦੀ ਜ਼ਰੂਰਤ ਨਹੀਂ ਪਈ, ਜਿੱਥੇ ਭਾਰਤ ਨੇ ਰਿਕਾਰਡ ਪੰਜਵੀਂ ਵਾਰ ਖਿਤਾਬ ਜਿੱਤਿਆ ਸੀ।
ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਨੂੰ ਆਖਰੀ ਵਨ ਡੇ 'ਚ ਹਰਾ ਕੇ ਕਲੀਨ ਸਵੀਪ ਤੋਂ ਬਚਿਆ ਭਾਰਤ
ਆਈ. ਸੀ. ਸੀ. ਦੇ ਪ੍ਰਤੀਯੋਗਿਤਾ ਪ੍ਰਮੁੱਖ ਕ੍ਰਿਸ ਟੇਟਲੀ ਨੇ ਕਿਹਾ ਕਿ ਖੇਡਾਂ ਨਾਲ ਜੁੜੇ ਮੌਜੂਦਾ ਨਿਯਮ (ਪਲੇਇੰਗ ਕੰਡੀਸ਼ਨਸ) ਟੀਮ ਵਿਚ ਕੋਵਿਡ ਦਾ ਪ੍ਰਕੋਪ ਹੋਣ 'ਤੇ ਘੱਟ ਖਿਡਾਰੀਆਂ ਵਾਲੀ ਟੀਮ ਉਤਾਰਨ ਦੀ ਆਗਿਆ ਦਿੰਦੇ ਹਾਂ, ਜਿਸ ਵਿਚ ਪ੍ਰਬੰਧਨ ਅਤੇ ਕੋਚਿੰਗ ਸਟਾਫ ਦੇ ਮੈਂਬਰ ਬਦਲਵੇਂ ਫੀਲਡਰ ਦੀ ਭੂਮਿਕਾ ਨਿਭਾ ਸਕਦੇ ਹਨ। ਜੇਕਰ ਲੋੜ ਪਈ ਤਾਂ ਅਸੀਂ ਮੌਜੂਦਾ ਹਾਲਾਤਾਂ ਵਿਚ ਟੀਮ ਨੂੰ 9 ਖਿਡਾਰੀਆਂ ਨੂੰ ਉਤਾਰਨ ਦੀ ਇਜਾਜ਼ਤ ਦੇਵਾਂਗੇ।
ਇਹ ਖ਼ਬਰ ਪੜ੍ਹੋ-ਇਸ ਕਾਰਨ ਨਹੀਂ ਖੇਡੇ ਰਿਤੂਰਾਜ ਗਾਇਕਵਾੜ ਪਹਿਲਾ ਮੈਚ, BCCI ਨੇ ਦੱਸੀ ਵਜ੍ਹਾ
ਜੇਕਰ ਉਨ੍ਹਾਂ ਦੀ ਪ੍ਰਬੰਧਕੀ ਟੀਮ ਵਿਚ ਮਹਿਲਾ ਮੈਂਬਰ ਹਨ ਤਾਂ ਅਸੀਂ ਮੈਚ ਚਲਾਉਣ ਦੇ ਲਈ ਉਨ੍ਹਾਂ ਵਿਚੋਂ 2 ਨੂੰ ਬਦਲਵੇਂ ਫੀਲਡਰ ਦੇ ਰੂਪ ਵਿਚ ਉਤਾਰਨ ਦੀ ਆਗਿਆ ਦੇਵਾਂਗੇ ਪਰ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਨਹੀਂ ਕਰ ਸਕਣਗੇ। ਮਹਾਮਾਰੀ ਨੂੰ ਦੇਖਦੇ ਹੋਏ ਸਾਰੀਆਂ ਟੀਮਾਂ ਨੂੰ ਤਿੰਨ ਵਾਧੂ ਖਿਡਾਰੀਆਂ ਦੇ ਨਾਲ ਯਾਤਰਾ ਕਰਨ ਦੀ ਆਗਿਆ ਦਿੱਤੀ ਗਈ ਹੈ, ਜਿਨ੍ਹਾਂ ਨੂੰ ਕਿਸੇ ਖਿਡਾਰੀ ਦੇ ਕੋਵਿਡ ਪਾਜ਼ੇਟਿਵ ਹੋਣ 'ਤੇ 15 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਜਾ ਸਕੇਗਾ।ਆਈ. ਸੀ. ਸੀ. ਦੇ ਅਧਿਕਾਰੀ ਨੇ ਜ਼ਰੂਰਤ ਪੈਣ 'ਤੇ ਮੈਚਾਂ ਦੇ ਪ੍ਰੋਗਰਾਮ ਵਿਚ ਬਦਲਾਅ ਤੋਂ ਵੀ ਇਨਕਾਰ ਨਹੀਂ ਕੀਤਾ। ਮਹਿਲਾ ਵਨ ਡੇ ਵਿਸ਼ਵ ਕੱਪ ਚਾਰ ਮਾਰਚ ਤੋਂ ਖੇਡਿਆ ਜਾਵੇਗਾ, ਜਿਸ ਵਿਚ ਪਹਿਲਾ ਮੈਚ ਮੇਜ਼ਬਾਨ ਨਿਊਜ਼ੀਲੈਂਡ ਤੇ ਵੈਸਟਇੰਡੀਜ਼ ਦੇ ਵਿਚਾਲੇ ਹੋਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
BAN v AFG : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ
NEXT STORY