ਭੁਵਨੇਸ਼ਵਰ- ਓਡੀਸ਼ਾ ਦੇ ਮੁੱਖਮੰਤਰੀ ਨਵੀਨ ਪਟਨਾਇਕ ਨੇ ਇੱਥੇ ਕਲਿੰਗਾ ਸਟੇਡੀਅਮ 'ਚ ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਐੱਫ. ਆਈ. ਐੱਫ. ਹਾਕੀ ਪ੍ਰੋ ਲੀਗ ਦੇ ਆਗਾਮੀ ਘਰੇਲੂ ਪੜਾਅ ਦੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਭਾਰਤੀ ਪੁਰਸ਼ ਟੀਮ 26 ਤੇ 27 ਫਰਵਰੀ ਨੂੰ ਸਪੇਨ ਨਾਲ ਭਿੜੇਗੀ।
ਇਹ ਵੀ ਪੜ੍ਹੋ : IPL ਗਵਰਨਿੰਗ ਕੌਂਸਲ ਦੀ ਬੈਠਕ : 26 ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ
ਓਲੰਪਿਕ ਕਾਂਸੀ ਤਮਗ਼ਾ ਜੇਤੂ ਭਾਰਤ ਦੇ ਖ਼ਿਲਾਫ਼ ਦੋ ਪੜਾਅ ਦੇ ਪ੍ਰੋ ਲੀਗ ਮੁਕਾਬਲੇ ਤੋ ਪਹਿਲਾਂ ਸਪੇਨ ਦੀ ਪੁਰਸ਼ ਟੀਮ ਸੋਮਵਾਰ ਨੂੰ ਇੱਥੇ ਪੁੱਜੀ। ਇਸੇ ਮਹੀਨੇ ਇੰਗਲੈਂਡ ਦੇ ਖ਼ਿਲਾਫ਼ ਆਪਣੇ ਦੋਵੇਂ ਸ਼ੁਰੂਆਤੀ ਮੁਕਾਬਲੇ ਹਾਰਨ ਵਾਲੀ ਦੁਨੀਆ ਦੀ ਨੌਵੇਂ ਨੰਬਰ ਦੀ ਟੀਮ ਸਪੇਨ ਮੌਜੂਦਾ ਸੈਸ਼ਨ 'ਚ ਪ੍ਰੋ ਲੀਗ 'ਚ ਪਹਿਲੀ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤੀ ਟੀਮ ਨੇ ਪ੍ਰਤੀਯੋਗਿਤਾ 'ਚ ਖੇਡੇ ਗਏ ਅਜੇ ਤਕ ਦੇ ਚਾਰ ਮੈਚਾਂ 'ਚੋਂ ਤਿੰਨ 'ਚ ਜਿੱਤ ਦਰਜ ਕੀਤੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਏਸ਼ੀਆ ਕੱਪ ਕੁਆਲੀਫਾਇਰ ਦੇ ਆਖਰੀ ਦੌਰ 'ਚ ਹਾਂਗਕਾਂਗ, ਅਫਗਾਨਿਸਤਾਨ, ਕੰਬੋਡੀਆ ਨਾਲ ਭਿੜੇਗਾ ਭਾਰਤ
NEXT STORY