ਮੁੰਬਈ- ‘ਕੋਵਿਡ-19’ ਮਾਮਲਿਆਂ ਨਾਲ ਪ੍ਰਭਾਵਿਤ ਦਿੱਲੀ ਕੈਪੀਟਲਸ ਨੇ ਬੁੱਧਵਾਰ ਨੂੰ ਇੱਥੇ ਸਪਿਨਰਾਂ ਤੇ ਸਲਾਮੀ ਬੱਲੇਬਾਜ਼ਾਂ ਦੀ ਬਦੌਲਤ ਇੰਡੀਅਨ ਪ੍ਰੀਮੀਅਰ ਲੀਗ ਕ੍ਰਿਕਟ ਮੈਚ ਵਿਚ ਪੰਜਾਬ ਕਿੰਗਜ਼ ਨੂੰ 9 ਵਿਕਟਾਂ ਨਾਲ ਹਰਾ ਕੇ ਵੱਡੀ ਜਿੱਤ ਦਰਜ ਕੀਤੀ। ਪੰਜਾਬ ਨੂੰ ਸਿਰਫ 115 ਦੌੜਾਂ ਦੇ ਸਕੋਰ 'ਤੇ ਢੇਰ ਕਰਨ ਤੋਂ ਬਾਅਦ ਦਿੱਲੀ ਨੇ ਸਲਾਮੀ ਬੱਲੇਬਾਜ਼ਾਂ ਡੇਵਿਡ ਵਾਰਨਰ ਤੇ ਪ੍ਰਿਥਵੀ ਸ਼ਾਹ ਦੇ ਵਿਚਕਾਰ ਹੋਈ 83 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਨਿਰਧਾਰਤ ਟੀਚਾ 10.3 ਓਵਰਾਂ ਵਿਚ ਇਕ ਵਿਕਟ ਗਵਾ ਕੇ ਹਾਸਲ ਕਰ ਲਿਆ।
ਇਹ ਖ਼ਬਰ ਪੜ੍ਹੋ-ਭਾਰਤ ਦੇ 2 ਹੋਰ ਪਹਿਲਵਾਨਾਂ ਨੇ ਜਿੱਤੇ ਕਾਂਸੀ ਤਮਗੇ, ਗ੍ਰੀਕੋ ਰੋਮਨ 'ਚ ਕੁਲ 5 ਤਮਗੇ
ਇਸ ਤੋਂ ਪਹਿਲਾਂ ‘ਕੋਵਿਡ-19’ ਮਾਮਲਿਆਂ ਕਾਰਨ ਇਸ ਮੈਚ ਨੂੰ ਪੁਣੇ ਤੋਂ ਹਟਾ ਕੇ ਬ੍ਰੈਬੋਰਨ ਸਟੇਡੀਅਮ 'ਚ ਕਰਵਾਇਆ ਗਿਆ। ਦਿੱਲੀ ਕੈਪੀਟਲਸ ਦੇ ਵਿਕਟਕੀਪਰ ਬੱਲੇਬਾਜ਼ ਟਿਮ ਸਿਫਰਟ ਦੇ ਬੁੱਧਵਾਰ ਨੂੰ ਸਵੇਰੇ ‘ਕੋਵਿਡ-19’ ਪਾਜ਼ੇਟਿਵ ਆਉਣ ਤੋਂ ਬਾਅਦ ਸਿਰਫ ਇਕ ਘੰਟੇ ਪਹਿਲਾਂ ਹੀ ਇਹ ਮੈਚ ਕਰਵਾਉਣ ਦੀ ਆਗਿਆ ਮਿਲੀ। ਦਿੱਲੀ ਦੀ ਸਪਿਨ ਤਿੱਕੜੀ ਲਲਿਤ ਯਾਦਵ, ਕੁਲਦੀਪ ਯਾਦਵ ਤੇ ਅਕਸ਼ਰ ਪਟੇਲ ਨੇ ਮਿਲ ਕੇ 6 ਵਿਕਟਾਂ ਹਾਸਲ ਕੀਤੀਆਂ।
ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਤੇ ਸ਼ਿਖਰ ਧਵਨ ਦੀਆਂ ਵਿਕਟਾਂ ਜਲਦ ਗਵਾਉਣ ’ਤੇ ਪੰਜਾਬ ਕਿੰਗਜ਼ ਦਾ ਸਕੋਰ 2 ਵਿਕਟਾਂ 'ਤੇ 35 ਦੌੜਾਂ ਸੀ । ਪੈਰ ਦੀ ਸੱਟ ਤੋਂ ਉੱਭਰਣ ਵਾਲੇ ਮਯੰਕ ਨੇ ਬਾਊਂਡਰੀ ਤੋਂ ਪਾਰੀ ਸ਼ੁਰੂ ਕੀਤੀ। ਉਨ੍ਹਾਂ ਨੇ ਸ਼ਾਰਦੁਲ ਠਾਕੁਰ 'ਤੇ ਤੀਜੇ ਓਵਰ 'ਚ 3 ਚੌਕੇ ਜੜ ਕੇ 14 ਦੌੜਾਂ ਜੋੜੀਆਂ ਪਰ ਆਫ ਸਪਿਨਰ ਲਲਿਤ ਨੇ ਧਵਨ ਨੂੰ ਸਸਤੇ ਵਿਚ ਕਪਤਾਨ ਵਿਕਟਕੀਪਰ ਪੰਤ ਦੇ ਹੱਥੋਂ ਕੈਚ ਆਊਟ ਕਰਵਾਇਆ। ਜਲਦ ਹੀ ਪੰਜਾਬ ਦਾ ਸਕੋਰ 3 ਵਿਕਟਾਂ 'ਤੇ 46 ਦੌੜਾਂ ਹੋ ਗਿਆ। ਅਕਸ਼ਰ ਨੇ ਆਪਣੇ ਪਹਿਲੇ ਹੀ ਓਵਰ ਵਿਚ ਫਾਰਮ 'ਚ ਚੱਲ ਰਹੇ ਲੀਆਮ ਲਿਵਿੰਗਸਟੋਨ ਨੂੰ ਆਊਟ ਕੀਤਾ, ਜਿਸ ਨੂੰ ਪੰਤ ਨੇ ਸਟੰਪ ਕੀਤਾ। ਇਸ ਤੋਂ ਬਾਅਦ ਪੰਜਾਬ ਕਿੰਗਜ਼ ਦੀਆਂ ਲਗਾਤਾਰ ਵਿਕਟਾਂ ਡਿੱਗਦੀਆਂ ਰਹੀਆਂ।
ਇਹ ਖ਼ਬਰ ਪੜ੍ਹੋ- ਰੂਸੀ ਟੈਨਿਸ ਸਟਾਰ Maria Sharapova ਗਰਭਵਤੀ, 35ਵੇਂ ਜਨਮਦਿਨ 'ਤੇ ਸ਼ੇਅਰ ਕੀਤੀ ਫੋਟੋ
ਪਲੇਇੰਗ ਇਲੈਵਨ :-
ਦਿੱਲੀ ਕੈਪੀਟਲਸ :- ਪ੍ਰਿਥਵੀ ਸ਼ਾਹ, ਡੇਵਿਡ ਵਾਰਨਰ, ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), ਰੋਵਮੈਨ ਪਾਵੇਲ, ਸਰਫਰਾਜ਼ ਖ਼ਾਨ, ਅਕਸ਼ਰ ਪਟੇਲ, ਲਲਿਤ ਯਾਦਵ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਸਤਫਿਜ਼ੁਰ ਰਹਿਮਾਨ, ਖ਼ਲੀਲ ਅਹਿਮਦ।
ਪੰਜਾਬ ਕਿੰਗਜ਼ :- ਮਯੰਕ ਅਗਰਵਾਲ (ਕਪਤਾਨ), ਸ਼ਿਖਰ ਧਵਨ, ਜਾਨੀ ਬੇਅਰਸਟੋ (ਵਿਕਟਕੀਪਰ), ਜਿਤੇਸ਼ ਸ਼ਰਮਾ, ਲੀਆਮ ਲਿਵਿੰਗਸਟੋਨ, ਸ਼ਾਹਰੁਖ਼ ਖ਼ਾਨ, ਓਡੀਅਨ ਸਮਿਥ, ਕਗਿਸੋ ਰਬਾਡਾ, ਰਾਹੁਲ ਚਾਹਰ, ਵੈਭਵ ਅਰੋੜਾ, ਅਰਸ਼ਦੀਪ ਸਿੰਘ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਬੰਗਲਾਦੇਸ਼ ਦੇ ਸਾਬਕਾ ਸਪਿਨਰ ਮੁਸ਼ੱਰਫ ਹੁਸੈਨ ਦਾ ਦਿਹਾਂਤ
NEXT STORY