ਆਬੂ ਧਾਬੀ- ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ 78 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ, ਮਾਰਕਸ ਸਟੋਇੰਸ (38 ਦੌੜਾਂ ਤੇ 26 ਦੌੜਾਂ 'ਤੇ ਤਿੰਨ ਵਿਕਟਾਂ) ਦੇ ਧਮਾਕੇਦਾਰ ਪ੍ਰਦਰਸ਼ਨ ਤੇ ਕੈਗਿਸੋ ਰਬਾਡਾ (29 ਦੌੜਾਂ 'ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਦਿੱਲੀ ਕੈਪੀਟਲਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਕੁਆਲੀਫਾਇਰ-2 'ਚ ਐਤਵਾਰ ਨੂੰ 17 ਦੌੜਾਂ ਨਾਲ ਹਰਾ ਕੇ ਪਹਿਲੀ ਬਾਰ ਆਈ. ਪੀ. ਐੱਲ. ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ, ਜਿੱਥੇ 10 ਨਵੰਬਰ ਨੂੰ ਉਸਦਾ ਮੁਕਾਬਲਾ ਪਿਛਲੀ ਚੈਂਪੀਅਨ ਮੁੰਬਈ ਇੰਡੀਅਨਜ਼ ਨਾਲ ਹੋਵੇਗਾ।
ਦਿੱਲੀ ਨੇ 20 ਓਵਰਾਂ 'ਚ ਤਿੰਨ ਵਿਕਟਾਂ 'ਤੇ 189 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਫਿਰ ਹੈਦਰਾਬਾਦ ਦੀ ਸਖਤ ਚੁਣੌਤੀ 'ਤੇ ਕਾਬੂ ਪਾ ਲਿਆ। ਹੈਦਰਾਬਾਦ ਨੇ 8 ਵਿਕਟ 'ਤੇ 172 ਦੌੜਾਂ ਬਣਾਈਆਂ। ਹੈਦਰਾਬਾਦ ਦੀ ਟੀਮ ਇਸ ਹਾਰ ਦੇ ਨਾਲ ਬਾਹਰ ਹੋ ਗਈ। ਫਾਈਨਲ ਉਨ੍ਹਾਂ 2 ਟੀਮਾਂ ਦੇ ਵਿਚਾਲੇ ਹੋਵੇਗਾ ਜੋ ਲੀਗ ਸੂਚੀ 'ਚ ਪਹਿਲੇ ਤੇ ਦੂਜੇ ਸਥਾਨ 'ਤੇ ਰਹੀ ਸੀ। ਮੁੰਬਈ ਨੂੰ ਪਹਿਲਾ ਤੇ ਦਿੱਲੀ ਨੂੰ ਦੂਜਾ ਸਥਾਨ ਮਿਲਿਆ ਸੀ। ਮੁੰਬਈ ਨੇ ਪਹਿਲੇ ਕੁਆਲੀਫਾਇਰ 'ਚ ਦਿੱਲੀ ਨੂੰ ਹਰਾਇਆ ਸੀ ਪਰ ਹੁਣ ਦੋਵੇਂ ਟੀਮਾਂ ਖਿਤਾਬੀ ਮੁਕਾਬਲੇ 'ਚ ਆਹਮੋ-ਸਾਹਮਣੇ ਹੋਣਗੀਆਂ। ਮੁੰਬਈ 5ਵੀਂ ਬਾਰ ਤੇ ਦਿੱਲੀ ਪਹਿਲੀ ਬਾਰ ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗੀ।
ਸ਼ਿਖਰ ਨੇ 50 ਗੇਂਦਾਂ 'ਤੇ 78 ਦੌੜਾਂ 'ਚ 6 ਚੌਕੇ ਤੇ 2 ਛੱਕੇ ਲਗਾਏ। ਸਟੋਇੰਸ ਨੇ 27 ਗੇਂਦਾਂ 'ਤੇ 38 ਦੌੜਾਂ 'ਚ 5 ਚੌਕੇ ਤੇ ਇਕ ਛੱਕਾ ਲਗਾਇਆ ਜਦਕਿ ਹਿੱਟਮਾਇਰ ਨੇ 22 ਗੇਂਦਾਂ 'ਤੇ ਅਜੇਤੂ 42 ਦੌੜਾਂ 'ਚ ਚਾਰ ਚੌਕੇ ਤੇ ਇਕ ਛੱਕਾ ਲਗਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਨੇ ਸ਼ਿਖਰ ਧਵਨ ਦੇ ਨਾਲ ਓਪਨਿੰਗ 'ਚ ਮਾਰਕਸ ਸਟੋਇੰਸ ਨੂੰ ਉਤਾਰਿਆ, ਜੋ ਸਫਲ ਰਿਹਾ। ਸ਼ਿਖਰ ਧਵਨ ਨੇ ਆਈ. ਪੀ. ਐੱਲ. 'ਚ ਆਪਣਾ 41ਵਾਂ ਅਰਧ ਸੈਂਕੜਾ ਪੂਰਾ ਕੀਤਾ। ਦਿੱਲੀ ਨੇ ਆਪਣੀਆਂ 100 ਦੌੜਾਂ 10ਵੇਂ ਓਵਰ 'ਚ ਪੂਰੀਆਂ ਕੀਤੀਆਂ। ਸ਼ਿਖਰ ਤੇ ਅਈਅਰ ਨੇ ਦੂਜੇ ਵਿਕਟ ਲਈ 40 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ 11 ਤੋਂ 15 ਓਵਰ ਤੱਕ ਰਨ ਗਤੀ ਕੁਝ ਹੌਲੀ ਰਹੀ।
ਪਿਛਲੇ ਮੈਚ ਦੇ ਹੀਰੋ ਕੇਨ ਵਿਲੀਅਮਸਨ ਨੇ ਇਕ ਬਾਰ ਫਿਰ ਮੋਰਚਾ ਸੰਭਾਲਿਆ ਤੇ ਹੈਦਰਾਬਾਦ ਦੀ ਪਾਰੀ ਨੂੰ ਅੱਗੇ ਵਧਾਇਆ। ਵਿਲੀਅਮਸਨ ਨੇ ਜੈਸਨ ਹੋਲਡਰ ਦੇ ਨਾਲ ਚੌਥੇ ਵਿਕਟ ਦੇ ਲਈ 46 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਹੋਲਡਰ ਨੇ 15 ਗੇਂਦਾਂ 'ਚ 11 ਦੌੜਾਂ ਬਣਾਈਆਂ ਤੇ ਉਸਦਾ ਵਿਕਟ 90 ਦੇ ਸਕੋਰ 'ਤੇ ਡਿੱਗਿਆ। ਵਿਲੀਅਮਸਨ ਨੂੰ ਇਸ ਦੇ ਬਾਅਦ ਅਬਦੁੱਲ ਸਮਦ ਦਾ ਵਧੀਆ ਸਾਥ ਮਿਲਿਆ। ਮੁਕਾਬਲਾ ਲਗਾਤਾਰ ਰੋਮਾਂਚਕ ਹੁੰਦਾ ਜਾ ਰਿਹਾ ਸੀ ਪਰ ਹੈਦਰਾਬਾਦ ਦਾ 5ਵਾਂ ਵਿਕਟ 147 ਦੇ ਸਕੋਰ 'ਤੇ ਡਿੱਗਿਆ। ਵਿਲੀਅਮਸਨ ਨੇ 45 ਗੇਂਦਾਂ 'ਤੇ 67 ਦੌੜਾਂ 'ਚ 5 ਚੌਕੇ ਤੇ ਚਾਰ ਛੱਕੇ ਲਗਾਏ। ਦਿੱਲੀ ਦੇ ਲਈ ਇਹ ਵੱਡਾ ਵਿਕਟ ਸੀ। ਰਬਾਡਾ ਨੇ ਤਿੰਨ ਵਿਕਟਾ ਹਾਸਲ ਕਰ ਮੈਚ ਦਾ ਪਾਸਾ ਦਿੱਲੀ ਵੱਲ ਮੋੜ ਦਿੱਤਾ। ਦਿੱਲੀ ਨੇ ਲੰਮੇ ਇੰਤਜ਼ਾਰ ਤੋਂ ਬਾਅਦ ਪਹਿਲੀ ਬਾਰ ਫਾਈਨਲ 'ਚ ਜਗ੍ਹਾ ਬਣਾਈ। ਰਬਾਡਾ ਨੇ 29 ਦੌੜਾਂ 'ਤੇ ਚਾਰ ਵਿਕਟਾਂ ਤੇ ਸਟੋਇੰਸ ਨੇ 26 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਇਹ ਵੀ ਪੜ੍ਹੋ: ਮੇਸੀ ਦੇ ਦੋ ਗੋਲਾਂ ਨਾਲ ਬਾਰਸੀਲੋਨਾ ਨੇ ਬੇਟਿਸ ਨੂੰ ਹਰਾਇਆ
ਟੀਮਾਂ ਇਸ ਤਰ੍ਹਾਂ ਹਨ-
ਸਨਰਾਈਜ਼ਰਜ਼ ਹੈਦਰਾਬਾਦ- ਡੇਵਿਡ ਵਾਰਨਰ (ਕਪਤਾਨ), ਜਾਨੀ ਬੇਅਰਸਟੋ , ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਸ਼੍ਰੀਵਤਸ ਗੋਸਵਾਮੀ, ਵਿਰਾਟ ਸਿੰਘ, ਪ੍ਰਿਯਮ ਗਰਗ, ਰਿਧੀਮਾਨ ਸਾਹਾ (ਵਿਕਟਕੀਪਰ), ਅਬਦੁਲ ਸਮਦ, ਵਿਜੇ ਸ਼ੰਕਰ, ਮੁਹੰਮਦ ਨਬੀ, ਰਾਸ਼ਿਦ ਖਾਨ, ਮਿਸ਼ੇਲ ਮਾਰਸ਼, ਅਭਿਸ਼ੇਕ ਵਰਮਾ, ਬੀ. ਸੰਦੀਪ, ਸੰਜੇ ਯਾਦਵ, ਫੇਬੀਅਨ ਐਲਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸੰਦੀਪ ਸ਼ਰਮਾ, ਸ਼ਾਹਬਾਜ ਨਦੀਮ, ਸਿਧਾਰਥ ਕੌਲ, ਬਿਲੀ ਸਟਾਨਲੇਕ, ਟੀ. ਨਟਰਾਜਨ, ਬਾਸਿਲ ਥਾਂਪੀ।
ਦਿੱਲੀ ਕੈਪੀਟਲਸ- ਸ਼੍ਰੇਅਸ ਅਈਅਰ (ਕਪਤਾਨ), ਆਰ. ਅਸ਼ਵਿਨ, ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਸ਼ਿਮਰੋਨ ਹੈੱਟਮਾਇਰ, ਕੈਗਿਸੋ ਰਬਾਡਾ, ਅਜਿੰਕਯ ਰਹਾਨੇ, ਰਿਸ਼ਭ ਪੰਤ (ਵਿਕਟਕੀਪਰ), ਅਕਸ਼ਰ ਪਟੇਲ, ਸੰਦੀਪ ਲਾਮੀਚਾਨੇ, ਕੀਮੋ ਪੌਲ, ਡੈਨੀਅਲ ਸੈਮਸ, ਮੋਹਿਤ ਸ਼ਰਮਾ, ਐਨਰਿਚ ਨੋਰਤਜੇ, ਐਲਕਸ ਕੈਰੀ (ਵਿਕਟਕੀਪਰ), ਅਵੇਸ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਇੰਸ, ਲਲਿਤ ਯਾਦਵ।
ਗੋਲਡਨ ਬੇਬੀ ਲੀਗ 'ਚ ਹਿੱਸਾ ਲੈਣ ਲਈ ਮੈਚ ਦੇ ਦਿਨ ਬੱਚਿਆਂ ਨੇ ਕੀਤੀ 70 ਕਿਲੋਮੀਟਰ ਦੀ ਯਾਤਰਾ
NEXT STORY