ਭੋਪਾਲ- ਰਾਸ਼ਟਰੀ ਰੈਂਕਿੰਗ ਤੀਰਅੰਦਾਜ਼ੀ ਟੂਰਨਾਮੈਂਟ ਕੋਲੰਬੀਆ ਦੇ ਮੇਡਲਿਨ ਵਿਚ ਹੋਣ ਵਾਲੇ ਸ਼ੁਰੂਆਤੀ ਗੇੜ ਦੇ ਵਿਸ਼ਵ ਕੱਪ ਤੋਂ ਠੀਕ ਪਹਿਲਾਂ 15 ਤੋਂ 19 ਅਪ੍ਰੈਲ ਤਕ ਨਵੀਂ ਦਿੱਲੀ ਵਿਚ ਆਯੋਜਿਤ ਕੀਤਾ ਜਾਵੇਗਾ। ਭਾਰਤੀ ਤੀਰਅੰਦਾਜ਼ੀ ਸੰਘ (ਏ. ਏ. ਆਈ.) ਨੇ ਨਵ-ਨਿਯੁਕਤ ਕਾਰਜਕਾਰਨੀ ਦੀ ਮੀਟਿੰਗ ਵਿਚ ਇੱਥੇ ਇਸ ਨੂੰ ਆਖਰੀ ਰੂਪ ਦਿੱਤਾ। ਏ. ਏ. ਆਈ. ਦੇ ਮੁਖੀ ਬੀ. ਵੀ. ਪੀ. ਰਾਓ ਨੇ ਰਾਸ਼ਟਰੀ ਤੇ ਕੌਮਾਂਤਰੀ ਪ੍ਰਤੀਯੋਗਿਤਾਵਾਂ ਲਈ ਸਾਲਾਨਾ ਕੈਲੰਡਰ ਜਾਰੀ ਕੀਤਾ।
ਏ. ਏ. ਆਈ. ਢਾਕਾ ਵਿਚ ਇਸ ਮਹੀਨੇ ਹੋਣ ਵਾਲੀ ਆਈ. ਐੱਸ. ਐੱਸ. ਐੱਫ. ਵਿਸ਼ਵ ਰੈਂਕਿੰਗ ਚੈਂਪੀਅਨਸ਼ਿਪ ਵਿਚ ਕੈਡੇਟ ਤੀਰਅੰਦਾਜ਼ੀ ਨੂੰ ਉਤਾਰੇਗਾ, ਜਦਕਿ ਅਗਲੇ ਮਹੀਨੇ ਬੈਂਕਾਕ ਵਿਚ ਏਸ਼ੀਆ ਕੱਪ ਵਿਚ ਜੂਨੀਅਰ ਟੀਮ ਨੂੰ ਭੇਜਿਆ ਜਾਵੇਗਾ। ਰਾਓ ਨੇ ਕਿਹਾ ਕਿ ਪਿਛਲੇ ਸਾਲ ਰਾਸ਼ਟਰੀ ਚੈਂਪੀਅਨਸ਼ਿਪ ਦਾ ਆਯੋਜਨ ਨਹੀਂ ਹੋ ਸਕਿਆ ਸੀ ਤੇ ਇਸ ਲਈ ਉਸ ਨੂੰ ਇਸ ਸਾਲ ਪੂਰਾ ਕੀਤਾ ਜਾਵੇਗਾ। ਸੀਨੀਅਰ ਰਾਸ਼ਟਰੀ 2018, ਪੈਰਾ ਰਾਸ਼ਟਰੀ 2018 ਤੇ ਸਬ ਜੂਨੀਅਰ ਰਾਸ਼ਟਰੀ 2018 ਦਾ ਆਯੋਜਨ ਕ੍ਰਮਵਾਰ ਕਟਕ, ਰੋਹਤਕ ਤੇ ਚੰਡੀਗੜ੍ਹ ਵਿਚ ਹੋਵੇਗਾ।
ਅਭਿਆਸ ਦੇ ਨਾਲ-ਨਾਲ ਬੋਰਡ ਪ੍ਰੀਖਿਆਵਾਂ ਦੀ ਵੀ ਤਿਆਰੀ ਕਰ ਰਹੀ ਹੈ ਹਿਮਾ ਦਾਸ
NEXT STORY