ਨਵੀਂ ਦਿੱਲੀ- ਟਰੈਕ 'ਤੇ ਇਕ ਤੋਂ ਬਾਅਦ ਇਕ ਕਈ ਰਿਕਾਰਡ ਬਣਾਉਣ ਵਾਲੀ ਭਾਰਤ ਦੀ ਸਟਾਰ ਦੌੜਾਕ ਹਿਮਾ ਦਾਸ ਆਪਣੀ ਪੜ੍ਹਾਈ ਵੀ ਨਹੀਂ ਛੱਡਣਾ ਚਾਹੁੰਦੀ ਹੈ ਤੇ ਇਸ ਲਈ ਅੱਜਕਲ ਉਹ ਆਪਣੇ ਅਭਿਆਸ ਦੇ ਨਾਲ-ਨਾਲ ਬੋਰਡ ਪ੍ਰੀਖਿਆਵਾਂ ਲਈ ਵੀ ਸਮਾਂ ਕੱਢ ਰਹੀ ਹੈ।
ਹਿਮਾ 400 ਮੀਟਰ ਵਿਚ ਵਿਸ਼ਵ ਚੈਂਪੀਅਨ ਹੈ ਤੇ 19 ਸਾਲ ਦੀ ਉਮਰ ਵਿਚ ਉਹ 51 ਸੈਕੰਡ ਤੋਂ ਘੱਟ ਦਾ ਸਮਾਂ ਕੱਢ ਚੁੱਕੀ ਹੈ। ਅਸਮ ਦੇ ਨੌਗਾਂਵ ਜ਼ਿਲੇ ਦੇ ਕਾਂਧੁਲਿਮਾਰੀ ਪਿੰਡ ਦੀ ਇਸ ਦੌੜਾਕ ਨੇ ਲਗਾਤਾਰ ਆਪਣੇ ਸਮੇਂ ਵਿਚ ਸੁਧਾਰ ਕੀਤਾ ਹੈ। ਉਸ ਨੇ ਏਸ਼ੀਆਈ ਖੇਡਾਂ ਵਿਚ 50.79 ਸੈਕੰਡ ਦਾ ਸਮਾਂ ਲੈ ਕੇ ਚਾਂਦੀ ਤਮਗਾ ਜਿੱਤਿਆ ਸੀ ਪਰ ਕਿਸੇ ਵੀ ਹੋਰ ਨੌਜਵਾਨ ਦੀ ਤਰ੍ਹਾਂ ਉਹ ਪੜ੍ਹਾਈ ਵਿਚ ਡਿਗਰੀ ਹਾਸਲ ਕਰਨਾ ਚਾਹੁੰਦੀ ਹੈ। ਉਹ ਅਜੇ ਅਸਮ ਦੇ ਹਾਈ ਸਕੂਲ ਵਿਚ 12ਵੀਂ ਦੀ ਪ੍ਰੀਖਿਆ ਦੇ ਰਹੀ ਹੈ। ਹਿਮਾ ਨੇ ਗੁਹਾਟੀ ਤੋਂ ਕਿਹਾ, ''ਮੇਰਾ ਧਿਆਨ 2019 ਦੀਆਂ ਕੁਝ ਪ੍ਰਮੁੱਖ ਪ੍ਰਤੀਯੋਗਿਤਾਵਾਂ 'ਤੇ ਹੈ ਤੇ ਮੈਂ ਪ੍ਰੀਖਿਆਵਾਂ ਦੇ ਨਾਲ-ਨਾਲ ਆਪਣੀ ਤਿਆਰੀ 'ਤੇ ਵੀ ਧਿਆਨ ਦੇ ਰਹੀ ਹਾਂ।'' ਹਿਮਾ ਦੀਆਂ ਬੋਰਡ ਪ੍ਰੀਖਿਆਵਾਂ 12 ਫਰਵਰੀ ਤੋਂ ਸ਼ੁਰੂ ਹੋਈਆਂ ਹਨ ਤੇ ਉਹ ਮਾਰਚ ਤਕ ਚੱਲਣਗੀਆਂ।
ਪੁਲਵਾਮਾ ਅੱਤਵਾਦੀ ਹਮਲੇ 'ਚ ਕ੍ਰਿਕਟਰ ਬੋਲੇ- ਹੁਣ ਗੱਲ ਜੰਗ ਦੇ ਮੈਦਾਨ 'ਚ ਹੋਵੇ
NEXT STORY