ਹੈਦਰਾਬਾਦ (ਭਾਸ਼ਾ)- ਅਕਸ਼ਰ ਪਟੇਲ ਦੀ ਅਗਵਾਈ ਵਾਲੀ ਦਿੱਲੀ ਕੈਪੀਟਲਸ ਦੀ ਟੀਮ ਘਰੇਲੂ ਮੈਦਾਨ ’ਤੇ ਕਮਜ਼ੋਰ ਪ੍ਰਦਰਸ਼ਨ ਤੋਂ ਉਭਰ ਕੇ ਸੋਮਵਾਰ ਇਥੇ ਹੇਠਲੇ ਹਾਫ ’ਚ ਚੱਲ ਰਹੀ ਸਨਰਾਈਜਰਜ਼ ਹੈਦਰਾਬਾਦ ਖਿਲਾਫ ਜਿੱਤ ਦੀ ਰਾਹ ’ਤੇ ਪਰਤਣ ਦੇ ਇਰਾਦੇ ਨਾਲ ਉਤਰੇਗੀ। ਦਿੱਲੀ ਕੈਪੀਟਲਸ ਨੂੰ ਪਿਛਲੇ ਮੈਚ ’ਚ ਆਪਣੇ ਘਰੇਲੂ ਮੈਦਾਨ ਅਰੁਣ ਜੇਤਲੀ ਸਟੇਡੀਅਮ ’ਚ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ 14 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਟੀਮ ਨੇ ਵਿਰੋਧੀਆਂ ਦੇ ਮੈਦਾਨ ’ਤੇ ਬਿਹਤਰ ਪ੍ਰਦਰਸ਼ਨ ਦੀ ਬਦੌਲਤ ਪਲੇਆਫ ’ਚ ਜਗ੍ਹਾ ਬਣਾਉਣ ਦੀ ਉਮੀਦ ਜਿਊਂਦੀ ਰੱਖੀ ਹੈ। ਦਿੱਲੀ ਦੀ ਟੀਮ ਪੈਟ ਕਮਿੰਸ ਦੀ ਟੀਮ ਖਿਲਾਫ ਵੀ ਉਸ ਦੇ ਮੈਦਾਨ ’ਤੇ ਜਿੱਤ ਦਰਜ ਕਰਨੀ ਚਾਹੇਗੀ। ਅਕਸ਼ਰ ਪਟੇਲ ਸੱਟ ਨਾਲ ਜੁੰਝੂ ਰਿਹਾ ਹੈ। ਉਹ 30 ਅਪ੍ਰੈਲ ਨੂੰ ਨਾਈਟ ਰਾਈਡਰਜ਼ ਖਿਲਾਫ ਫੀਲਡਿੰਗ ਕਰਦੇ ਹੋਏ ਖੱਬੇ ਹੱਥ ’ਤੇ ਸੱਟ ਲੱਗਣ ਤੋਂ ਬਾਅਦ ਮੈਦਾਨ ਤੋਂ ਚਲਾ ਗਿਆ ਸੀ। ਦੇਖਣਾ ਹੋਵੇਗਾ ਕਿ ਉਹ ਸੱਟ ਤੋਂ ਉਭਰ ਕੇ ਸਨਰਾਈਜਰਜ਼ ਖਿਲਾਫ ਖੇਡਦਾ ਹੈ ਜਾਂ ਨਹੀਂ।
ਅਕਸ਼ਰ ਨੇ ਹਾਲਾਂਕਿ ਜ਼ਖਮੀ ਹੋਣ ਦੇ ਬਾਅਦ ਵੀ 23 ਗੇਂਦਾਂ ’ਚ 43 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਜੇਕਰ ਉਸ ਦੀ ਸੱਟ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ ਤਾਂ ਉਸ ਨੂੰ ਗੇਂਦਬਾਜ਼ੀ ’ਚ ਸਮੱਸਿਆ ਹੋ ਸਕਦੀ ਹੈ।ਦਿੱਲੀ ਕੈਪੀਟਲਸ ਦੀ ਟੀਮ ਅਜੇ 10 ਮੈਚਾਂ ’ਚ 12 ਅੰਕਾਂ ਨਾਲ 5ਵੇਂ ਸਥਾਨ ’ਤੇ ਹੈ। ਅਕਸ਼ਰ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜੇਕਰ ਉਹ ਨਹੀਂ ਖੇਡਦੇ ਜਾਂ ਮੈਚ ’ਚ ਉਸ ਦੀ ਭੂਮਿਕਾ ਸੀਮਤ ਹੁੰਦੀ ਹੈ ਤਾਂ ਇਸ ਨਾਲ ਟੀਮ ਦੇ ਪ੍ਰਦਰਸ਼ਨ ’ਤੇ ਅਸਰ ਪਵੇਗਾ। ਟੀਮ ਨੂੰ ਆਪਣੇ ਪਿਛਲੇ ਮੈਚ ’ਚ ਘਰੇਲੂ ਮੈਦਾਨ ’ਤੇ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜ਼ਰਸ ਬੈਂਗਲੁਰੂ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਦਿੱਲੀ ਨੇ ਆਪਣੇ ਪਿਛਲੇ 5 ’ਚੋਂ 3 ਮੁਕਾਬਲੇ ਹਾਰੇ ਹਨ ਅਤੇ ਟੀਮ ਲੀਗ ਦੇ ਇਸ ਮਹੱਤਵਪੂਰਨ ਪੜਾਅ ’ਚ ਹੋਰ ਝਟਕਿਆਂ ਤੋਂ ਬਚਨ ਦੀ ਕੋਸ਼ਿਸ਼ ਕਰੇਗੀ। ਨਾਈਟ ਰਾਈਡਰਸ ਖਿਲਾਫ ਦੱਖਣੀ ਅਫਰੀਕਾ ਦੇ ਚੌਟੀ ਦੇ ਫਾਫ ਡੁ ਪਲੇਸੀ ਨੇ ਫਾਰਮ ’ਚ ਵਾਪਸੀ ਕਰਦੇ ਹੋਏ ਅਰਧ-ਸੈਂਕੜਾ ਜੜਿਆ ਸੀ ਪਰ ਹੋਲੀ ਪਿੱਚ ਨਾਲ ਤਾਲਮੇਲ ਬਿਠਾਉਣਾ ਉਸ ਦੇ ਲਈ ਚਿੰਤਾ ਦਾ ਸਬਬ ਬਣਿਆ ਹੋਇਆ ਹੈ। ਲੋਕੇਸ਼ ਰਾਹੁਲ 9 ਮੈਚਾਂ ’ਚ 371 ਦੌੜਾਂ ਨਾਲ ਦਿੱਲੀ ਦਾ ਟਾਪ ਸਕੋਰ ਹੈ ਪਰ ਉਹ ਘਰੇਲੂ ਮੈਦਾਨ ’ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ 39 ਗੇਂਦਾਂ ’ਤੇ 41 ਦੌੜਾਂ ਹੀ ਬਣਾ ਸਕਿਆ।
ਨਾਈਟ ਰਾਈਡਰਜ਼ ਖਿਲਾਫ ਉਹ 7 ਦੌੜਾਂ ਬਣਾ ਕੇ ਸੁਨੀਲ ਨਾਰਾਇਣ ਦੇ ਸ਼ਾਨਦਾਰ ਥ੍ਰੋਅ ਦਾ ਸ਼ਿਕਾਰ ਬਣਿਆ। ਵਿਕਟਕੀਪਰ-ਬੱਲੇਬਾਜ਼ ਰਾਹੁਲ ਕਮਿੰਸ, ਮੁਹੰਮਦ ਸ਼ੰਮੀ ਅਤੇ ਹਰਸ਼ਲ ਪਟੇਲ ਵਰਗੇ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਖੁਦ ਨੂੰ ਤਿਆਰ ਕਰੇਗਾ ਕਿਉਂਕਿ ਸਨਰਾਈਜਰਜ਼ ਦੀ ਇਹ ਤਿੱਕੜੀ ਕਿਸੇ ਵੀ ਬੱਲੇਬਾਜ਼ੀ ਕ੍ਰਮ ਨੂੰ ਢੇਰ ਕਰਨ ਦੇ ਸਮਰੱਥ ਹੈ।ਅਭਿਸ਼ੇਕ ਪੋਰੇਲ ਨੇ ਵੀ ਟਾਪ ਕ੍ਰਮ ’ਚ ਕਾਪੀ ਹਮਲਾਵਰ ਬੱਲੇਬਾਜ਼ੀ ਕੀਤੀ ਹੈ ਅਤੇ ਇਕ ਅਰਧ-ਸੈਂਕੜੇ ਸਮੇਤ 250 ਦੌੜਾਂ ਬਣਾਈਆਂ ਹਨ ਪਰ ਮੌਜੂਦਾ ਸੈਸ਼ਨ ’ਚ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ’ਚ ਬਦਲਣ ’ਚ ਨਾਕਾਮ ਰਿਹਾ ਹੈ। ਦਿੱਲੀ ਦੇ ਬੱਲੇਬਾਜ਼ੀ ਕ੍ਰਮ ’ਚ ਗੇਂਦਬਾਜ਼ੀ ਆਲਰਾਊਂਡਰ ਵਿਪਰਾਜ ਨਿਗਮ ਵਰਗੇ ਖਿਡਾਰੀ ਵੀ ਹਨ, ਜੋ ਆਖਰੀ ਓਵਰਾਂ ’ਚ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਸਮਰੱਥਾ ਰੱਖਦੇ ਹਨ ਪਰ ਇਹ ਦਿੱਲੀ ਦੀ ਗੇਂਦਬਾਜ਼ੀ ਹੈ, ਜੋ ਉਸ ਨੂੰ ਜਿੱਤ ਲਈ ਪੂਰੀ ਤਾਕਤ ਲਾਉਣ ਦਾ ਆਤਮਵਿਸ਼ਵਾਸ ਦਿੰਦੀ ਹੈ।
ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਦੀ ਅਗਵਾਈ ’ਚ ਦੁਸ਼ਮੰਤਾ ਚਮੀਰਾ ਅਤੇ ਮੁਕੇਸ਼ ਕੁਮਾਰ ਵਰਗੇ ਤਜੁਰਬੇਕਾਰ ਗੇਂਦਬਾਜ਼ਾਂ ਨਾਲ ਦਿੱਲੀ ਦੀ ਟੀਮ ਮਜ਼ਬੂਤ ਸਥਿਤੀ ’ਚ ਹੈ। ਅਕਸ਼ਰ ਪੂਰੀ ਤਰ੍ਹਾਂ ਫਿੱਟ ਹੁੰਦਾ ਹੈ ਤਾਂ ਦਿੱਲੀ ਕੈਪੀਟਲਸ ਕੋਲ ਉਹ ਆਈ. ਪੀ. ਐਲ. 2025 ’ਚ ਸਭ ਤੋਂ ਤਾਕਤਵਰ ਹਮਲਿਆਂ ’ਚੋਂ ਇਕ ਹੈ। ਨਾਈਟ ਰਾਈਡਰਸ ਖਿਲਾਫ ਪਿਛਲੇ ਮੈਚ ’ਚ ਸਟਾਰਕ ਅਤੇ ਅਕਸ਼ਰ ਨੇ ਮਿਲ ਕੇ 5 ਵਿਕਟਾਂ ਲਈਆਂ ਸਨ। ਹਾਲਾਂਕਿ ਮੌਜੂਦਾ ਆਈ. ਪੀ. ਐਲ ਚੈਂਪੀਅਨ ਨੇ ਫਿਰ ਵੀ 200 ਤੋਂ ਵੱਧ ਦਾ ਸਕੋਰ ਬਣਾਇਆ ਹੈ, ਜੋ ਮੰਨਿਆ ਜਾ ਸਕਦਾ ਹੈ ਵਿਕਟ ਦੀ ਨੇਚਰ ਕਾਰਨ ਸੰਭਵ ਹੋਇਆ ਹੈ।ਦੂਸਰੇ ਪਾਸੇ ਸਨਰਾਈਜਰਜ਼ ਦੀ ਟੀਮ ਆਪਣੇ ਕੋਲ ਮੌਜੂਦਾ ਤਜੁਰਬੇ ਦਾ ਫਾਇਦਾ ਨਹੀਂ ਚੁੱਕ ਸਕੀ। ਕਮਿੰਸ ਦੀ ਅਗਵਾਈ ’ਚ ਸ਼ੰਮੀ, ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ, ਹੈਨਰਿਕ ਕਲਾਸੇਨ ਅਤੇ ਜੈਦੇਵ ਉਨਾਦਕਟ ਦੀ ਮੌਜੂਦਗੀ ਵਾਲੀ ਟੀਮ ਸੰਘਰਸ਼ ਕਰ ਰਹੀ ਹੈ। ਉਨਾਦਕਟ ਨੇ ਹਾਲ ਹੀ ’ਚ ਸਨਰਾਈਜਰਜ਼ ਦੇ ਲੜਖੜਾਉਂਦੇ ਆਈ. ਪੀ. ਐਲ ਅਭਿਆਨ ’ਤੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਪ੍ਰਭਾਵਹੀਣ ਗੇਂਦਬਾਜ਼ੀ ਅਤੇ ਬਦਲਦੀ ਪਿੱਚ ਦੀ ਸਥਿਤੀ ਨੂੰ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਲਈ ਜ਼ਿੰਮੇਵਾਰ ਠਹਿਰਾਇਆ। ਸ਼ੁੱਕਰਵਾਰ ਨੂੰ ਗੁਜਰਾਤ ਟਾਈਟਨਸ ਖਿਲਾਫ 38 ਦੌੜਾਂ ਨਾਲ ਹਾਰ ਤੋਂ ਬਾਅਦ ਟੀਮ ਪਲੇਆਫ ਦੀ ਦੌੜ ਤੋਂ ਲਗਭਗ ਬਾਹਰ ਹੋ ਗਈ ਹੈ।
ਟੀਮ ਇਸ ਤਰ੍ਹਾਂ ਹੈ :
ਸਨਰਾਈਜਰਜ਼ ਹੈਦਰਾਬਾਦ : ਪੈਟ ਕਮਿੰਸ (ਕਪਤਾਨ)
ਦਿੱਲੀ ਕੈਪੀਟਲਸ : ਅਕਸ਼ਰ ਪਟੇਲ (ਕਪਤਾਨ)
6,6,6,6,6,6, IPL 'ਚ ਅਜਿਹਾ ਕਾਰਨਾਮਾ ਕਰਨ ਵਾਲਾ ਇਹ ਪਹਿਲਾ ਬੱਲੇਬਾਜ਼
NEXT STORY