ਸਪੋਰਟਸ ਡੈਸਕ : ਵਡੋਦਰਾ ਦੇ ਕੌਤੰਬੀ ਸਟੇਡੀਅਮ 'ਚ ਦਿੱਲੀ ਅਤੇ ਮੁੰਬਈ ਵਿਚਾਲੇ ਖੇਡੇ ਗਏ ਰੋਮਾਂਚਕ ਮੈਚ 'ਚ ਨਿੱਕੀ ਪ੍ਰਸਾਦ ਦੀਆਂ 35 ਦੌੜਾਂ ਦੀ ਪਾਰੀ ਦੀ ਬਦੌਲਤ ਆਖ਼ਰਕਾਰ ਦਿੱਲੀ ਕੈਪੀਟਲਸ ਨੇ ਜਿੱਤ ਦਰਜ ਕੀਤੀ। ਪਹਿਲਾਂ ਖੇਡਦਿਆਂ ਮੁੰਬਈ ਨੇ ਨੈੱਟ ਸਾਇਵਰ ਦੀਆਂ 80 ਦੌੜਾਂ ਦੀ ਬਦੌਲਤ 164 ਦੌੜਾਂ ਬਣਾਈਆਂ ਸਨ। ਜਵਾਬ 'ਚ ਸ਼ੈਫਾਲੀ ਵਰਮਾ (43) ਨੇ ਦਿੱਲੀ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਜਦੋਂ ਦਿੱਲੀ ਨੇ ਲਗਾਤਾਰ ਵਿਕਟਾਂ ਗੁਆ ਦਿੱਤੀਆਂ ਤਾਂ ਨਿੱਕੀ ਪ੍ਰਸਾਦ (35) ਨੇ ਇਕ ਸਿਰੇ 'ਤੇ ਕਾਬੂ ਰੱਖਿਆ। ਆਖਰੀ ਓਵਰ 'ਚ ਜਦੋਂ ਦਿੱਲੀ ਨੂੰ 6 ਗੇਂਦਾਂ 'ਤੇ 10 ਦੌੜਾਂ ਦੀ ਲੋੜ ਸੀ ਤਾਂ ਨਿੱਕੀ ਨੇ ਪਹਿਲੀ ਗੇਂਦ 'ਤੇ ਚੌਕਾ ਜੜਿਆ ਪਰ ਉਹ 5ਵੀਂ ਗੇਂਦ 'ਤੇ ਆਊਟ ਹੋ ਗਈ। ਦਿੱਲੀ ਨੂੰ ਜਿੱਤ ਲਈ ਇਕ ਗੇਂਦ 'ਤੇ 2 ਦੌੜਾਂ ਦੀ ਲੋੜ ਸੀ ਤਾਂ ਰੈੱਡੀ ਨੇ 2 ਦੌੜਾਂ ਲੈ ਕੇ ਦਿੱਲੀ ਨੂੰ ਜਿੱਤ ਦਿਵਾਈ।
ਇਹ ਵੀ ਪੜ੍ਹੋ : Champions Trophy ਤੋਂ ਪਹਿਲਾਂ ਇਸ ਖਿਡਾਰੀ ਨੇ ਮਚਾਈ ਤਬਾਹੀ, ਕੋਹਲੀ ਦਾ ਰਿਕਾਰਡ ਤੋੜ ਰਚਿਆ ਇਤਿਹਾਸ
ਮੁੰਬਈ ਇੰਡੀਅਨਜ਼: 164-10 (19.1 ਓਵਰ)
ਮੁੰਬਈ ਦੀ ਸ਼ੁਰੂਆਤ ਖਰਾਬ ਰਹੀ। ਦਿੱਲੀ ਦੀ ਤੇਜ਼ ਗੇਂਦਬਾਜ਼ ਸ਼੍ਰੇਅੰਕਾ ਪਾਟਿਲ ਨੇ ਪਹਿਲੇ ਹੀ ਓਵਰ ਵਿੱਚ ਹੇਲੀ ਮੈਥਿਊਜ਼ (0) ਦਾ ਵਿਕਟ ਲਾਹ ਦਿੱਤਾ। ਜਦਕਿ ਯਸਤਿਕਾ ਭਾਟੀਆ 11 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਦੌਰਾਨ ਨੇਟ ਸਾਇਵਰ ਬਰੰਟ ਨੇ ਕਪਤਾਨ ਹਰਮਨਪ੍ਰੀਤ ਕੌਰ ਦੇ ਨਾਲ ਪਾਰੀ ਨੂੰ ਸੰਭਾਲਿਆ। ਹਰਮਨਪ੍ਰੀਤ ਇੱਕ ਵੱਖਰੇ ਮੂਡ ਵਿੱਚ ਨਜ਼ਰ ਆਈ। ਉਸ ਨੇ 22 ਗੇਂਦਾਂ 'ਚ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 42 ਦੌੜਾਂ ਬਣਾਈਆਂ। ਇਸ ਦੌਰਾਨ ਅਮੇਲੀਆ ਕੇਰ 9 ਦੌੜਾਂ, ਸੰਜਨਾ 1 ਅਤੇ ਅਮਨਜੋਤ ਸਿਰਫ 7 ਦੌੜਾਂ ਬਣਾ ਕੇ ਆਊਟ ਹੋ ਗਈਆਂ, ਪਰ ਇੱਕ ਸਿਰੇ 'ਤੇ ਖੜ੍ਹੇ ਨੇਟ ਸਾਇਵਰ ਬਰੰਟ ਨੇ ਤੇਜ਼ ਸ਼ਾਟ ਮਾਰਨਾ ਜਾਰੀ ਰੱਖਿਆ। ਉਸ ਨੇ 59 ਗੇਂਦਾਂ ਵਿੱਚ 13 ਚੌਕਿਆਂ ਦੀ ਮਦਦ ਨਾਲ 80 ਦੌੜਾਂ ਬਣਾਈਆਂ ਅਤੇ ਸਕੋਰ ਨੂੰ 164 ਤੱਕ ਪਹੁੰਚਾਇਆ। ਸ਼ਿਖਾ ਪਾਂਡੇ ਨੇ 14 ਦੌੜਾਂ ਦੇ ਕੇ 2 ਅਤੇ ਸਦਰਲੈਂਡ ਨੇ ਤਿੰਨ ਵਿਕਟਾਂ ਲਈਆਂ।
ਦਿੱਲੀ ਕੈਪੀਟਲਜ਼: 165/8 (20 ਓਵਰ)
ਕਪਤਾਨ ਮੇਗ ਲੈਨਿੰਗ ਅਤੇ ਸ਼ੈਫਾਲੀ ਵਰਮਾ ਨੇ ਇੱਕ ਵਾਰ ਫਿਰ ਦਿੱਲੀ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਦਿੱਲੀ ਦੀ ਪਹਿਲੀ ਵਿਕਟ ਛੇਵੇਂ ਓਵਰ ਵਿੱਚ ਡਿੱਗੀ ਜਦੋਂ ਸ਼ੈਫਾਲੀ 18 ਗੇਂਦਾਂ ਵਿੱਚ 43 ਦੌੜਾਂ ਬਣਾ ਕੇ ਆਊਟ ਹੋ ਗਈ। ਅਗਲੇ ਹੀ ਓਵਰ ਵਿੱਚ ਲੈਨਿੰਗ ਵੀ 15 ਦੌੜਾਂ ਬਣਾ ਕੇ ਆਊਟ ਹੋ ਗਏ। ਜੇਮਿਮਾ ਸਿਰਫ਼ 2 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ। ਇਸ ਤੋਂ ਬਾਅਦ ਐਨਾਬੇਲ ਸੁੰਦਰਲੈਂਡ 10 ਗੇਂਦਾਂ ਵਿੱਚ 13 ਦੌੜਾਂ ਬਣਾ ਕੇ ਆਊਟ ਹੋ ਗਈ ਅਤੇ ਐਲੀਸਾ ਕੇਪਸੀ 18 ਗੇਂਦਾਂ ਵਿੱਚ 13 ਦੌੜਾਂ ਬਣਾ ਕੇ ਆਊਟ ਹੋ ਗਈ। ਜਦੋਂ ਸਕੋਰ 15 ਓਵਰਾਂ 'ਚ ਪੰਜ ਵਿਕਟਾਂ 'ਤੇ 109 ਦੌੜਾਂ ਸੀ ਤਾਂ ਨਿੱਕੀ ਪ੍ਰਸਾਦ ਅਤੇ ਸਾਰਾ ਨੇ ਪਾਰੀ ਨੂੰ ਸੰਭਾਲਿਆ। ਸਾਰਾ 21 ਦੌੜਾਂ ਬਣਾ ਕੇ ਆਊਟ ਹੋਈ ਤਾਂ ਮੁੰਬਈ ਨੇ ਸ਼ਿਖਾ ਪਾਂਡੇ ਦਾ ਵਿਕਟ ਵੀ ਲੈ ਲਿਆ। ਫਿਰ ਨਿੱਕੀ ਨੇ ਇਕ ਸਿਰਾ ਸੰਭਾਲਿਆ ਅਤੇ 33 ਗੇਂਦਾਂ 'ਤੇ 35 ਦੌੜਾਂ ਬਣਾਈਆਂ। ਆਖਰੀ ਓਵਰ 'ਚ ਰਾਧਾ ਯਾਦਵ ਨੇ 9 ਦੌੜਾਂ ਅਤੇ ਰੈੱਡੀ ਨੇ 2 ਦੌੜਾਂ ਬਣਾ ਕੇ ਦਿੱਲੀ ਨੂੰ ਜਿੱਤ ਦਿਵਾਈ।
ਇਹ ਵੀ ਪੜ੍ਹੋ : ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਟੀਮ ਤੋਂ ਬਾਹਰ ਹੋਇਆ ਧਾਕੜ ਕ੍ਰਿਕਟਰ, ਹੁਣ ਇਸ ਖਿਡਾਰੀ ਨੂੰ ਮਿਲਿਆ ਮੌਕਾ
ਇਸ ਤਰ੍ਹਾਂ ਹਨ ਟੀਮਾਂ:
ਮੁੰਬਈ ਇੰਡੀਅਨਜ਼: ਹੇਲੀ ਮੈਥਿਊਜ਼, ਯਾਸਤਿਕਾ ਭਾਟੀਆ (ਵਿਕਟਕੀਪਰ), ਨੇਟ ਸਾਇਵਰ-ਬਰੰਟ, ਹਰਮਨਪ੍ਰੀਤ ਕੌਰ (ਕਪਤਾਨ), ਅਮੇਲੀਆ ਕੇਰ, ਸਜੀਵਨ ਸਜਨਾ, ਅਮਨਜੋਤ ਕੌਰ, ਜਿੰਦੀਮਨੀ ਕਲੀਤਾ, ਸੰਸਕ੍ਰਿਤੀ ਗੁਪਤਾ, ਸ਼ਬਨੀਮ ਇਸਮਾਈਲ, ਸਾਈਕਾ ਇਸ਼ਾਕ।
ਦਿੱਲੀ ਕੈਪੀਟਲਜ਼: ਸ਼ੈਫਾਲੀ ਵਰਮਾ, ਮੇਗ ਲੈਨਿੰਗ (ਕਪਤਾਨ), ਐਲਿਸ ਕੈਪਸੀ, ਜੇਮੀਮਾ ਰੌਡਰਿਗਜ਼, ਐਨਾਬੈਲ ਸਦਰਲੈਂਡ, ਨਿੱਕੀ ਪ੍ਰਸਾਦ, ਸਾਰਾਹ ਬ੍ਰਾਈਸ (ਵਿਕਟਕੀਪਰ), ਸ਼ਿਖਾ ਪਾਂਡੇ, ਅਰੁੰਧਤੀ ਰੈੱਡੀ, ਮਿੰਨੂ ਮਨੀ, ਰਾਧਾ ਯਾਦਵ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਲਵੀਰ ਸਿੰਘ ਨੇ 3000 ਮੀਟਰ ਦਾ ਰਾਸ਼ਟਰੀ ਇਨਡੋਰ ਰਿਕਾਰਡ ਤੋੜਿਆ
NEXT STORY