ਬੈਂਗਲੁਰੂ — ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਧਮਾਕੇਦਾਰ ਬੱਲੇਬਾਜ਼ ਏ. ਬੀ. ਡਿਵੀਲੀਅਰਸ ਨੇ ਆਈ. ਪੀ. ਐੱਲ. 2018 ਦਾ ਹੁਣ ਤੱਕ ਸਭ ਤੋਂ ਲੰਬਾ 111 ਮੀਟਰ ਛੱਕਾ ਲਗਾਇਆ। ਡਿਵੀਲੀਅਰਸ ਨੇ ਚੇਨਈ ਸੁਪਰ ਕਿੰਗਸ ਦੇ ਖਿਲਾਫ ਟੂਰਨਾਮੈਂਟ ਦੇ 24ਵੇਂ ਮੁਕਾਬਲੇ 'ਚ ਇਹ ਸਭ ਤੋਂ ਲੰਬਾ ਛੱਕਾ ਲਗਾਇਆ।
ਸਟੇਡੀਅਮ ਤੋਂ ਬਾਹਰ ਪਹੁੰਚੀ ਗੇਂਦ
ਡਿਵੀਲੀਅਰਸ ਨੇ ਇਹ ਛੱਕਾ ਮੈਚ ਦੇ 11ਵੇਂ ਓਵਰ ਦੀ ਚੌਥੀ ਗੇਂਦ 'ਤੇ ਸਪਿਨ ਗੇਂਦਬਾਜ਼ ਇਮਰਾਨ ਤਾਹਿਰ ਨੂੰ ਲਗਾਇਆ। ਉਨ੍ਹਾਂ ਨੇ ਬੱਲੇ ਨਾਲ ਸ਼ਾਟ ਲਗਾਇਆ ਜੋ ਸਿੱਧੀ ਗੇਂਦ ਸਟੇਡੀਅਮ ਤੋਂ ਬਾਹਰ ਪਹੁੰਚ ਗਈ। ਡਿਵੀਲੀਅਰਸ ਦੇ ਇਸ ਸ਼ਾਟ ਨੂੰ ਦੇਖ ਖੁਦ ਕਪਤਾਨ ਵਿਰਾਟ ਕੋਹਲੀ ਵੀ ਹੈਰਾਨ ਰਹਿ ਗਏ।
ਇਸ ਤੋਂ ਪਹਿਲੇ ਦਿੱਲੀ ਡੇਅਰਡੇਵਿਲਜ਼ ਦੇ ਖਿਲਾਫ ਹੋਏ ਟੂਰਨਾਮੈਂਟ ਦੇ 19ਵੇਂ ਮੈਚ 'ਚ ਡਿਵੀਲੀਅਰਸ ਨੇ 106 ਮੀਟਰ ਛੱਕਾ ਲਗਾਇਆ ਸੀ। ਉਹ 30 ਗੇਂਦਾਂ 'ਚ 68 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਆਊਟ ਹੋਏ। ਉਸਦੀ ਇਸ ਪਾਰੀ 'ਚ 2 ਚੌਕੇ ਤੇ 8 ਲੰਬੇ ਛੱਕੇ ਸ਼ਾਮਲ ਹਨ।
ਪਾਕਿ ਦੇ ਇਨ੍ਹਾਂ ਸਾਬਕਾ ਖਿਡਾਰੀਆਂ ਨਾਲ ਖੇਡਦੇ ਨਜ਼ਰ ਆਉਂਣਗੇ ਹਾਰਦਿਕ-ਕਾਰਤਿਕ
NEXT STORY