ਸਪੋਰਟਸ ਡੈਸਕ- ਟੋਕੀਓ ’ਚ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ’ਤੇ ਧਨਰਾਜ ਪਿੱਲਈ ਦਾ ਮੰਨਣਾ ਹੈ ਕਿ ਟੋਕੀਓ ’ਚ ਕਿਸਮਤ ਮਨਪ੍ਰੀਤ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ ਨਾਲ ਹੋ ਸਕਦੀ ਹੈ। 52 ਸਾਲਾ ਧਨਰਾਜ ਨੇ ਕਿਹਾ ਕਿ ਸਾਡੇ ਕੋਲ 1992 ਤੋਂ 2004 ਵਿਚਾਲੇ ਹਰ ਵਾਰ ਸਰਵਸ੍ਰੇਸ਼ਠ ਟੀਮ ਸੀ, ਪਰ ਬਦਕਿਸਮਤੀ ਨਾਲ ਅਸੀਂ ਚੋਟੀ ਦੇ ਸਥਾਨ ’ਤੇ ਖੇਡ ਸਮਾਪਤ ਨਹੀਂ ਕਰ ਸਕੇ। ਮੈਨੂੰ ਲਗਦਾ ਹੈ ਕਿ ਅਸੀਂ ਹਰ ਓਲੰਪਿਕ ਖੇਡਾਂ ’ਚ ਇਹ ਗ਼ਲਤੀ ਕੀਤੀ ਸੀ ਕਿ ਅਸੀਂ ਮੈਚ ਦਰ ਮੈਚ ਜਿੱਤ ਬਾਰੇ ਨਹੀਂ ਸੋਚਿਆ ਸਗੋਂ ਫ਼ਾਈਨਲ ਲਈ ਟੀਚੇ ਬਣਉਣ ਵਲ ਚਲੇ ਗਏ।
ਟੋਕੀਓ ਓਲੰਪਿਕ ਕੁਝ ਦਿਨਾਂ ਬਾਅਦ ਸ਼ੁਰੂ ਹੋਣ ਵਾਲੇ ਹਨ। ਇਸ ਵਿਚਾਲੇ ਹਾਕੀ ਦੇ ਦਿੱਗਜ ਖਿਡਾਰੀ ਧਨਰਾਜ ਨੇ ਹਾਕੀ ਇੰਡੀਆ ਦੀ ਫ਼ਲੈਸ਼ਬੈਕ ਸੀਰੀਜ਼ ਦੇ ਗਿਆਰਵੇਂ ਲੇਖ ’ਚ 1992 ’ਚ ਆਪਣੇ ਪਹਿਲੇ ਓਲੰਪਿਕ ਖੇਡਾਂ ਦੇ ਦਿਲਚਸਪ ਤੇ 2000 ’ਚ ਸਿਡਨੀ ਓਲੰਪਿਕ ’ਚ ਸੈਮੀਫ਼ਾਈਨਲ ਬਰਥ ਤੋਂ ਖੁੰਝ ਜਾਣ ਦੇ ਕਿੱਸੇ ਨੂੰ ਯਾਦ ਕੀਤਾ ਹੈ। 1989 ’ਚ ਭਾਰਤ ਦੇ ਲਈ ਡੈਬਿਊ ਕਰਨ ਦੇ ਬਾਅਦ ਬਾਲਕ੍ਰਿਸ਼ਨ ਸਿੰਘ ਵੱਲੋਂ ਸਿਖਲਾਈ ਪ੍ਰਾਪਤ 1992 ਦੀ ਓਲੰਪਿਕ ਟੀਮ ’ਚ ਚੁਣੇ ਗਏ ਧਨਰਾਜ ਨੇ ਕਿੱਸਾ ਸਾਂਝਾ ਕਰਦੇ ਹੋਏ ਕਿਹਾ ਕਿ ਮੈਂ ਟੀਮ ’ਚ ਜੂਨੀਅਰ ਸੀ।
ਅਜੀਤ ਲਾਕੜਾ ਤੇ ਮੈਂ ਸ਼ਾਇਦ 1992 ਦੇ ਬਾਰਸੀਲੋਨਾ ਓਲੰਪਿਕ ਲਈ ਉਸ ਟੀਮ ’ਚ ਸਭ ਤੋਂ ਘੱਟ ਉਮਰ ਦੇ ਖਿਡਾਰੀ ਸੀ। ਓਲੰਪਿਕ ’ਚ ਖੇਡਣਾ ਮੇਰਾ ਹਮੇਸ਼ਾ ਤੋਂ ਸੁਫ਼ਨਾ ਸੀ। ਇਸ ਦੇ ਲਈ ਮੈਂ ਅਸਲ ’ਚ ਬਹੁਤ ਮਿਹਨਤ ਕੀਤੀ। 1989 ਦੇ ਬਾਅਦ ਤੋਂ ਲੋਕ ਮੈਨੂੰ ਪਛਾਨਣ ਲੱਗੇ ਸਨ। 1989 ’ਚ ਮੈਂ ਦਿੱਲੀ ’ਚ ਏਸ਼ੀਆ ਕੱਪ ਖੇਡਿਆ (ਜਿੱਥੇ ਭਾਰਤ ਨੇ ਚਾਂਦੀ ਦਾ ਤਮਗ਼ਾ ਜਿੱਤਿਆ) ਤੇ ਇਸ ਤੋਂ ਬਾਅਦ ਅਸੀਂ ਹਾਲੈਂਡ ਗਏ, ਜਿੱਥੇ ਮੈਂ ਸੱਚ ’ਚ ਛਾਪ ਛੱਡੀ। ਅਸੀਂ ਪਾਕਿਸਤਾਨ ਨੂੰ 4-2 ਨਾਲ ਹਰਾਇਆ, ਇਹ ਮੇਰੇ ਲਈ ਇਕ ਚੰਗਾ ਟੂਰਨਾਮੈਂਟ ਸੀ ਤੇ ਉੱਥੋਂ ਮੈਂ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ।
ਓਲੰਪਿਕ ’ਚ ਨਵੇਂ ਨਾਂ ਦੇ ਨਾਲ ਉਤਰੇਗਾ ਰੂਸ, ਇਹ ਹੈ ਵਜ੍ਹਾ
NEXT STORY