ਨਵੀਂ ਮੁੰਬਈ, (ਭਾਸ਼ਾ) ਭਾਰਤੀ ਟੀਮ ਤੋਂ ਬਾਹਰ ਹੋਏ ਦਿੱਗਜ ਬੱਲੇਬਾਜ਼ ਸ਼ਿਖਰ ਧਵਨ ਨੇ ਬੁੱਧਵਾਰ ਨੂੰ ਇੱਥੇ ਡੀਵਾਈ ਪਾਟਿਲ ਟੀ-20 ਕੱਪ ਵਿਚ 28 ਗੇਂਦਾਂ ਵਿਚ 39 ਦੌੜਾਂ ਦੀ ਪਾਰੀ ਖੇਡ ਕੇ ਮੁਕਾਬਲੇਬਾਜ਼ੀ ਵਿਚ ਵਾਪਸੀ ਕੀਤੀ ਪਰ ਉਨ੍ਹਾਂ ਦੀ ਟੀਮ ਡੀ.ਵਾਈ ਪਾਟਿਲ ਬਲੂ ਟਾਟਾ ਸਪੋਰਟਸ ਕਲੱਬ ਤੋਂ ਇਕ ਦੌੜ ਨਾਲ ਹਾਰ ਗਈ। 2022 'ਚ ਬੰਗਲਾਦੇਸ਼ ਖਿਲਾਫ ਵਨਡੇ ਸੀਰੀਜ਼ 'ਚ ਭਾਰਤ ਦਾ ਆਖਰੀ ਮੈਚ ਖੇਡਣ ਵਾਲੇ 38 ਸਾਲਾ ਧਵਨ ਨੇ ਆਪਣੀ ਪਾਰੀ 'ਚ ਪੰਜ ਚੌਕੇ ਅਤੇ ਦੋ ਛੱਕੇ ਲਗਾਏ ਸਨ।
ਆਈਪੀਐਲ 2023 ਵਿੱਚ ਪੰਜਾਬ ਕਿੰਗਜ਼ ਲਈ ਖੇਡੇ ਗਏ ਧਵਨ ਨੇ 186 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 7.1 ਓਵਰਾਂ ਵਿੱਚ ਅਭਿਜੀਤ ਤੋਮਰ ਦੇ ਨਾਲ 64 ਦੌੜਾਂ ਦੀ ਸਾਂਝੇਦਾਰੀ ਕੀਤੀ। ਨੂਤਨ ਗੋਇਲ 35 ਗੇਂਦਾਂ ਵਿੱਚ 38 ਦੌੜਾਂ ਬਣਾ ਕੇ ਅਜੇਤੂ ਰਹੇ। ਉਸ ਨੇ ਸ਼ੁਭਮ ਦੁਬੇ (42) ਨਾਲ ਪੰਜਵੀਂ ਵਿਕਟ ਲਈ 58 ਦੌੜਾਂ ਜੋੜੀਆਂ। ਹਾਲਾਂਕਿ ਡੀਵਾਈ ਪਾਟਿਲ ਬਲੂ ਦੀ ਟੀਮ ਸੱਤ ਵਿਕਟਾਂ 'ਤੇ 184 ਦੌੜਾਂ ਹੀ ਬਣਾ ਸਕੀ ਅਤੇ ਮੈਚ ਇਕ ਦੌੜ ਨਾਲ ਹਾਰ ਗਈ। ਬਲੂ ਟੀਮ ਲਈ ਖੇਡ ਰਹੇ ਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਪਹਿਲੀ ਹੀ ਗੇਂਦ 'ਤੇ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ।
ਟ੍ਰੇਨਿੰਗ ਦੇ ਤਰੀਕਿਆਂ ’ਚ ਵੀ ਖੇਡ ਵਿਗਿਆਨ ਅਪਣਾਉਣੀ ਪਵੇਗੀ : ਬਿੰਦ੍ਰਾ
NEXT STORY