ਨਵੀਂ ਦਿੱਲੀ— ਦੁਨੀਆ ਦੇ ਸਰਵਸ੍ਰੇਸ਼ਠ ਫਿਨਿਸ਼ਰ ਮਹਿੰਦਰ ਸਿੰਘ ਧੋਨੀ ਲਈ ਇਹ ਅੰਕੜਾ ਬੜਾ ਹੈਰਾਨੀ ਵਾਲਾ ਹੋ ਸਕਦਾ ਹੈ ਕਿ ਉਸ ਨੇ ਟੀ-20 ਵਿਚ ਆਪਣਾ ਸਰਵਸ੍ਰੇਸ਼ਠ ਸਕੋਰ ਆਪਣੇ 280ਵੇਂ ਮੈਚ ਵਿਚ ਜਾ ਕੇ ਬਣਾਇਆ। ਧੋਨੀ ਨੇ ਐਤਵਾਰ ਨੂੰ ਮੋਹਾਲੀ ਵਿਚ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਆਈ. ਪੀ. ਐੱਲ.-11 ਦੇ ਮੁਕਾਬਲੇ ਵਿਚ 44 ਗੇਂਦਾਂ 'ਤੇ 6 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 79 ਦੌੜਾਂ ਦੀ ਪਾਰੀ ਖੇਡੀ, ਜਿਹੜੀ ਆਈ. ਪੀ. ਐੱਲ. ਵਿਚ ਹੀ ਨਹੀਂ ਸਗੋਂ ਟੀ-20 ਮੈਚਾਂ ਵਿਚ ਵੀ ਉਸ ਦੀ ਸਰਵਸ੍ਰੇਸ਼ਠ ਸਕੋਰ ਵਾਲੀ ਪਾਰੀ ਹੈ। ਟੀ-20 ਕੌਮਾਂਤਰੀ ਮੈਚਾਂ ਵਿਚ ਧੋਨੀ ਦਾ ਸਰਵਸ੍ਰੇਸ਼ਠ ਸਕੋਰ 56 ਦੌੜਾਂ ਹੈ।
ਸਾਬਕਾ ਭਾਰਤੀ ਕਪਤਾਨ ਨੇ ਹਾਲਾਂਕਿ ਆਪਣੀ ਸਰਵਸ੍ਰੇਸ਼ਠ ਪਾਰੀ ਖੇਡੀ ਪਰ ਉਹ ਆਪਣੀ ਟੀਮ ਚੇਨਈ ਸੁਪਰ ਕਿੰਗਜ਼ ਨੂੰ 4 ਦੌੜਾਂ ਦੀ ਹਾਰ ਤੋਂ ਨਹੀਂ ਬਚਾ ਸਕਿਆ। ਧੋਨੀ ਨੇ 280 ਟੀ-20 ਮੈਚਾਂ ਵਿਚ 37.16 ਦੀ ਔਸਤ ਤੇ 135.15 ਦੀ ਸਟ੍ਰਾਈਕ ਰੇਟ ਨਾਲ 5686 ਦੌੜਾਂ ਬਣਾਈਆਂ ਹਨ, ਜਿਸ 'ਚ 22 ਅਰਧ ਸੈਂਕੜੇ ਸ਼ਾਮਲ ਹਨ। ਉਸ ਨੇ ਇਨ੍ਹਾਂ ਮੈਚਾਂ ਵਿਚ 397 ਚੌਕੇ ਤੇ 242 ਛੱਕੇ ਲਾਏ ਹਨ।
4 ਤਮਗੇ ਜਿੱਤਣ ਵਾਲੀ ਇਕਲੌਤੀ ਭਾਰਤੀ ਰਹੀ ਮਣਿਕਾ
NEXT STORY