ਨਵੀਂ ਦਿੱਲੀ— ਕ੍ਰਿਕਟ ਦੀ ਦੁਨੀਆ 'ਚ ਗੇਂਦ ਅਤੇ ਬੱਲੇ ਦਾ ਮੁਕਾਬਲਾ ਇਕੋ ਜਿਹਾ ਕਰਨ ਦੇ ਲਈ ਕੁਝ ਨਵੇਂ ਨਿਯਮ ਬਣਾਏ ਗਏ ਹਨ। ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਦੇ ਬਾਅਦ ਮੌਜੂਦਾ ਕ੍ਰਿਕਟ ਜਗਤ ਦੇ ਬੱਲੇਬਾਜ਼ਾਂ ਦੀ ਚਮਕ ਫਿੱਕੀ ਪੈ ਸਕਦੀ ਹੈ। ਇਨ੍ਹਾਂ ਬੱਲੇਬਾਜ਼ਾਂ 'ਚ ਡੇਵਿਡ ਵਾਰਨਰ, ਕ੍ਰਿਸ ਗੇਲ, ਕੀਰੋਨ ਪੋਲਾਰਡ ਅਤੇ ਭਾਰਤ ਦੇ ਮਹਿੰਦਰ ਸਿੰਘ ਧੋਨੀ ਸ਼ਾਮਲ ਹਨ।
ਇਕ ਅਕਤੂਬਰ ਦੇ ਬਾਅਦ ਮੇਰਿਲਬੋਰਨ ਕ੍ਰਿਕਟ ਕਲੱਬ (ਐੱਮ.ਸੀ.ਸੀ.) ਦੇ ਬਣਾਏ ਨਵੇਂ ਨਿਯਮ ਲਾਗੂ ਹੋ ਰਹੇ ਹਨ। ਇਸੇ ਸਾਲ ਬੀਤੇ ਮਾਰਚ 'ਚ ਐੱਮ.ਸੀ.ਸੀ. ਦੀ ਬੈਠਕ 'ਚ ਬੱਲੇ ਦੇ ਸੰਦਰਭ 'ਚ ਫੈਸਲਾ ਕੀਤਾ ਗਿਆ ਸੀ ਕਿ ਬੱਲੇ ਦੇ ਹੇਠਲੇ ਹਿੱਸੇ ਦੀ ਮੋਟਾਈ 40 ਮਿਮੀ ਤੋਂ ਵੱਧ ਨਹੀਂ ਹੋ ਸਕਦੀ ਹੈ। ਇਸ ਦਾ ਮਤਲਬ ਹੈ ਕਿ ਹੁਣ ਇਨ੍ਹਾਂ ਖਿਡਾਰੀਆਂ ਨੂੰ ਨਵੇਂ ਬੱਲੇ ਨਾਲ ਖੇਡਣਾ ਹੋਵੇਗਾ, ਕਿਉਂਕਿ ਫਿਲਹਾਲ ਉਨ੍ਹਾਂ ਦੇ ਬੱਲੇ ਮੋਟੇ ਹਨ।
ਤੁਹਾਨੂੰ ਦੱਸ ਦਈਏ ਕਿ ਡੇਵਿਡ ਵਾਰਨਰ, ਕ੍ਰਿਸ ਗੇਲ ਅਤੇ ਪੋਲਾਰਡ ਦੇ ਬੱਲਿਆਂ ਦੀ ਮੋਟਾਈ 50 ਮਿਮੀ ਤੋਂ ਜ਼ਿਆਦਾ ਹੈ। ਇਸ ਨਾਲ ਉਨ੍ਹਾਂ ਨੂੰ ਗੇਂਦਬਾਜ਼ਾਂ 'ਤੇ ਜ਼ੋਰਦਾਰ ਸ਼ਾਟ ਲਗਾਉਣ 'ਚ ਮਦਦ ਮਿਲਦੀ ਹੈ। ਵਨਡੇ ਅਤੇ ਟੀ-20 ਮੈਚ 'ਚ ਘੱਟ ਸਮੇਂ ਦੇ ਲਈ ਬੱਲੇਬਾਜ਼ੀ ਕਰਨੀ ਹੁੰਦੀ ਹੈ, ਇਸ ਲਈ ਬੱਲੇਬਾਜ਼ ਮੋਟੇ ਅਤੇ ਭਾਰੀ ਬੱਲੇ ਦਾ ਇਸਤੇਮਲ ਕਰ ਲੈਂਦੇ ਹਨ। ਇਸ ਨਾਲ ਉਹ ਕ੍ਰਿਕਟ ਦੇ ਛੋਟੇ ਫਾਰਮੈਟ 'ਚ ਜਿਆਦਾ ਖਤਰਨਾਕ ਹੋ ਜਾਂਦੇ ਹਨ। ਭਾਰਤ ਦੇ ਚੋਟੀ ਦੇ ਖਿਡਾਰੀਆਂ ਵਿਚੋਂ ਸਿਰਫ ਧੋਨੀ ਹੀ 45 ਮਿਮੀ ਮੋਟਾਈ ਵਾਲੇ ਬੱਲੇ ਨਾਲ ਖੇਡਦੇ ਹਨ। ਉਨ੍ਹਾਂ ਨੂੰ ਥੋੜ੍ਹਾ ਹਲਕਾ ਬੱਲਾ ਇਸਤੇਮਾਲ ਕਰਨਾ ਹੋਵੇਗਾ।
ਹਾਰ ਦੇ ਬਾਵਜੂਦ ਇਸ ਟੀਮ ਨੇ ਜਿੱਤਿਆ ਸਭ ਦਾ ਦਿਲ
NEXT STORY