ਆਬੂ ਧਾਬੀ— ਚੇਨਈ ਸੁਪਰ ਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਦੇ ਵਿਰੁੱਧ 9 ਵਿਕਟਾਂ ਨਾਲ ਜਿੱਤ ਦਰਜ ਕਰ ਇਸ ਸਾਲ ਦੇ ਸੀਜ਼ਨ ਨੂੰ ਖਤਮ ਕੀਤਾ। ਇਹ ਆਈ. ਪੀ. ਐੱਲ. ਸੀਜ਼ਨ ਚੇਨਈ ਦੇ ਲਈ ਸਭ ਤੋਂ ਖਰਾਬ ਸੀਜ਼ਨ 'ਚੋਂ ਇਕ ਰਿਹਾ ਹੈ। ਇਹ ਸੀਜ਼ਨ ਚੇਨਈ ਦੇ ਲਈ ਹੀ ਨਹੀਂ ਬਲਕਿ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਵੀ ਨਿਰਾਸ਼ਾਜਨਕ ਰਿਹਾ ਹੈ।
ਧੋਨੀ ਦੇ ਲਈ ਆਈ. ਪੀ. ਐੱਲ. 2020 ਬੇਹੱਦ ਹੀ ਖਰਾਬ ਰਿਹਾ। ਇਸ ਸੀਜ਼ਨ 'ਚ ਨਾਂ ਤਾਂ ਉਹ ਆਪਣੀ ਕਪਤਾਨੀ ਨਾਲ ਟੀਮ ਨੂੰ ਪਲੇਅ-ਆਫ 'ਚ ਜਗ੍ਹਾ ਦਿਵਾ ਸਕੇ ਤੇ ਨਾ ਹੀ ਆਪਣੇ ਬੱਲੇ ਨਾਲ ਕੁਝ ਖਾਸ਼ ਪ੍ਰਦਰਸ਼ਨ ਕਰ ਸਕੇ। ਉਸਦਾ ਬੱਲਾ ਆਈ. ਪੀ. ਐੱਲ. 'ਚ ਪੂਰੇ ਸੀਜ਼ਨ 'ਚ ਸ਼ਾਂਤ ਰਿਹਾ।
ਇਹ ਵੀ ਪੜ੍ਹੋ: AUS ਬੱਲੇਬਾਜ਼ਾਂ ਨੇ 30 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਕੀਤਾ ਅਜਿਹਾ ਇਤਿਹਾਸਕ ਕਾਰਨਾਮਾ
ਆਈ. ਪੀ. ਐੱਲ. 2020 'ਚ ਧੋਨੀ ਦਾ ਪ੍ਰਦਰਸ਼ਨ
200- ਦੌੜਾਂ ਆਈ. ਪੀ. ਐੱਲ. ਸੀਜ਼ਨ 'ਚ ਉਸਦੀਆਂ ਸਭ ਤੋਂ ਘੱਟ ਦੌੜਾਂ
7- ਛੱਕੇ - ਇਕ ਆਈ. ਪੀ. ਐੱਲ. ਸੀਜ਼ਨ 'ਚ ਸਭ ਤੋਂ ਘੱਟ ਛੱਕੇ
0- ਅਰਧ ਸੈਂਕੜਾ- ਪਹਿਲੀ ਬਾਰ ਆਈ. ਪੀ. ਐੱਲ. ਸੀਜ਼ਨ 'ਚ 50 ਦੌੜਾਂ ਨਹੀਂ ਬਣਾਈਆਂ
25.00 - ਔਸਤ- ਇਕ ਆਈ. ਪੀ. ਐੱਲ. ਸੀਜ਼ਨ 'ਚ ਉਸਦੀ ਸਭ ਤੋਂ ਘੱਟ ਔਸਤ
116.27- ਸਟ੍ਰਾਈਕ ਰੇਟ- ਇਕ ਆਈ. ਪੀ. ਐੱਲ. ਸੀਜ਼ਨ 'ਚ ਉਸਦਾ ਦੂਜਾ ਸਭ ਤੋਂ ਖਰਾਬ ਸਟ੍ਰਾਈਕ ਰੇਟ
ਚੇਨਈ ਸੁਪਰ ਕਿੰਗਜ਼ ਦਾ ਇਸ ਸਾਲ ਪ੍ਰਦਰਸ਼ਨ
ਮੁੰਬਈ ਵਿਰੁੱਧ 5 ਵਿਕਟਾਂ ਨਾਲ ਜਿੱਤ
ਰਾਜਸਥਾਨ ਵਿਰੁੱਧ 16 ਦੌੜਾਂ ਨਾਲ ਹਾਰ
ਦਿੱਲੀ ਦੇ ਵਿਰੁੱਧ 44 ਦੌੜਾਂ ਨਾਲ ਹਾਰ
ਹੈਦਰਾਬਾਦ ਦੇ ਵਿਰੁੱਧ 7 ਦੌੜਾਂ ਨਾਲ ਹਾਰ
ਪੰਜਾਬ ਦੇ ਵਿਰੁੱਧ 10 ਵਿਕਟਾਂ ਨਾਲ ਜਿੱਤ
ਕੋਲਕਾਤਾ ਦੇ ਵਿਰੁੱਧ 10 ਦੌੜਾਂ ਨਾਲ ਹਾਰ
ਬੈਂਗਲੁਰੂ ਦੇ ਵਿਰੁੱਧ 37 ਦੌੜਾਂ ਨਾਲ ਹਾਰ
ਹੈਦਰਾਬਾਦ ਦੇ ਵਿਰੁੱਧ 20 ਦੌੜਾਂ ਨਾਲ ਜਿੱਤ
ਦਿੱਲੀ ਦੇ ਵਿਰੁੱਧ 5 ਵਿਕਟਾਂ ਨਾਲ ਹਾਰ
ਰਾਜਸਥਾਨ ਦੇ ਵਿਰੁੱਧ 7 ਵਿਕਟਾਂ ਨਾਲ ਹਾਰ
ਮੁੰਬਈ ਦੇ ਵਿਰੁੱਧ 10 ਵਿਕਟਾਂ ਨਾਲ ਹਾਰ
ਬੈਂਗਲੁਰੂ ਦੇ ਵਿਰੁੱਧ 8 ਵਿਕਟਾਂ ਨਾਲ ਜਿੱਤ
ਕੋਲਕਾਤਾ ਵਿਰੁੱਧ 6 ਵਿਕਟਾਂ ਨਾਲ ਜਿੱਤ
ਪੰਜਾਬ ਦੇ ਵਿਰੁੱਧ 9 ਵਿਕਟਾਂ ਨਾਲ ਜਿੱਤ
AUS ਬੱਲੇਬਾਜ਼ਾਂ ਨੇ 30 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਕੀਤਾ ਅਜਿਹਾ ਇਤਿਹਾਸਕ ਕਾਰਨਾਮਾ
NEXT STORY