ਸਪੋਰਟਸ ਡੈਸਕ - ਆਈ.ਪੀ.ਐਲ. 2025 ਵਿੱਚ, ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਚੇਨਈ ਸੁਪਰ ਕਿੰਗਜ਼ (CSK) ਦੇ ਕਪਤਾਨ ਰੁਤੁਰਾਜ ਗਾਇਕਵਾੜ ਨੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। CSK ਨੇ ਆਪਣੇ ਪਲੇਇੰਗ-11 'ਚ ਬਦਲਾਅ ਕੀਤਾ ਹੈ। ਨਾਥਨ ਐਲਿਸ ਦੀ ਜਗ੍ਹਾ ਮਤਿਸ਼ਾ ਪਥੀਰਾਨਾ ਨੂੰ ਮੌਕਾ ਮਿਲਿਆ ਹੈ। ਇਸ ਦੇ ਨਾਲ ਹੀ ਆਰ.ਸੀ.ਬੀ. ਨੇ ਵੀ ਇੱਕ ਬਦਲਾਅ ਕੀਤਾ ਹੈ, ਜਿੱਥੇ ਰਸ਼ਿਖ ਦੀ ਜਗ੍ਹਾ ਭੁਵਨੇਸ਼ਵਰ ਕੁਮਾਰ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮੈਚ 'ਚ ਮਹਿੰਦਰ ਸਿੰਘ ਧੋਨੀ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਏ ਹਨ।
ਬਿਜਲੀ ਦੀ ਸਪੀਡ ਨਾਲ ਕੀਤੀ ਸਟੰਪਿੰਗ
ਆਰ.ਸੀ.ਬੀ. ਨੇ ਇਸ ਮੈਚ ਵਿੱਚ ਤੇਜ਼ ਸ਼ੁਰੂਆਤ ਕੀਤੀ ਸੀ। ਟੀਮ ਦੇ ਸਲਾਮੀ ਬੱਲੇਬਾਜ਼ ਫਿਲ ਸਾਲਟ ਅਤੇ ਵਿਰਾਟ ਕੋਹਲੀ ਨੇ ਸਿਰਫ 5 ਓਵਰਾਂ 'ਚ 45 ਦੌੜਾਂ ਬਣਾਈਆਂ ਸਨ। ਇਸ ਦੌਰਾਨ ਫਿਲ ਸਾਲਟ ਫਾਰਮ ਵਿੱਚ ਆ ਰਹੇ ਸਨ ਪਰ ਪੰਜਵੇਂ ਓਵਰ 'ਚ ਨੂਰ ਅਹਿਮਦ ਦੀ ਗੇਂਦ 'ਤੇ ਅੱਗੇ ਵਧਣ ਦੀ ਕੋਸ਼ਿਸ਼ 'ਚ ਉਹ ਸਟੰਪ ਹੋ ਗਏ। ਮਹਿੰਦਰ ਸਿੰਘ ਧੋਨੀ ਨੇ ਆਪਣੀ ਸ਼ਾਨਦਾਰ ਵਿਕਟ ਕੀਪਿੰਗ ਦਾ ਹੁਨਰ ਦਿਖਾਇਆ ਅਤੇ ਬਿਜਲੀ ਦੀ ਰਫਤਾਰ ਨਾਲ ਸਟੰਪ ਕੀਤਾ ਅਤੇ ਸਾਲਟ ਨੂੰ ਹੈਰਾਨ ਕਰ ਦਿੱਤਾ। ਸਾਲਟ ਨੇ 16 ਗੇਂਦਾਂ 'ਚ 5 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 32 ਦੌੜਾਂ ਬਣਾਈਆਂ।
CSK vs RCB : ਕਪਤਾਨ ਪਾਟੀਦਾਰ ਦਾ ਅਰਧ ਸੈਂਕੜਾਂ, RCB ਨੇ ਚੇਨਈ ਨੂੰ ਦਿੱਤਾ 197 ਦੌੜਾਂ ਦਾ ਟੀਚਾ
NEXT STORY