ਨਵੀਂ ਦਿੱਲੀ— 8 'ਚੋਂ 6 ਮੁਕਾਬਲੇ ਜਿੱਤ ਕੇ ਵਿਸ਼ਵ ਕੱਪ 2019 ਦੇ ਸੈਮੀਫਾਈਨਲ 'ਚ ਪਹੁੰਚੀ ਭਾਰਤੀ ਟੀਮ ਦੇ ਦਿੱਗਜ ਖਿਡਾਰੀ ਮਹਿੰਦਰ ਸਿੰਘ ਧੋਨੀ ਨੇ ਆਪਣੇ ਸੰਨਿਆਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਲੀਗ ਦੇ ਆਖਰੀ ਮੁਕਾਬਲੇ 'ਤੋਂ ਕੁਝ ਸਮਾਂ ਪਹਿਲਾਂ ਧੋਨੀ ਨੇ ਕਿਹਾ ਕਿ ਕੁਝ ਲੋਕ ਚਾਹੁੰਦੇ ਹਨ ਕਿ ਉਹ ਕੱਲ ਦੇ ਮੈਚ ਤੋਂ ਪਹਿਲਾਂ ਹੀ ਸੰਨਿਆਸ ਲੈ ਲੈਣ। ਭਾਰਤੀ ਟੀਮ ਨੇ ਸ਼ਨੀਵਾਰ (6 ਜੁਲਾਈ) ਨੂੰ ਸ਼੍ਰੀਲੰਕਾ ਵਿਰੁੱਧ ਆਪਣਾ ਆਖਰੀ ਲੀਗ ਮੈਚ ਖੇਡਣਾ ਹੈ, ਜਿਸ 'ਚ ਜਿੱਤ-ਹਾਰ ਤੋਂ ਸਿਰਫ ਪਾਇੰਟ ਟੇਬਲ 'ਚ ਸਥਾਨ 'ਤੇ ਅਸਰ ਪਵੇਗਾ। ਹਾਲਾਂਕਿ ਭਾਰਤੀ ਟੀਮ ਪਹਿਲਾਂ ਹੀ ਦੂਜੇ ਸਥਾਨ 'ਤੇ ਪਹੁੰਚ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ ਪਰ ਇਸ ਮੈਚ ਤੋਂ ਪਹਿਲਾਂ ਐੱਮ. ਐੱਸ. ਧੋਨੀ ਨੇ ਕਿਹਾ ਕਿ ਮੈਨੂੰ ਅਜੇ ਨਹੀਂ ਪਤਾ ਕਿ ਮੈਂ ਕਦੋਂ ਸੰਨਿਆਸ ਦਾ ਐਲਾਨ ਕਰਾਂਗਾ ਪਰ ਕੁਝ ਲੋਕ ਚਾਹੁੰਦੇ ਹਨ ਕਿ ਕੱਲ ਦੇ ਮੈਚ ਤੋਂ ਪਹਿਲਾਂ ਹੀ ਸੰਨਿਆਸ ਲੈ ਲਾਓ।
ਜ਼ਿਕਰਯੋਗ ਹੈ ਕਿ ਵਿਸ਼ਵ ਕੱਪ 'ਚ ਧੋਨੀ ਦੀ ਲਗਾਤਾਰ ਖਰਾਬ ਫਾਰਮ ਦੀ ਵਜ੍ਹਾ ਨਾਲ ਇਸ ਤਰ੍ਹਾਂ ਦੀ ਚਰਚਾ ਸੀ ਕਿ ਧੋਨੀ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦਾ ਐਲਾਨ ਕਰ ਦੇਣਗੇ। ਕੁਝ ਮੀਡੀਆ ਹਾਊਸ ਤੋਂ ਇਹ ਖਬਰ ਸੀ ਕਿ ਵਿਸ਼ਵ ਕੱਪ ਭਾਰਤੀ ਟੀਮ ਦਾ ਆਖਰੀ ਮੁਕਾਬਲਾ ਧੋਨੀ ਦੇ ਵਨ ਡੇ ਕਰੀਅਰ ਦਾ ਵੀ ਆਖਰੀ ਮੈਚ ਹੋਵੇਗਾ। ਜੇਕਰ ਭਾਰਤ ਫਾਈਨਲ ਦੇ ਲਈ ਕੁਆਲੀਫਾਈ ਕਰਦਾ ਹੈ ਤਾਂ 14 ਜੁਲਾਈ ਨੂੰ ਇਸ ਨੂੰ ਜਿੱਤ ਜਾਂਦਾ ਹੈ ਤਾਂ ਫਿਰ ਇਹ ਭਾਰਤੀ ਟੀਮ ਦੇ ਦਿੱਗਜ ਦੀ ਵਿਦਾਈ ਦੇ ਲਈ ਬਹੁਤ ਵਧੀਆ ਸਮਾਂ ਹੋਵੇਗਾ।
ਪਿਲਸਕੋਵਾ, ਸਵੀਤੋਲਿਨਾ ਤੇ ਰਾਓਨਿਕ ਪ੍ਰੀ-ਕੁਆਰਟਰ ਫਾਈਨਲ 'ਚ
NEXT STORY